ਜ਼ੋਪੋ ਨੇ ਭਾਰਤ ''ਚ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ

Thursday, Apr 20, 2017 - 04:22 PM (IST)

ਜ਼ੋਪੋ ਨੇ ਭਾਰਤ ''ਚ ਲਾਂਚ ਕੀਤਾ ਸਸਤਾ 4ਜੀ ਸਮਾਰਟਫੋਨ
ਜਲੰਧਰ- ਜ਼ੋਪੋ ਨੇ ਭਾਰਤ ''ਚ ਆਪਣਾ ਲੇਟੈਸਟ ਬਜਟ ਸਮਾਰਟਫੋਨ ਕਲਰ ਐੱਮ 4 ਲਾਂਚ ਕਰ ਦਿੱਤਾ ਹੈ। ਕਲਰ ਐੱਮ 4 ਦੀ ਕੀਮਤ 4,999 ਰੁਪਏ ਹੈ। ਇਹ ਫੋਨ ਰਿਟੇਲ ਸਟੋਰ ''ਤੇ ਉਪਲੱਬਧ ਹੋਵੇਗਾ। ਫੋਨ ਪੀਚ, ਮੈਟ ਵਾਈਟ, ਕੈਰੀਬੀਅਨ ਬਲੂ, ਇੰਡੀਗੋ ਅਤੇ ਚਾਰਕੋਲ ਬਲੈਕ ਕਲਰ ''ਚ ਆਉਂਦਾ ਹੈ। ਇਹ ਫੋਨ ਇਕ ਸਟਾਈਲਿਸ਼ ਲੈਦਰ ਫਿਨੀਸ਼ ਨਾਲ ਲੈਸ ਹੈ। 
ਜ਼ੋਪੋ ਕਲਰ ਐੱਮ 4 ''ਚ 4-ਇੰਚ ਦਾ ਡਬਲਯੂ.ਵੀ.ਜੀ.ਏ. ਹੈ। ਇਸ ਫੋਨ ''ਚ 64-ਬਿਟ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ6737 ਐੱਮ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ''ਚ 1ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰੇ ਦੀ ਗੱਲ ਕਰੀਏ ਤਾਂ ਕਲਰ ਐੱਮ 4 ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰੇ ''ਚ ਪੈਨੋਰਮਾ ਮੋਡ, ਜਿਓ ਟੈਗਿੰਗ, ਸਮਾਈਲ ਸ਼ਾਟ ਮੋਡ ਅਤੇ ਟਾਈਮ ਲੈਂਪਸ ਵੀਡੀਓ ਮੋਡ ਵੀ ਹਨ। ਇਸ ਸਮਾਰਟਫੋਨ ਨਾਲ 1080 ਪਿਕਸਲ ਤੱਕ ਦੀ ਵੀਡੀਓ ਪਲੇ ਅਤੇ 720 ਪਿਕਸਲ ਤੱਕ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। 
ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ। ਕੁਨੈਕਟੀਵਿਟੀ ਲਈ ਜ਼ੋਪੋ ਕਲਰ ਐੱਮ 4 ''ਚ ਇਕ ਡਿਊਲ ਸਿਮ, 4ਜੀ ਬੈਂਡ, ਬਲੂਟੂਥ 4.0 ਅਤੇ ਵਾਈ-ਫਾਈ 802.11 ਏ/ਬੀ/ਜੀ/ਐੱਨ ਵਰਗੇ ਫੀਚਰ ਹਨ। ਫੋਨ ਨੂੰ ਪਾਵਰ ਦੇਣ ਲਈ 1450 ਐੱਮ.ਏ.ਐੱਚ. ਦੀ ਬੈਟਰੀ ਹੈ। ਫੋਨ ਦਾ ਭਾਰ 114 ਗ੍ਰਾਮ ਹੈ। ਫੋਨ ਜ਼ੋਪੋ ਕੇਅਰ ਅਤੇ ਜ਼ੋਪੋ ਵਰਲਡ ਕੀ-ਬੋਰਡ ਦੇ ਨਾਲ 25 ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਦੇ ਨਾਲ ਆਉਂਦਾ ਹੈ।

Related News