ਹੁਣ ਨਾਨ-ਪ੍ਰੀਮੀਅਮ ਯੂਜ਼ਰਜ਼ ਨੂੰ ਵੀ ਮਿਲੇਗਾ YouTube ਦਾ ਇਹ ਪ੍ਰੀਮੀਅਮ ਫੀਚਰ

03/01/2024 2:57:14 PM

ਗੈਜੇਟ ਡੈਸਕ- ਯੂਟਿਊਬ ਨੇ ਪਿਕਚਰ-ਇਨ-ਪਿਕਚਰ (ਪੀ.ਆਈ.ਪੀ.) ਫੀਚਰ ਨੂੰ ਹੁਣ ਸਾਰਿਆਂ ਲਈ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਪਹਿਲਾਂ ਪੀ.ਆਈ.ਪੀ. ਫੀਚਰ ਸਿਰਫ ਪ੍ਰੀਮੀਅਮ ਯੂਜ਼ਰਜ਼ ਲਈ ਹੀ ਸੀ ਯਾਨੀ ਜੋ ਪੈਸੇ ਦਿੰਦੇ ਸਨ, ਓਹੀ ਇਸ ਫੀਚਰ ਦਾ ਇਸਤੇਮਾਲ ਕਰ ਸਕਦੇ ਸਨ ਪਰ ਹੁਣ ਅਜਿਹਾ ਨਹੀਂ ਹੈ।

ਯੂਟਿਊਬ ਦੇ ਪੀ.ਆਈ.ਪੀ. ਮੋਡ ਦੇ ਨਾਲ ਇੱਕ ਸ਼ਰਤ ਇਹ ਸੀ ਕਿ ਇਹ ਅਮਰੀਕੀ ਉਪਭੋਗਤਾਵਾਂ ਲਈ ਮੁਫਤ ਸੀ ਅਤੇ ਅਮਰੀਕਾ ਤੋਂ ਬਾਹਰਲੇ ਉਪਭੋਗਤਾਵਾਂ ਨੂੰ ਭੁਗਤਾਨ ਕਰਨਾ ਪੈਂਦਾ ਸੀ। ਹੁਣ ਇਸ ਨੂੰ ਵਿਸ਼ਵ ਪੱਧਰ 'ਤੇ ਮੁਫਤ ਕਰ ਦਿੱਤਾ ਗਿਆ ਹੈ। ਪੀ.ਆਈ.ਪੀ. ਮੋਡ ਨੂੰ ਸਾਲ 2021 ਵਿੱਚ ਲਾਂਚ ਕੀਤਾ ਗਿਆ ਸੀ।

ਪੀ.ਆਈ.ਪੀ. ਮੋਡ ਦਾ ਫਾਇਦਾ ਇਹ ਹੈ ਕਿ ਤੁਸੀਂ ਕਿਸੇ ਵੀ ਹੋਰ ਐਪ ਦੀ ਵਰਤੋਂ ਕਰਦੇ ਹੋਏ ਵੀ YouTube ਵੀਡੀਓ ਦੇਖ ਸਕਦੇ ਹੋ। ਜੇਕਰ ਤੁਸੀਂ ਯੂਟਿਊਬ ਦੇ ਨਾਨ-ਪ੍ਰੀਮੀਅਮ ਯੂਜ਼ਰ ਹੋ ਅਤੇ ਤੁਸੀਂ ਅਜੇ ਤੱਕ ਇਹ ਫੀਚਰ ਨਹੀਂ ਦੇਖ ਰਹੇ ਹੋ, ਤਾਂ ਤੁਹਾਨੂੰ ਇਹ ਅਪਡੇਟ ਤੋਂ ਬਾਅਦ ਮਿਲੇਗਾ।

ਯੂਟਿਊਬ ਵੱਲੋਂ ਇਸ ਫੀਚਰ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇੱਕ ਲੀਕ ਹੋਈ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਯੂਟਿਊਬ ਪ੍ਰੀਮੀਅਮ ਦੀ ਮਹੀਨਾਵਾਰ ਕੀਮਤ 129 ਰੁਪਏ ਹੈ। ਨਵੇਂ ਉਪਭੋਗਤਾਵਾਂ ਲਈ ਇੱਕ ਮਹੀਨੇ ਦਾ ਪਲਾਨ ਮੁਫਤ ਉਪਲੱਬਧ ਹੈ ਅਤੇ ਵਿਦਿਆਰਥੀਆਂ ਲਈ ਇਹ 79 ਰੁਪਏ ਹੈ। ਪਰਿਵਾਰ ਦੇ ਪੰਜ ਮੈਂਬਰ ਇੱਕ ਪਲਾਨ ਵਿੱਚ ਹਿੱਸਾ ਲੈ ਸਕਦੇ ਹਨ।


Rakesh

Content Editor

Related News