ਪਾਵਰਫੁੱਲ ਬੈਟਰੀ ਦੇ ਨਾਲ ZTE ਨੇ ਲਾਂਚ ਕੀਤੇ ਬਲੇਡ A610s ਅਤੇ ਬਲੇਡ A610 ਪਲਸ ਸਮਾਰਟਫੋਨ
Saturday, Dec 10, 2016 - 01:20 PM (IST)
.jpg)
ਜਲੰਧਰ: ਚੀਨ ਦੀ ਮਲਟੀਨੈਸ਼ਨਲ ਟੈਲੀਕੰਮਿਊਨਿਕੇਸ਼ਨ ਕੰਪਨੀ ZTE ਨੇ ਬਲੇਡ ਸੀਰੀਜ਼ ਦੇ ਤਹਿਤ ਬਲੇਡ A610s ਅਤੇ ਬਲੇਡ A610 ਪਲਸ ਨੂੰ ਪੇਸ਼ ਕੀਤਾ ਹੈ। ਰੂਸ ''ਚ ਪੇਸ਼ ਹੋਏ ਇਸ ਸਮਾਰਟਫੋਨ ਦੀ ਕੀਮਤ 10,000 ਰੁਬਲਸ (10,654 ਰੁਪਏ) ਅਤੇ 14,900 ਰੁਬਲਸ (15,982 ਰੁਪਏ) ਹੈ। ਇਹ ਸਮਾਰਟਫੋਨ ਰੂਸ ''ਚ ਵਿਕਰੀ ਲਈ ਉਪਲੱਬਧ ਹੋ ਗਏ ਹੈ। Z“5 ਦੇ ਇਸ ਸਮਾਰਟਫੋਨਸ ਦੀ ਸਭ ਤੋਂ ਵੱਡੀ ਖਾਸਿਅਤ ਇਨ੍ਹਾਂ ਦੀ 5000m1h ਬੈਟਰੀ ਹੈ ਜੋ ਸ਼ਾਨਦਾਰ ਬੈਟਰੀ ਬੈਕਅਪ ਨਾਲ ਲੈਸ ਹੈ।
ਬਲੇਡ A610s ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5-ਇੰਚ ਦੀ HD 1280x720p ਦੀ 2.5D ਕਰਵਡ ਗਲਾਸ ਡਿਸਪਲੇ, 64-ਬਿਟ ਓਕਟਾ-ਕੋਰ ਮੀਡੀਆਟੈੱਕ MT6780T ਪ੍ਰੋਸੈਸਰ ਦੇ ਨਾਲ ਤੁਹਾਨੂੰ 2GB ਦੀ ਰੈਮ ਵੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ''ਚ 16GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ. ਐੱਸ. ਡੀ ਕਾਰਡ ਦੀ ਸਹਾਇਤਾ ਨਾਲ 12872 ਤੱਕ ਵਧਾ ਸੱਕਦੇ ਹੋ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 5000mAh ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 8MP ਦਾ ਰਿਅਰ ਕੈਮਰਾ LED ਫਲੈਸ਼ ਅਤੇ P416 ਦੇ ਨਾਲ ਦਿੱਤਾ ਗਿਆ ਹੈ ਅਤੇ ਇਸ ''ਚ ਇਕ 2MP ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਸਮਾਰਟਫੋਨ ''ਚ 4G LTE, ਵਾਈ-ਫਾਈ 802.11b/g/n, ਬਲੂਟੁੱਥ 4.0, GPS, ਅਤੇ ਮਾਇਕ੍ਰੋ USB ਪੋਰਟ 2.0 ਵੀ ਦਿੱਤਾ ਗਿਆ ਹੈ।
ਇਸ ਸਮਾਰਟਫੋਨ ''ਚ ਤੁਹਾਨੂੰ 5.5-ਇੰਚ ਦੀ 1920x1080p ਡਿਸਪਲੇ FHD ਸਪੋਰਟ ਦੇ ਨਾਲ, ਮੀਡੀਆਟੈੱਕ 64 ਬਿੱਟ ਓਕਟਾ-ਕੋਰ MT6750Tਪ੍ਰੋਸੈਸਰ, 2GB ਦੀ ਰੈਮ ਅਤੇ 16GB ਦੀ ਸਟੋਰੇਜ਼ ਮਿਲ ਰਹੀ ਹੈ। ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੀ ਸਹਾਇਤਾ ਨਾਲ 128GB ਤੱਕ ਵਧਾ ਵੀ ਸਕਦੇ ਹਨ। ਇਸ ਸਮਾਰਟਫੋਨ ''ਚ 13MP ਦਾ ਰਿਅਰ ਕੈਮਰਾ LED ਫ਼ਲੈਸ਼ ਦੇ ਨਾਲ ਅਤੇ 8MP ਦਾ ਫ੍ਰੰਟ ਕੈਮਰਾ ਵੀ ਮਿਲ ਰਿਹਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 5000mAh ਦੀ ਬੈਟਰੀ ਦਿੱਤੀ ਗਈ ਹੈ।