ਯੂਟਿਊਬ ਦੀ ਵਰਤੋਂ ਸਮੇਂ ਫੋਨ ਨੂੰ ਨੇੜੇ ਰੱਖਣਾ ਹੈਕਰਜ਼ ਨੂੰ ਦੇ ਸਕਦਾ ਹੈ ਬੁਲਾਵਾ
Saturday, Jul 09, 2016 - 03:54 PM (IST)

ਜਲੰਧਰ-ਯੂਟਿਊਬ ਮਨੋਰੰਜਨ ਦਾ ਇਕ ਵੱਡਾ ਤੇ ਮਸ਼ਹੂਰ ਸੋਰਸ ਹੈ ਅਤੇ ਯੂਜ਼ਰਜ਼ ਇਸ ਦੁਆਰਾ ਵੀਡੀਓਜ਼ , ਮਿਊਜ਼ਿਕ, ਸੋਸ਼ਲ ਨਿਊਜ਼ ਆਦਿ ਦਾ ਮਜ਼ਾ ਲੈਂਦੇ ਹਨ। ਹਾਲ ਹੀ ''ਚ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਯੂਟਿਊਬ ''ਚ ਇਕ ਹੌਲੀ ਆਵਾਜ਼ ਛੁਪੀ ਹੋਈ ਹੈ ਜੋ ਤੁਹਾਡੇ ਨੇੜੇ ਪਏ ਸਮਾਰਟਫੋਨ ''ਤੇ ਬਿਨਾਂ ਤੁਹਾਨੂੰ ਪਤਾ ਲੱਗੇ ਕਮਾਂਡ ਦੇ ਸਕਦੀ ਹੈ। ਜ੍ਰੋਜਟਾਉਨ ਯੂਨੀਵਰਸਿਟੀ ਦੇ ਪ੍ਰੋਫੈਸਰ ਮੀਕਾਹ ਸ਼ੇਰ ਅਨੁਸਾਰ ਗੂਗਲ ਨਾਓ ਅਤੇ ਐਪਲ ਦੇ ਸੀਰੀ ਤੋਂ ਬਾਅਦ ਵਾਇਸ ਰਿਕੋਗਨਾਈਜ਼ੇਸ਼ਨ ਨੂੰ ਫੋਨ ''ਚੋਂ ਹਟਾ ਦਿੱਤਾ ਗਿਆ ਹੈ ਪਰ ਵਾਇਸ ਸਾਫਟਵੇਅਰ ਵੀ ਆਸਾਨੀ ਨਾਲ ਕਿਸੇ ਡਿਵਾਈਸ ਨੂੰ ਹੈਕ ਕਰ ਸਕਦੇ ਹਨ।
ਪੀ.ਸੀ.ਡਾਟ ਕਾਮ ਦੇ ਇਕ ਕੋਟ ''ਚ ਸ਼ੇਰ ਵੱਲੋਂ ਕਿਹਾ ਗਿਆ ਹੈ ਕਿ ਹੋ ਸਕਦਾ ਇਹ ਹਰ ਵੇਲੇ ਕੰਮ ਨਹੀਂ ਕਰਦਾ ਪਰ ਇਕ ਵੱਡੀ ਮੁਸ਼ਕਿਲ ਹੋ ਸਕਦੀ ਹੈ। ਜੇਕਰ ਇਕ ਮਿਲੀਅਨ ਲੋਕ ਇਕ ਸੀਕ੍ਰੇਟ ਮੈਸੇਜ ਨਾਲ ਕਿਸੇ ਰਸੋਈ ਘਰ ਦੀ ਵੀਡੀਓ ਨੂੰ ਦੇਖ ਰਹੇ ਹੋਣ ਤਾਂ ਇਨ੍ਹਾਂ ''ਚੋਂ 10,000 ਲੋਕਾਂ ਦਾ ਫੋਨ ਨਜ਼ਦੀਕ ਕਿਤੇ ਪਿਆ ਹੁੰਦਾ ਹੈ। ਜੇਕਰ 5,000 ਲੋਕ ਕਿਸੇ ਮਾਲਵੇਅਰ ਨਾਲ ਯੂ.ਆਰ.ਐੱਲ. ਨੂੰ ਲੋਡ ਕਰਦੇ ਹਨ ਤਾਂ ਉਹ 5,000 ਸਮਾਰਟਫੋਨ ਅਟੈਕਰ ਦੇ ਕੰਟਰੋਲ ''ਚ ਜਾ ਸਕਦੇ ਹਨ। ਜੇਕਰ ਹੈਕਰਜ਼ ਵਾਇਸ ਰਿਕੋਗਨਾਈਜ਼ੇਸ਼ਨ ਸਾਫਟਵੇਅਰ ਦੇ ਇੰਟਰਨ ਅਤੇ ਆਊਟਰ ਕੰਮ ਬਾਰੇ ਜਾਣਦੇ ਹੋਣ ਤਾਂ ਉਹ ਇਕ ਵਾਇਸ ਕਮਾਂਡ ਤਿਆਰ ਕਰ ਸਕਦੇ ਹਨ ਜਿਸ ਨਾਲ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ।