ਖੁਸ਼ਖਬਰੀ: ਇਸ ਸਮਾਰਟਫੋਨ ਦੀ ਕੀਮਤ ''ਚ ਹੋਈ 3,000 ਰੁਪਏ ਦੀ ਭਾਰੀ ਕਟੌਤੀ
Friday, Dec 16, 2016 - 11:45 AM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੋਪੋ ਨੇ ਆਪਣੇ ਕਲਰ C1 ਸਮਾਰਟਫ਼ੋਨ ਨੂੰ ਭਾਰਤ ''ਚ ਇਸ ਸਾਲ ਜਨਵਰੀ ਮਹੀਨੇ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫ਼ੋਨ ਦੀ ਕੀਮਤ 6,999 ਰੁਪਏ ਹੈ। ਪਰ ਹੁਣ ਇਸ ਸਮਾਰਟਫ਼ੋਨ ਦੀ ਕੀਮਤ ''ਤੇ 50 ਫੀਸਦੀ ਤੱਕ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸਮਾਰਟਫੋਨ ਤੇ 3,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਸ ਸਮਾਰਟਫ਼ੋਨ ਨੂੰ 3,999 ਦੀ ਕੀਮਤ ''ਚ ਐਕਲੂਸਿਵ ਤੌਰ ਤੇ ਆਨਲਾਈਨ ਸ਼ਾਪਿੰਗ ਸਾਈਟ ਸ਼ਾਪਕਲੂਜ਼ ਤੋਂ ਖ਼ਰੀਦਿਆ ਜਾ ਸਕਦਾ ਹੈ।
ਜ਼ੋਪੋ ਕਲਰ C1 ਸਮਾਰਟਫ਼ੋਨ ''ਚ 4.2-ਇੰਚ, ਰੈਜ਼ੋਲਿਊਸ਼ਨ 480x854 ਪਿਕਸਲ ਦੀ ਡਿਸਪਲੇ ਹੈ। ਇਹ ਐਂਡ੍ਰਾਇਡ ਲੋਲੀਪਾਪ ''ਤੇ ਕੰਮ ਕਰਦਾ ਹੈ। ਇਸ ''ਚ ਕਵਾਡ-ਕੋਰ ਮੀਡੀਆਟੈੱਕ ਪ੍ਰੋਸੈਸਰ ਅਤੇ1GB ਦੀ ਰੈਮ ਮੌਜੂਦ ਹੈ। ਇਹ 8GB ਦੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਸਟੋਰੇਜ ਨੂੰ ਮਾਇਕਰੋS4 ਦੇ ਰਾਹੀਂ 32GB ਤੱਕ ਵਧਾਇਆ ਜਾ ਸਕਦਾ ਹੈ। ਕੈਮਰਾ ਸੈਟਅਪ ''ਤੇ ਜੇਕਰ ਨਜ਼ਰ ਕਰੀਏ ਤਾਂ ਕਲਰ C1 ''ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਮੌਜੂਦ ਹੈ। ਰਿਅਰ ਅਤੇ ਫ੍ਰੰਟ ਦੋਨੋਂ ਕੈਮਰਿਆਂ ''ਚ LED ਫ਼ਲੈਸ਼ ਮੌਜੂਦ ਹੈ। ਇਸ ਸਮਾਰਟਫ਼ੋਨ ''ਚ ਇਕ 1700mAh ਦੀ ਬੈਟਰੀ ਵੀ ਦਿੱਤੀ ਗਈ ਹੈ। ਇਹ ਇਕ ਡਿਊਲ ਸਿਮ ਸਮਾਰਟਫ਼ੋਨ ਹੈ। ਇਸ ''ਚ 3G, ਵਾਈ- ਫਾਈ, ਬਲੂਟੁੱਥ, GPS ਅਤੇ ਇਕ ਮਾਇਕ੍ਰੋ USB ਪੋਰਟ ਜਿਹੇ ਫੀਚਰਸ ਵੀ ਮੌਜੂਦ ਹਨ। ਇਸ ਸਮਾਰਟਫ਼ੋਨ ਨੂੰ ਬਲੈਕ ਅਤੇ ਵਾਈਟ ਕਲਰ ''ਚ ਖ਼ਰੀਦਿਆ ਜਾ ਸਕਦਾ ਹੈ।