ZTE ਨੇ ਲਾਂਚ ਕੀਤਾ ਨਵਾਂ ਫਲੈਗਸ਼ਿਪ ਸਮਾਰਫੋਨ nubia-Z11 max

Wednesday, Jun 08, 2016 - 04:01 PM (IST)

ZTE ਨੇ ਲਾਂਚ ਕੀਤਾ ਨਵਾਂ ਫਲੈਗਸ਼ਿਪ ਸਮਾਰਫੋਨ nubia-Z11 max

ਜਲੰਧਰ— ਜੈੱਡ.ਟੀ. ਈ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਨੂਬੀਆ ਜੈੱਡ11 ਮੈਕਸ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਜ਼ੈੱਡ. ਟੀ. ਈ ਨੂਬੀਆ ਜੈੱਡ11 ਮੈਕਸ ਸਮਾਰਟਫੋਨ ਦੀ ਕੀਮਤ 1,999 ਚੀਨੀ ਯੂਆਨ (ਕਰੀਬ 20,000 ਰੁਪਏ) ਰੱਖੀ ਹੈ ਅਤੇ ਇਸ ਦੀ ਵਿਕਰੀ ਚੀਨ ''ਚ 16 ਜੂਨ ਤੋਂ ਸ਼ੁਰੂ ਹੋਵੇਗੀ। ਨੂਬੀਆ ਜੈੱਡ11 ਮੈਕਸ ਗੋਲਡ, ਗਰੇ ਅਤੇ ਸਿਲਵਰ ਕਲਰ ਵੇਰਿਅੰਟ ''ਚ ਉਪਲੱਬਧ ਹੋਵੇਗਾ।

 

ਹੁਣ ਗੱਲ ਨੂਬੀਆ ਜੈੱਡ11 ਮੈਕਸ ਦੇ ਸਪੈਸੀਫਿਕੇਸ਼ਨ ਕੀਤੀ ਜਾਵੇ ਤਾਂ,  ਫੋਨ ''ਚ  (1920x1080 ਪਿਕਸਲ) ਰਜ਼ੋਲਿਊਸ਼ਨ ਦੀ 6 ਇੰਚ ਸੁਪਰ ਐਮੋਲੇਡ 2.5 ਡੀ ਕਰਵਡ ਗਲਾਸ ਡਿਸਪਲੇ ਦਿੱਤੀ ਗਈ ਹੈ। ਪ੍ਰੋਟੇਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ ਦਿੱਤਾ ਗਿਆ ਹੈ। ਕਿਨਾਰਿਆਂ ''ਤੇ 1.32 ਐੱਮ. ਐੱਮ ਪਤਲੇ ਬੇਜ਼ਲ ਹਨ।  ਫੋਨ ''ਚ ਆਕਟਾ-ਕੋਰ ਸਨੈਪਡ੍ਰੈਗਨ 652 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੇਨੋ 510 ਜੀ. ਪੀ. ਯੂ ਹੈ। ਮਲਟੀ ਟਾਸਕਿੰਗ ਲਈ 4 ਜੀਬੀ ਰੈਮ ਮੈਮਰੀ ਅਤੇ 64 ਜੀ. ਬੀ ਦੀ ਇਨ-ਬਿਲਟ ਸਟੋਰੇਜ ਹੈ ਜਿਸ ਨੂੰ ਮਾਇਕ੍ਰੋਐੱਸ. ਡੀ ਕਾਰਡ ਦੇ ਜ਼ਰੀਏ (200 ਜੀ. ਬੀ ਤੱਕ) ਵਧਾ ਸਕਦੇ ਹੋ। ਇਸ ਫੋਨ ''ਚ ਡੁਅਲ-ਟੋਨ ਐੱਲ. ਈ. ਡੀ ਫਲੈਸ਼ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

 

ਫੋਨ ਐਂਡ੍ਰਾਇਡ 5.1.1 ਲਾਲੀਪਾਪ ''ਤੇ ਚੱਲਦਾ ਹੈ ਜਿਸ ਦੇ ''ਤੇ ਨੂਬੀਆ ਯੂ. ਆਈ 3.9.9 ਸਕੀਨ ਦਿੱਤੀ ਗਈ ਹੈ। ਹਾਈ-ਬਰਿਡ ਡੁਅਲ ਸਿਮ ਸਪੋਰਟ ਨਾਲ ਆਉਣ ਵਾਲੇ ਇਸ ਫੋਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦਾ ਡਾਇਮੇਂਸ਼ਨ 159.15ਗ82.25ਗ7.40 ਮਿਲੀਮੀਟਰ ਅਤੇ ਭਾਰ 185 ਗ੍ਰਾਮ ਹੈ। ਫੋਨ ''ਚ 4000 mah ਦੀ ਬੈਟਰੀ ਦਿੱਤੀ ਗਈ ਹੈ। 4ਜੀ ਐੱਲ. ਟੀ. ਈ (ਵੀਓਏਲਟੀਈ) ਦੇ ਇਲਾਵਾ ਇਹ ਫੋਨ ਵਾਈ-ਫਾਈ 802.11ਏ/ਬੀ/ਜੀ/ਐੱਨ/ਐੱਸ, ਬਲੂਟੁੱਥ 4.1, ਜੀ. ਪੀ. ਐੱਸ , ਗਲੋਨਾਸ ਅਤੇ ਯੂ.ਐੱਸ. ਬੀ ਟਾਈਪ-ਸੀ ਜਿਹੇ ਫੀਚਰ ਸਪੋਰਟ ਕਰਦਾ ਹੈ।


Related News