Flipkart ''ਤੇ ਅੱਜ ਸੇਲ ਲਈ ਉਪਲੱਬਧ ਹੋਵੇਗਾ Yu Yureka Black ਸਮਾਰਟਫੋਨ

Tuesday, Jun 13, 2017 - 11:00 AM (IST)

Flipkart ''ਤੇ ਅੱਜ ਸੇਲ ਲਈ ਉਪਲੱਬਧ ਹੋਵੇਗਾ Yu Yureka Black ਸਮਾਰਟਫੋਨ

ਜਲੰਧਰ-ਮਾਈਕ੍ਰੋਮੈਕਸ ਸਭ ਬ੍ਰਾਂਡ Yu ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ Yu Yureka Black  ਨੂੰ ਕੁਝ ਸਮਾਂ ਪਹਿਲਾਂ ਹੀ ਲਾਂਚ ਕੀਤਾ ਸੀ। Yu Yureka Black  ਸਮਾਰਟਫੋਨ ਦੀ ਕੀਮਤ 8,999 ਰੁਪਏ ਹੈ  ਅਤੇ ਇਹ ਅੱਜ ਐਕਸਲੂਇਵ ਤੌਰ  'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਹੋਵੇਗਾ। ਤੁਸੀਂ ਇਸ ਸਮਾਰਟਫੋਨ ਨੂੰਫਲਿੱਪਕਾਰਟ 'ਤੇ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਵਾਲੀ ਸੇਲ ਤੋਂ ਖਰੀਦ ਸਕਦੇ ਹੈ।
Yu Yureka Black ਦੇ ਡਿਜ਼ਾਇੰਨ ਦੀ ਗੱਲ ਕਰੀਏ ਤਾਂ ਇਹ ਮੇਂਟਲ ਯੂਨੀਬਾਡੀ ਨਾਲ ਨਿਰਮਿਤ ਹੈ। Yu Yureka Black ਦੇ ਬੈਕ ਪੈਨਲ 'ਚ ਗਲਾਸੀ ਲੁਕ ਦਿੱਤਾ ਗਿਆ ਹੈ। ਸਮਾਰਟਫੋਨ ਦੇ ਫਰੰਟ ਪੈਨਲ 'ਚ ਫਿਜੀਕਲ ਹੋਮ ਬਟਨ ਦਿੱਤਾ ਗਿਆ ਹੈ। ਜਿਸ ਨੂੰ ਡਬਲ ਕਲਿੱਕ ਕਰਕੇ ਫਿੰਗਰਪ੍ਰਿੰਟ ਸੈਂਸਰ ਐਕਟਿਵ ਕੀਤਾ ਜਾ ਸਕਦਾ ਹੈ। Yu Yureka Black 'ਚ 2.5 ਡੀ ਕਵਰਡ ਦੇ ਨਾਲ 5 ਇੰਚ (1080*1920 ਪਿਕਸਲ) ਫੁਲ ਐੱਚ.ਡੀ. ਡਿਸਪਲੇ ਦਿੱਤਾ ਗਿਆ ਹੈ। ਜੋ ਕਿ ਸੁਰੱਖਿਆ ਦੇ ਲਿਹਾਜ਼ ਤੋਂ ਕਾਰਨਿੰਗ ਗੋਰਿਲਾ ਗਲਾਸ 3 ਨਾਲ ਕੋਟੇਡ ਹੈ। ਇਹ ਸਮਾਰਟਫੋਨ ਕਵਾਲਕਾਮ ਦੇ ਸਨੈਪਡ੍ਰੈਗਨ 430 ਪ੍ਰੋਸੈਸਰ 'ਤੇ ਕੰਮ ਕਰਦਾ ਹੈ। Yu Yureka Black 'ਚ 4GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ ਨਾਲ ਹੀ ਮਾਈਕ੍ਰੋਐੱਸਡੀ ਕਾਰਡ ਦੇ ਮਾਧਿਅਮ ਨਾਲ 64GB ਤੱਕ ਸਟੋਰੇਜ਼ ਵਧਾ ਸਕਦੇ ਹੈ।
ਫੋਟੋਗ੍ਰਾਫੀ ਦੇ ਲਈ Yu Yureka Black 'ਚ Sony IMX 258 senbandਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ। ਦੋਨੋਂ ਹੀ ਕੈਮਰਿਆਂ 'ਚ ਫਲੈਸ਼ ਦੀ ਸੁਵਿਧਾ ਦਿੱਤੀ ਗਈ ਹੈ। Yu Yureka Black ਸਮਾਰਟਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਅਧਾਰਿਤ ਹੈ। ਪਾਵਰ ਬੈਕਅਪ ਦੇ ਲਈ ਇਸ ਸਮਾਰਟਫੋਨ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟਵਿਟੀ ਦੇ ਲਈ  Yu Yureka  4ਜੀ. ਅਤੇ VoLTE , ਬਲੂਟੁਥ ,ਵਾਈ-ਫਾਈ ਅਤੇ ਮਾਈਕ੍ਰੋ ਯੂ. ਐੱਸ. ਬੀ. ਨੂੰ ਸਪੋਟ ਕਰੇਗਾ। ਇਸ ਦੇ ਇਲਾਵਾ ਇਸ 'ਚ ਜੀ.ਪੀ.ਐੱਸ. ਸੈਂਸਰ , ਐਕਸਲੈਰੋਮੀਟਰ, Ambient ਲਾਈਟ ਸੇਂਸਰ ਅਤੇ ਪ੍ਰੋਕਸੀਮਿਟੀ ਸੈਂਸਰ ਵੀ ਲੱਗਾ ਹੈ।


Related News