ਲਾਂਚ ਹੋਇਆ 4GB ਰੈਮ ਤੇ ਮੈਟਲ ਬਾਡੀ ਵਾਲਾ Yunicorn

Tuesday, May 31, 2016 - 04:20 PM (IST)

ਲਾਂਚ ਹੋਇਆ 4GB ਰੈਮ ਤੇ ਮੈਟਲ ਬਾਡੀ ਵਾਲਾ Yunicorn
ਜਲੰਧਰ— ਮਾਈਕ੍ਰੋਮੈਕਸ ਦੇ ਸਹਾਇਕ ਬ੍ਰਾਂਡ ਯੂ ਟੈਲੀਵੇਂਚਰਸ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਯੂਨਿਕਾਰਨ ਲਾਂਚ ਕੀਤਾ ਹੈ। ਦੇਖਣ ''ਚ ਇਹ ਫੋਨ Redmi Note 3 ਅਤੇ Meizu MC ਨਾਲ ਮਿਲਦਾ ਜੁਲਦਾ ਹੈ। ਪਹਿਲੇ ਮਹੀਨੇ ਇਸ ਨੂੰ 12,999 ਰੁਪਏ ''ਚ ਸਿਰਫ ਫਲਿੱਪਕਾਰਟ ''ਤੇ ਵੇਚਿਆ ਜਾਵੇਗਾ, ਇਸ ਲਈ ਅੱਜ ਤੋਂ ਰਜ਼ਿਸਟ੍ਰੇਸ਼ਨ ਸ਼ੁਰੂ ਹੋਵੇਗੀ ਅਤੇ 7 ਜੂਨ ਨੂੰ ਦੁਪਹਿਰ 2 ਵਜੇ ਤੋਂ ਫਲੈਸ਼ ਸੇਲ ਰਾਹੀਂ ਇਸ ਦੀ ਵਿਕਰੀ ਹੋਵੇਗੀ। 
ਇਸ ਦੇ ਪਹਿਲੇ ਫਲੈਗਸ਼ਿਪ Yutopia ''ਚ ਕੰਪਨੀ ਨੇ Cyanogen Mod ਓ.ਐੱਸ. ਦਿੱਤਾ ਸੀ ਪਰ ਇਸ ਵਾਰ ਕੰਪਨੀ ਸਟਾਕ ਐਂਡ੍ਰਾਇਡ ਵੱਲ ਪਰਤਦੀ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਵਿਚ ਪੁਰਾਣਾ ਐਂਡ੍ਰਾਇਡ 5.1 ਲਾਲੀਪਾਪ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਮਾਰਸ਼ਮੈਲੋ ਦਾ ਅਪਡਗ੍ਰੇਡ ਜਲਦੀ ਦਿੱਤਾ ਜਾਵੇਗਾ। 5.5-ਇੰਚ ਦੀ ਫੁੱਲ ਐੱਚ.ਡੀ. ਡਿਸਪਲੇ ਵਾਲੇ ਇਸ ਫੁੱਲ ਮੈਟਲ ਸਮਾਰਟਫੋਨ ''ਚ MediaTek Helio P10 ਚਿਪਸੈੱਟ ਦੇ ਨਾਲ 4ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਦੀ ਇੰਟਰਨਲ ਮੈਮਰੀ 32ਜੀ.ਬੀ. ਹੈ ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿਚ ਡਿਊਲ ਹਾਈਬ੍ਰਿਡ ਸਿਮ ਸਪੋਰਟ ਦਿੱਤਾ ਗਿਆ ਹੈ ਅਤੇ ਹੋਮ ਬਟਨ ''ਚ ਫਿੰਗਰਪ੍ਰਿੰਟ ਸਕੈਨਰ ਹੈ। 
ਫੋਟੋਗ੍ਰਾਫੀ ਲਈ ਇਸ ਵਿਚ ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਬੈਟਰੀ 4,000 ਐੱਮ.ਏ.ਐੱਚ. ਦੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ 20 ਘੰਟਿਆਂ ਦਾ ਟਾਕਟਾਈਮ ਅਤੇ 500 ਘੰਟਿਆਂ ਦਾ ਸਟੈਂਡਬਾਏ ਬੈਕਅਪ ਦੇਵੇਗੀ। ਇਸ ਤੋਂ ਇਲਾਵਾ ਇਹ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਭਾਰਤੀ ਬਾਜ਼ਾਰ ''ਚ ਇਸ ਫਲੈਗਸ਼ਿਪ ਫੋਨ ਨੂੰ Redmi Note 3 , Lenovo Z1, Meizu M3 और Moto G4 Plus ਤੋਂ ਸਖਤ ਚੁਣੌਤੀ ਮਿਲੇਗੀ।

Related News