ਫੇਸਬੁੱਕ ਤੇ ਟਵਿਟਰ ਤੋਂ ਬਾਅਦ ਹੁਣ ਯੂਟਿਊਬ ਨੇ ਵੀ ਹਟਾਇਆ ਡੋਨਾਲਡ ਟਰੰਪ ''ਤੇ ਲੱਗਾ ਬੈਨ

Saturday, Mar 18, 2023 - 01:47 PM (IST)

ਫੇਸਬੁੱਕ ਤੇ ਟਵਿਟਰ ਤੋਂ ਬਾਅਦ ਹੁਣ ਯੂਟਿਊਬ ਨੇ ਵੀ ਹਟਾਇਆ ਡੋਨਾਲਡ ਟਰੰਪ ''ਤੇ ਲੱਗਾ ਬੈਨ

ਗੈਜੇਟ ਡੈਸਕ- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ 'ਤੇ ਲੱਗੇ ਬੈਨ ਨੂੰ ਹੁਣ ਯੂਟਿਊਬ ਨੇ ਵੀ ਹਟਾ ਦਿੱਤਾ ਹੈ। ਇਸਤੋਂ ਪਹਿਲਾਂ ਮੇਟਾ ਨੇ ਟਰੰਪ ਦੇ ਫੇਸਬੁੱਕ ਅਕਾਊਂਟ ਨੂੰ ਅਤੇ ਐਲਨ ਮਸਕ ਨੇ ਟਵਿਟਰ ਅਕਾਊਂਟ ਨੂੰ ਰੀ-ਸਟੋਰ ਕੀਤਾ ਹੈ। ਵਾਪਸੀ ਤੋਂ ਬਾਅਦ ਡੋਨਾਲਡ ਟਰੰਪ ਨੇ ਪਹਿਲਾ ਪੋਸਟ ਆਈ ਐਮ ਬੈਕ ਕੀਤਾ ਹੈ। ਦੱਸ ਦੇਈਏ ਕਿ ਜਨਵਰੀ 2021 'ਚ ਕੈਪਿਟਲ ਹਿੱਲ ਦੰਗੇ ਤੋਂ ਬਾਅਦ ਭੜਕਾਊ ਭਾਸ਼ਣ ਨੂੰ ਲੈ ਕੇ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਡੋਨਾਲਡ ਟਰੰਪ ਨੂੰ ਬੈਨ ਕੀਤਾ ਸੀ।

ਮੇਟਾ ਨੇ ਡੋਨਾਲਡ ਟਰੰਪ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਰੀ-ਸਟੋਰ ਕਰ ਦਿੱਤਾ ਹੈ। ਟਰੰਪ ਦੇ ਚੈਨਲ ਨੂੰ ਰੀ-ਸਟੋਰ ਕਰਨ 'ਤੇ ਯੂਟਿਊਬ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਮੁੱਖ ਰਾਸ਼ਟਰੀ ਉਮੀਦਵਾਰਾਂ ਤੋਂ ਵੋਟਰਾਂ ਨੂੰ ਬਰਾਬਰ ਸੁਣਨ ਦੇ ਮੌਕੇ ਨੂੰ ਸੰਤੁਲਿਤ ਕਰਦੇ ਹੋਏ ਅਸਲ-ਸੰਸਾਰ ਹਿੰਸਾ ਦੇ ਲਗਾਤਾਰ ਜੋਖਮ ਦਾ ਧਿਆਨ ਨਾਲ ਮੁਲਾਂਕਣ ਕੀਤਾ।

ਯੂਟਿਊਬ ਨੇ ਪਾਲਿਸੀ ਉਲੰਘਣ ਨੂੰ ਲੈ ਕੇ ਟਰੰਪ ਦੇ ਅਕਾਊਂਟ ਨੂੰ ਬੈਨ ਕੀਤਾ ਸੀ। ਸੋਸ਼ਲ ਮੀਡੀਆ ਅੱਜ ਵੋਟਰਾਂ ਕੋਲ ਪਹੁੰਚਣ ਦਾ ਸਭ ਤੋਂ ਵੱਡਾ ਸਾਧਨ ਬਣ ਗਿਆ ਹੈ ਅਤੇ ਟਰੰਪ ਵੀ 2024 ਦੀਆਂ ਚੋਣਾਂ 'ਚ ਹਿੱਸਾ ਲੈਣ ਵਾਲੇ ਹਨ। ਯੂਟਿਊਬ 'ਤੇ ਟਰੰਪ ਦੇ 2.6 ਮਿਲੀਅਨ ਸਬਸਕ੍ਰਾਈਬਰ ਹਨ, ਜਦਕਿ ਫੇਸਬੁੱਕ 'ਤੇ ਇਹ ਗਿਣਤੀ 34 ਮਿਲੀਅਨ ਅਤੇ ਇੰਸਟਾਗ੍ਰਾਮ 'ਤੇ 23 ਮਿਲੀਅਨ ਹੈ। ਟਰੰਪ ਦੇ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ Truth 'ਤੇ 5 ਮਿਲੀਅਨ ਫਾਲੋਅਰਜ਼ ਹਨ। 

ਟਰੰਪ ਨੇ ਫੇਸਬੁੱਕ 'ਤੇ 12 ਸਿਕੰਟਾਂ ਦੀ ਇਕ ਵੀਡੀਓ ਪੋਸਟ ਕੀਤੀ ਹੈ ਜਿਸਦਾ ਕੈਪਸ਼ਨ 'ਮੈਂ ਵਾਪਸ ਆ ਗਿਆ ਹਾਂ' ਹੈ। ਇਹ 2016 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਜੇਤੂ ਭਾਸ਼ਣ ਦੀ ਤਰ੍ਹਾਂ ਪ੍ਰਤੀਤ ਹੁੰਦਾ ਹੈ। ਇਸ ਵੀਡੀਓ 'ਚ ਟਰੰਪ ਨੇ 2024 ਦੀਆਂ ਚੋਣਾਂ ਲਈ ਆਪਣੀ ਮੁਹਿੰਮ ਨੂੰ ਵੀ ਪਾਉਣ ਦੀ ਕੋਸ਼ਿਸ਼ ਕੀਤ ਹੈ। ਵੀਡੀਓ 'ਚ ਟਰੰਪ ਨੇ ਆਪਣਾ ਪ੍ਰਸਿੱਧ 'ਮੇਕ ਅਮਰੀਕਾ ਗ੍ਰੇਟ ਅਗੇਨ' ਦਾ ਨਾਅਰਾ ਵੀ ਪਾਇਆ, ਜੋ ਉਨ੍ਹਾਂ ਦੀ ਆਖਰੀ ਸਫਲ ਰਾਸ਼ਟਰਪਤੀ ਮੁਹਿੰਮ ਦੌਰਾਨ ਲੋਕਪ੍ਰਸਿੱਧ ਹੋਇਆ ਸੀ।


author

Rakesh

Content Editor

Related News