ਸਭ ਤੋਂ ਤੇਜ਼ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Zopo Flash X Plus

Wednesday, Mar 01, 2017 - 12:53 PM (IST)

ਸਭ ਤੋਂ ਤੇਜ਼ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ Zopo Flash X Plus
ਜਲੰਧਰ- ਜ਼ੋਪੋ ਨੇ ਮੰਗਲਵਾਰ ਨੂੰ ਫਲੈਸ਼ ਸੀਰੀਜ਼ ''ਚ ਆਪਣਾ ਨਵਾਂ ਐਕਸ ਪਲੱਸ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਜ਼ੋਪੋ ਫਲੈਸ਼ ਐੱਕਸ ਪਲੱਸ ਦੀ ਕੀਮਤ 13,999 ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ ਐਮਾਜ਼ਾਨ, ਫਲਿੱਪਕਾਰਟ, ਸਨੈਪਡੀਲ ਅਤੇ ਸ਼ਾਪਕਲੂਜ਼ ''ਤੇ ਮਾਰਚ ਦੇ ਅੱਧ ਤੋਂ ਸ਼ੁਰੂ ਹੋਵੇਗੀ। ਜ਼ੋਪੋ ਇਸ ਫੋਨ ''ਤੇ ਇਕ ਸਾਲ ਲਈ ਰੀਪਲੇਸਮੈਂਟ ਵਾਰੰਟੀ ਵੀ ਦੇ ਰਹੀ ਹੈ। ਜ਼ੋਪੋ ਫਲੈਸ਼ ਐੱਕਸ ਪਲੱਸ ਰਾਇਲ ਗੋਲਡ, ਚਰਾਕੋਲ ਬਲੈਕ, ਸਪੇਸ ਗਰੇ ਅਤੇ ਆਰਕਿਡ ਰੋਜ਼ ਕਲਰ ਵੈਰੀਐਂਟ ''ਚ ਮਿਲੇਗਾ। 
ਫੀਚਰਜ਼ ਦੀ ਗੱਲ ਕਰੀਏ ਤਾਂ ਜ਼ੋਪੋ ਫਲੈਸ਼ ਐੱਕਸ ਪਲੱਸ ''ਚ 5.5-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) 2.5ਡੀ ਕਵਰਡ ਗਲਾਸ ਡਿਸਪਲੇ ਹੈ। ਇਸ ਫੋਨ ''ਚ ''ਚਆਕਟਾ-ਕੋਰ 64-ਬਿਟ ਮੀਡੀਆਟੈੱਕ ਐੱਮ.ਟੀ-6753 ਪ੍ਰੋਸੈਸਰ ਹੈ। ਫੋਨ ''ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਚੇ ਚੱਲਦਾ ਹੈ। ਇਹ ਇਕ ਡਿਊਲ ਸਿਮ ਸਮਰਾਟਫੋਨ ਹੈ। ਫਲੈਸ਼ ਐੱਕਸ ਪਲੱਸ ''ਚ 3100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 4ਜੀ ਐੱਲ.ਟੀ.ਈ. ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ ਇਕ ਫਿੰਗਰਪ੍ਰਿੰਟ ਸੈਂਸਰ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਤੇਜ਼ ਫਿੰਗਰਪ੍ਰਿੰਟ ਸਕੈਨਰ ਹੈ ਜੋ 0.16 ਸੈਕਿੰਡ ''ਚ ਹੀ ਉਂਗਲੀਆਂ ਦੀ ਪਛਾਣ ਕਰ ਲੈਂਦਾ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ''ਚ ਡਿਊਲ-ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ''ਚ ਮੂਨਲਾਈਟ ਸਕਰੀਨ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।ਕੁਨੈਕਟੀਵਿਟੀ ਲਈ ਫੋਨ ''ਚ 4ਜੀ ਐੱਲ.ਟੀ.ਈ. ਤੋਂ ਇਲਾਵਾ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ.ਪੀ.ਐੱਸ., 3.5 ਐੱਮ.ਐੱਮ. ਆਡੀਓ ਜੈੱਕ ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਦਿੱਤੇ ਗਏ ਹਨ।

Related News