ਭਾਰਤ ''ਚ ਲਾਂਚ ਹੋਇਆ Zen Admire Unity ਸਮਾਰਟਫੋਨ

Thursday, Nov 09, 2017 - 04:15 PM (IST)

ਭਾਰਤ ''ਚ ਲਾਂਚ ਹੋਇਆ Zen Admire Unity ਸਮਾਰਟਫੋਨ

ਜਲੰਧਰ- ਜੇਨ ਮੋਬਾਇਲਸ ਨੇ ਇਕ ਨਵਾਂ ਬਜਟ ਸਮਾਰਟਫੋਨ ਐਡਮਾਇਰ ਯੂਨਿਟੀ ਦੇ ਨਾਂ ਤੋਂ ਭਾਰਤ 'ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ 5099 ਰੁਪਏ ਦੀ ਕੀਮਤ ਹੈ ਅਤੇ ਵਿਕਰੀ ਲਈ ਰਿਟੇਲ ਸਟੋਰਸ 'ਤੇ 10 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਪਹਿਲੀ ਵਾਰ ਪ੍ਰਯੋਗ ਕਰਨ ਵਾਲੇ ਸਮਾਰਟਫੋਨ ਯੂਜ਼ਰਸ ਨੂੰ ਧਿਆਨ 'ਚ ਰੱਖ ਕੇ ਬਣਾਇਆ ਹੈ। ਜਿਸ ਨਾਲ ਕੰਪਨੀ 365 ਦਿਨਾਂ ਦੀ ਹੈਂਡਸੈੱਟ ਰਿਪੇਲਸਮੇਂਟ ਆਫਰ ਵੀ ਦੇ ਰਹੀ ਹੈ, ਜਿਸ ਦੇ ਤਹਿਤ ਕੰਪਨੀ ਵੱਲੋਂ ਫੋਨ 15 ਦਿਨਾਂ 'ਚ ਰਿਪੇਅਰ ਕਰ ਕੇ ਨਹੀਂ ਦਿੱਤਾ ਜਾਂਦਾ ਤਾਂ ਯੂਜ਼ਰਸ ਨਿਸ਼ਚਿਤ ਰੂਪ ਤੋਂ ਇਕ ਰਿਪਲੇਸਮੇਂਟ ਡਿਵਾਈਸ ਮਤਲਬ ਨਵਾਂ ਸਮਾਰਟਫੋਨ ਦਿੱਤਾ ਜਾਵੇਗਾ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5 ਇੰਚ ਦੀ FWGA ਡਿਸਪਲੇਅ ਦਿੱਤੀ ਗਈ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 854x480 ਪਿਕਸਲ ਹੈ। ਇਸ ਨਾਲ ਹੀ ਕਵਾਡ-ਕੋਰ ਪ੍ਰੋਸੈਸਰ, 1 ਜੀ. ਬੀ. ਰੈਮ ਅਤੇ 8 ਜੀ. ਬੀ. ਦੀ ਇੰਟਰਨਲ ਸਟੋਰੇਜ ਸਹੂਲਤ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਰਾਹੀਂ 32 ਜੀ. ਬੀ. ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਆਟੋਫੋਕਸ ਸਮਰੱਥਾ ਅਤੇ LED ਫਲੈਸ਼ ਨਾਲ ਹੈ। ਫਰੰਟ ਲਈ ਇਸ 'ਚ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ 'ਚ 2300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ ਸਮਾਰਟਫੋਨ 'ਚ ਪਹਿਲਾਂ ਤੋਂ ਅਮੇਜ਼ਨ ਪ੍ਰਾਈਮ ਵੀਡੀਓ, ਵਿਸਟੋਸੋ, ਚਿਲੇਕਸ ਅਤੇ ਜੇਨ ਸਟੋਰ ਵਰਗੀਆਂ ਐਪਸ ਵੀ ਦਿੱਤੀਆਂ ਗਈਆਂ ਹਨ। ਕਨੈਕਟੀਵਿਟੀ ਲÎਈ ਇਸ 'ਚ 4G VoLTE, ਡਿਊਲ-ਸਿਮ, ਵਾਈ-ਫਾਈ, GPS ਅਤੇ ਮਾਈਕ੍ਰੋ USB ਪੋਰਟ ਆਦਿ ਹੈ। 


Related News