YouTube ਨੇ ਬਦਲੇ AI ਵੀਡੀਓਜ਼ ਦੇ ਨਿਯਮ, ਕ੍ਰਿਏਟਰਾਂ ਨੂੰ ਮਿਲੀ ਸੁਪਰ ਪਾਵਰ

Wednesday, Jul 17, 2024 - 11:42 PM (IST)

YouTube ਨੇ ਬਦਲੇ AI ਵੀਡੀਓਜ਼ ਦੇ ਨਿਯਮ, ਕ੍ਰਿਏਟਰਾਂ ਨੂੰ ਮਿਲੀ ਸੁਪਰ ਪਾਵਰ

ਗੈਜੇਟ ਡੈਸਕ- ਆਰਟੀਫਿਸ਼ੀਅਲ ਇੰਟੈਂਲੀਜੈਂਸ (ਏ.ਆਈ.) ਵਾਲੇ ਕੰਟੈਂਟ ਨੂੰ ਲੈ ਕੇ ਤਮਾਮ ਟੈੱਕ ਕੰਪਨੀਆਂ ਨਵੇਂ-ਨਵੇਂ ਨਿਯਮ ਲਿਆ ਰਹੀਆਂ ਹਨ। ਏ.ਆਈ. ਵੀਡੀਓਜ਼ ਲਈ ਹੁਣ ਯੂਟਿਊਬ ਨੇ ਆਪਣੀ ਗਾਈਡਲਾਈਨਜ਼ 'ਚ ਬਦਲਾਅ ਕੀਤਾ ਹੈ। ਯੂਟਿਊਨ ਨੇ ਏ.ਆਈ. ਜਨਰੇਟਿਡ ਕੰਟੈਂਟ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਨਵੀਂ ਗਾਈਡਲਾਈਨਜ਼ ਮੁਤਾਬਕ, ਕੰਟੈਂਟ ਕ੍ਰਿਏਟਰਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਜੋ ਵੀਡੀਓ ਅਪਲੋਡ ਕੀਤੀ ਹੈ ਉਹ ਏ.ਆਈ. ਦੇ ਇਸਤੇਮਾਲ ਨਾਲ ਬਣਾਈ ਗਈ ਹੈ ਜਾਂ ਨਹੀਂ। ਯੂਜ਼ਰਜ਼ ਏ.ਆਈ. ਵਾਲੀ ਕਿਸੇ ਖਾਸ ਵੀਡੀਓਜ਼ ਨੂੰ ਹਟਾਉਣ ਲਈ ਯੂਟਿਊਬ ਨੂੰ ਅਪੀਲ ਵੀ ਕਰ ਸਕਣਗੇ ਯਾਨੀ ਜੇਕਰ ਤੁਹਾਨੂੰ ਲਗਦਾ ਹੈ ਕਿ ਕੋਈ ਵੀਡੀਓ ਏ.ਆਈ. ਦੁਆਰਾ ਬਣਾਈ ਗਈ ਹੈ ਅਤੇ ਉਸ ਦੇ ਨਾਲ ਏ.ਆਈ. ਲੇਬਲ ਨਹੀਂ ਹੈ ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। 

ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਬੇਹੱਦ ਸ਼ਾਨਦਾਰ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

ਵੀਡੀਓ ਸਮੱਗਰੀ ਵਿੱਚ ਪਾਰਦਰਸ਼ਤਾ ਮਹੱਤਵਪੂਰਨ ਹੈ, ਖਾਸਤੌਰ 'ਤੇ ਜਦੋਂ ਚੋਣਾਂ ਚੱਲ ਰਹੀਆਂ ਹੋਣ ਜਾਂ ਕਿਤੇ ਕੋਈ ਹਿੰਸਾ ਹੋਈ ਹੋਵੇ ਜਾਂ ਹੈਲਥ ਐਮਰਜੈਂਸੀ ਹੋਵੇ ਜਾਂ ਫਿਰ ਕਿਸੇ ਹਸਤੀ ਨਾਲ ਜੁੜਿਆ ਮਾਮਲਾ ਹੀ ਕਿਉਂ ਨਾ ਹੋਵੇ। ਯੂਟਿਊਬ ਦੀਆਂ ਨਵੀਆਂ ਗਾਈਡਲਾਈਨਜ਼ ਆਉਣ ਵਾਲੇ ਮਹੀਨਿਆਂ 'ਚ ਲਾਗੂ ਕੀਤੀਆਂ ਜਾਣਗੀਆਂ, ਜਿਸ ਵਿਚ ਕ੍ਰਿਏਟਰਾਂ ਨੂੰ ਏ.ਆਈ. ਜਨਰੇਟਿਡ ਸਮੱਗਰੀ ਨੂੰ ਸਪਸ਼ਟ ਰੂਪ ਨਾਲ ਲੇਬਲ ਕਰਨਾ ਹੋਵੇਗਾ। 

ਇਸ ਲਈ ਯੂਟਿਊਬ ਵੀਡੀਓ ਪਲੇਅਰ ਅਤੇ ਡਿਸਕ੍ਰਿਪਸ਼ਨ ਪੈਨਲ 'ਚ ਪ੍ਰਮੁੱਖ ਲੇਬਲ ਜੋੜੇਗਾ, ਜਿਸ ਤੋਂ ਪਤਾ ਚੱਲੇਗਾ ਕਿ ਕੋਈ ਕੰਟੈਂਟ ਏ.ਆਈ. ਦੀ ਮਦਦ ਨਾਲ ਬਣਾਇਆ ਗਿਆ ਜਾਂ ਬਦਲਿਆ ਗਿਆ ਹੈ। ਇਸ ਦਾ ਉਦੇਸ਼ ਦਰਸ਼ਕਾਂ ਨੂੰ ਏ.ਆਈ. ਜਨਰੇਟਿਡ ਕੰਟੈਂਟ ਦੁਆਰਾ ਗੁੰਮਰਾਹ ਹੋਣ ਤੋਂ ਰੋਕਣਾ ਹੈ। ਕਈ ਮਾਮਲਿਆਂ 'ਚ ਸਿਰਫ ਲੇਬਲ ਕੰਮ ਨਹੀਂ ਆਏਗਾ। 

ਇਹ ਵੀ ਪੜ੍ਹੋ- iOS 18 : ਪਹਿਲਾ ਪਬਲਿਕ ਬੀਟਾ ਵਰਜ਼ਨ ਹੋਇਆ ਰਿਲੀਜ਼, ਇੰਝ ਕਰੋ ਡਾਊਨਲੋਡ ਤੇ ਇੰਸਟਾਲ

ਅਜਿਹੇ 'ਚ ਯੂਟਿਊਬ ਨੇ ਕਿਹਾ ਹੈ ਕਿ ਜੇਕਰ ਮਿਕਸ ਵੀਡੀਓਜ਼ ਦਿਸਦੀਆਂ ਹਨ ਜੋ ਦਿਸ਼ਾਨਿਰਦੇਸ਼ਾਂ ਦਾ ਉਲੰਘਣ ਕਰਦੀਆਂ ਹਨ ਤਾਂ ਲੇਬਲਿੰਗ ਦੀ ਪਰਹਾਵ ਕੀਤੇ ਬਿਨਾਂ ਉਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਜਾਵੇਗਾ। ਗਾਈਡਲਾਈਨ ਦਾ ਉਲੰਘਣ ਕਰਨ 'ਤੇ ਕ੍ਰਿਏਟਰਾਂ ਨੂੰ 48 ਘੰਟਿਆਂ ਦਾ ਸਮਾਂ ਮਿਲੇਗਾ। ਇਸ ਦੌਰਾਨ ਵੀਡੀਓ ਨੂੰ ਹਟਾਉਣਾ ਹੋਵੇਗਾ ਜਾਂ ਫਿਰ ਉਸ ਨੂੰ ਟ੍ਰਿਮ ਜਾਂ ਬਲੱਰ ਕਰਨਾ ਹੋਵੇਗਾ। ਇਹ ਟੂਲ ਯੂਟਿਊਬ ਸਟੂਡੀਓ 'ਚ ਹੀ ਮਿਲੇਗਾ। 

ਇਹ ਵੀ ਪੜ੍ਹੋ- ਮੋਬਾਈਲ ਦੀਆਂ ਵਧ SIM ਕਾਰਨ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਹੋਵੇਗਾ 2 ਲੱਖ ਤੱਕ ਜੁਰਮਾਨਾ, ਜਾਣੋ ਕੀ ਹੈ ਵਜ੍ਹਾ


author

Rakesh

Content Editor

Related News