ZTE ਨੇ CES 2017 ''ਚ ਲਾਂਚ ਕੀਤੇ Blade V8 Pro ਅਤੇ Hawkeye ਸਮਾਰਟਫੋਨਜ਼

Thursday, Jan 05, 2017 - 02:55 PM (IST)

ZTE ਨੇ CES 2017 ''ਚ ਲਾਂਚ ਕੀਤੇ Blade V8 Pro ਅਤੇ Hawkeye ਸਮਾਰਟਫੋਨਜ਼
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE ਨੇ CES 2017 ਦੇ ਦੌਰਾਨ ਆਪਣੇ ਦੋ ਨਵੇਂ ਹੈੱਡਸੈੱਟ ਲਾਂਚ ਕਰ ਦਿੱਤੇ ਹਨ। ਪਹਿਲੇ ਫੋਨ ਦਾ ਨਾਂ Blade V8 Pro ਹੈ। ਇਸ ਨੂੰ ਅਮਰੀਕਾ ''ਚ ਉਪਲੱਬਧ ਕਰਾਇਆ ਜਾਵੇਗਾ। ਨਾਲ ਹੀ ਕੰਪਨੀ ਨੇ Hawkeye ਸਮਾਰਟਫੋਨ ਵੀ ਪੇਸ਼ ਕੀਤਾ ਹੈ। ਇਹ ਫੋਨ ਬਲੈਕ ਡਾਇਮੰਡ ਕਲਰ ''ਚ ਉਪਲੱਬਧ ਹੋਵੇਗਾ। ਇਸ ਦੀ ਕੀਮਤ 229.98 ਡਾਲਰ ਮਤਲਬ ਕਰੀਬ 15,700 ਰੁਪਏ ਹਨ। ਗਾਹਕ ਇਸ ਲਈ 17 ਜਨਵਰੀ ਤੱਕ ਪ੍ਰੀ-ਆਰਡਰ ਕਰ ਸਕਦੇ ਹਨ।
ZTE Blade V8 Pro ਦੇ ਫੀਚਰਸ -
ਫੋਨ ''ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ, ਜਿਸ ''ਤੇ ਕਾਰਨਿੰਗ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਮਨ ਦਿੱਤਾ ਗਿਆ ਹੈ। ਇਹ ਫੋਨ 2ਗੀਗਾਹਟਰਜ਼ ਕਵਾਲਕਮ ਸਨੈਪਡ੍ਰੈਗਨ 625 ਆਕਟਾ-ਕੋਰ ਪ੍ਰੋਸੈਸਰ ਅਤੇ 3ਜੀਬੀ ਰੈਮ ਨਾਲ ਲੈਸ ਹੈ। ਗ੍ਰਾਫਿਕਸ ਲਈ ਇਸ ''ਚ ਐਂਡ੍ਰੋਨੋ 560 ਜੀ. ਪੀ. ਯੂ ਦਿੱਤਾ ਗਿਆ ਹੈ। ਇਸ ''ਚ 32ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਇਹ ਡਿਊਲ ਸਿਮ ਸਮਾਰਟਫੋਨ ਹੈ।
ਫੋਟੋਗ੍ਰਾਫੀ ਲਈ ਇਸ ''ਚ ਦੋ 13ਮੈਗਾਪਿਕਸਲ ਦਾ ਰਿਅਰ ਅਤੇ 8ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ ਡਿਊਲ-ਐੱਲ. ਈ. ਡੀ. ਫਲੈਸ਼, ਪੀ. ਡੀ. ਏ. ਐੱਫ, ਫੇਸ ਡਿਟੈਕਸ਼ਨ ਵਰਗੇ ਫੀਚਰਸ ਨਾਲ ਲੈਸ ਹੈ। ਇਸ ਦੇ ਨਾਲ ਹੀ 3140 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬੈਟਰੀ 24 ਘੰਟੇ ਦਾ ਟਾਕਟਾਈਮ ਅਤੇ 23 ਦਿਨਾਂ ਦਾ ਸਟੈਂਡਵਾਏ  ਟਾਈਪ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ ਇਸ ''ਚ 4ਜੀ, ਬਲੂਟੁਥ, ਵਾਈ-ਫਾਈ, ਵਾਈ-ਫਾਈ ਡਾਇਰੈਕਟ, ਜੀ. ਪੀ. ਐੱਸ., ਯੂ. ਐੱਸ. ਬੀ. ਟਾਈਪ-ਸੀ ਅਤੇ ਐੱਨ. ਐੱਫ. ਸੀ ਅਤੇ ਐੱਨ. ਐੱਫ. ਸੀ. ਵਰਗੇ ਫੀਚਰਸ ਦਿੱਤਾ ਗਿਆ ਹੈ।

ਉੱਥੇ ਹੀ ZTE  ਨੇ ਪਿਛਲੇ ਸਾਲ ਅਗਸਤ ''ਚ ਪ੍ਰੋਜੈਕਟ CSX ਲਾਂਚ ਕੀਤਾ ਸੀ। ਇਸ ਦੇ ਤਹਿਤ ਕੰਪਨੀ ਨੇ Hawkeye ਸਮਾਰਟਫੋਨ ਵੀ ਪੇਸ਼ ਕੀਤਾ ਹੈ। 


Related News