TikTok ਦੀ ਕਮੀ ਦੂਰ ਕਰੇਗਾ Zee5 ਦਾ ਸ਼ਾਰਟ ਵੀਡੀਓ ਪਲੇਟਫਾਰਮ HiPi
Thursday, Jul 02, 2020 - 12:20 PM (IST)
ਗੈਜੇਟ ਡੈਸਕ– ਭਾਰਤ ’ਚ ਸੋਮਵਾਰ ਨੂੰ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ, ਜਿਸ ਵਿਚ ਸਭ ਤੋਂ ਜ਼ਿਆਦਾ ਚਰਚਿਤ ਐਪ ਹੈ ਟਿਕਟਾਕ। ਟਿਕਟਾਕ ਦੇ ਬੈਨ ਹੁੰਦੇ ਹੀ ਭਾਰਤੀ ਬਾਜ਼ਾਰ ’ਚ ਡਿਵੈਲਪਰਾਂ ਲਈ ਮੌਕੇ ਵਧ ਗਏ ਹਨ। ਹਰ ਕੋਈ ਟਿਕਟਾਕ ਦੀ ਥਾਂ ਆਪਣਾ ਸ਼ਾਰਟ ਵੀਡੀਓ ਐਪ ਆਪਸ਼ਨ ਪੇਸ਼ ਕਰ ਰਿਹਾ ਹੈ। ਮਿਤਰੋਂ ਅਤੇ ਚਿੰਗਾਰੀ ਐਪਸ ਦੀ ਸਫਲਤਾ ਤੋਂ ਬਾਅਦ ਹੁਣ Zee5 ਵੀ ਇਸ ਰੇਸ ’ਚ ਉਤਰਣ ਦੀ ਤਿਆਰੀ ਕਰ ਰਿਹਾ ਹੈ। ਜੀ ਹਾਂ, Zee5 ਨੇ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ ਭਾਰਤ ’ਚ ਸ਼ਾਰਟ ਵੀਡੀਓ ਪਲੇਟਫਾਰਮ ਲਾਂਚ ਕਰਨ ਵਾਲਾ ਹੈ, ਜਿਸ ਦਾ ਨਾਂ HiPi ਹੋਵੇਗਾ। Zee5 ਦਾ ਇਹ ਨਵਾਂ HiPi ਪਲੇਟਫਾਰਮ 15 ਜੁਲਾਈ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ, ਜਿਸ ਦਾ ਐਕਸੈਸ Zee5 ਐਪ ਪ੍ਰਦਾਨ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਨਵਾਂ ਪਲੇਟਫਾਰਮ ‘ਆਤਮਨਿਰਭਰ ਭਾਰਤ’ ਤਹਿਤ ਬਣਾਇਆ ਗਿਆਹੈ, ਜੋ ਭਾਰਤੀ ਕੰਟੈਂਟ ਕ੍ਰਿਏਟਰਸ ਨੂੰ ਭਾਰਤੀ ਮੰਚ ਪ੍ਰਦਾਨ ਕਰੇਗਾ।
ਇਸ ਨਵੇਂ ਐਪਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਹਾਲਾਂਕਿ, ਸਾਂਝਾ ਕੀਤੇ ਗਏ ਸਕਰੀਨਸ਼ਾਰਟ ਤੋਂ ਪਤਾ ਲਗਦਾ ਹੈ ਕਿ ਇਸ ਨਵੇਂ ਪਲੇਟਫਾਰਮ ਦਾ ਇਸਤੇਮਾਲ ਕਰਨ ਲਈ ਰਜਿਸਟੇਸ਼ਨ ਦੀ ਲੋੜ ਪਵੇਗੀ, ਜਿਸ ਤੋਂ ਬਾਅਦ ਯੂਜ਼ਰਸ ਵੀਡੀਓ ਵੇਖ ਸਕਣਗੇ ਅਤੇ ਸਾਂਝੀ ਕਰ ਸਕਣਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜ਼ੀ5 ਦਾ ਇਹ ਨਵਾਂ ਪਲੇਟਫਾਰਮ ਚੀਨੀ ਪਲੇਟਫਾਰਮ ਨਾਲੋਂ ਥੋੜ੍ਹਾ-ਬਹੁਤ ਅਲੱਗ ਹੋਵੇਗਾ। ਚੀਨੀ ਐਪ ’ਚ ਟਿਕਟਾਕ ਯੂਜ਼ਰਸ ਨੂੰ ਅਪਲੋਡਿਡ ਵੀਡੀਓ ਵੇਖਣ ਲਈ ਕਿਸੇ ਵੀ ਤਰ੍ਹਾਂ ਰਜਿਸਟ੍ਰੇਸ਼ਨ ਅਤੇ ਸਾਈਨ-ਇਨ ਦੀ ਲੋੜ ਨਹੀਂ ਪੈਂਦੀ ਸੀ। ਬਿਨ੍ਹਾਂ ਅਕਾਊਂਟ ਕ੍ਰਿਏਟ ਕੀਤੇ ਵੀ ਟਿਕਟਾਕ ’ਤੇ ਵੀਡੀਓ ਵੇਖੀ ਜਾ ਸਕਦੀ ਸੀ।
ਦੱਸ ਦੇਈਏ ਕਿ ਟਿਕਟਾਕ ਐਪ ਦੇ ਆਪਸ਼ਨ ’ਚ ਚਿੰਗਾਰੀ ਐਪ ਭਾਰਤ ’ਚ ਬਹੁਤ ਲੋਕਪ੍ਰਸਿੱਧ ਹੋਈ ਹੈ। ਵੇਖਦੇ ਹੀ ਵੇਖਦੇ ਇਸ ਦੇ ਡਾਊਨਲੋਡਸ ਦੀ ਗਿਣਤੀ 30 ਲੱਖ ਤਕ ਪਹੁੰਚ ਗਈ ਹੈ। ਹੁਣ ਚਿੰਗਾਰੀ ਐਪ ਦੀ ਵੈੱਬਸਾਈਟ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।