ਇਹ ਹੈ ਵਾਇਰਲੈੱਸ ਕੁਨੈਕਟੀਵਿਟੀ ਵਾਲਾ ਬੈੱਸਟ ਬਜਟ ਸਾਊਂਡਬਾਰ
Sunday, Jun 05, 2016 - 06:33 PM (IST)

ਜਲੰਧਰ- ਜ਼ੈਬਰੋਨਿਕਸ ਨੇ ਜੂਕ ਬਾਕਸ ਨੂੰ ਭਾਰਤ ''ਚ ਲਾਂਚ ਕੀਤਾ ਹੈ ਅਤੇ ਕੰਪਨੀ ਦੇ ਮੁਤਾਬਿਕ ਇਹ ਹੁਣ ਤੱਕ ਦਾ ਬੈੱਸਟ ਬਜਟ ਸਾਊਂਡਬਾਰ ਹੈ । ਜੂਕ ਬਾਕਸ ਦੀ ਕੀਮਤ 4949 ਰੁਪਏ ਹੈ ਅਤੇ ਇਹ ਵਾਇਰਲੈੱਸ ਸਪੀਕਰ ਇਕ ਸਾਲ ਦੀ ਵਾਰੰਟੀ ਦੇ ਨਾਲ ਮੁੱਖ ਰਿਟੇਲ ਸਟੋਰਸ ''ਤੇ ਉਪਲੱਬਧ ਹਨ ।ਜ਼ੈਬਰੋਨਿਕਸ ਜੂਕ ਬਾਕਸ ''ਚ ਚਮਕਦਾਰ ਫਰੰਟ ਪੈਨਲ ਅਤੇ ਮੈਟ ਬਲੈਗ ਫਿਨਸ਼ਿੰਗ ਦੇ ਨਾਲ ਸਲਿਮ ਡਿਜ਼ਾਇਨ ਦੇਖਣ ਨੂੰ ਮਿਲਦਾ ਹੈ । ਫੰਕਸ਼ਨਜ਼ ਦੀ ਵਰਤੋਂ ਕਰਨ ਲਈ ਐੱਲ.ਈ.ਡੀ. ਟੱਚ ਸਕ੍ਰੀਨ ਦਿੱਤੀ ਗਈ ਹੈ ।
ਇਹ ਸਾਊਂਡਬਾਰ ਸਿਸਟਮ 7.62 ਸੈਂਟੀਮੀਟਰ ਮਿਡ/ਹਾਈ ਰੇਂਜ ਡਰਾਈਵ , 1.7 ਸੈਂਟੀਮੀਟਰ ਲੋਅ ਰੇਂਜ ਡਰਾਈਵਰ ਅਤੇ 40 ਵਾਟ ਆਰ.ਐੱਮ ਆਡੀਓ ਆਊਟਪੁੱਟ ਡਰਾਈਵਰ ਦੇ ਨਾਲ ਆਉਂਦਾ ਹੈ । ਇਸ ਵਾਇਰਲੈੱਸ ਸਪੀਕਰ ਦੇ ਨਾਲ ਸਬਵੁਫਰ ਵੀ ਮਿਲਦਾ ਹੈ ਜੋ ਵਧੀਆ ਬਾਸ ਅਤੇ ਚੰਗੀ ਆਡੀਓ ਟੋਨ ਦੀ ਦਿੰਦਾ ਹੈ। ਯੂ.ਐੱਸ.ਬੀ. ਤੋਂ ਇਲਾਵਾ ਬਲੂਟੂਥ , ਐੱਸ.ਡੀ. / ਐੱਮ.ਐੱਮ.ਸੀ. ਕੁਨੈਕਟੀਵਿਟੀ ਵਰਗੇ ਫੀਚਰਸ ਵੀ ਮਿਲਦੇ ਹਨ । ਇਸ ''ਚ ਐੱਫ.ਐੱਮ. ਅਤੇ ਯੂ.ਐੱਸ.ਬੀ. ਡਿਵਾਈਸਿਸ ''ਚ ਐੱਮ.ਪੀ.3 / ਡਬਲਿਊ.ਐੱਮ.ਓ. ਫਾਇਲਜ਼ ਦਾ ਸਪੋਰਟ ਵੀ ਮਿਲਦਾ ਹੈ ।