YouTube ਰਾਹੀਂ ਕਰ ਸਕੋਗੇ ਮੋਟੀ ਕਮਾਈ, ਜਾਣੋ ਕੀ ਹੈ ਕੰਪਨੀ ਦਾ ਪਲਾਨ
Saturday, Feb 12, 2022 - 03:18 PM (IST)
ਗੈਜੇਟ ਡੈਸਕ— ਵੀਰਵਾਰ ਨੂੰ ਵੀਡੀਓ ਸਟ੍ਰੀਮਿੰੰਗ ਪਲੇਟਫਾਰਮ ਯੂਟਿਊਬ ਨੇ ਵੀ ਮੇਟਾਵਰਸ ’ਚ ਐਂਟਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਯੂਟਿਊਬ ਨੇ ਐਲਾਨ ਕੀਤਾ ਹੈ ਕਿ ਕੰਪਨੀ 2022 ’ਚ ਬਲਾਕਚੇਨ ਬੇਸਡ ਨਾਨ ਫੰਜਿਬਲ ਟੋਕਨ ਯਾਨੀ NFT ਟੈਕਨਾਲੋਜੀ ਲੈ ਕੇ ਆਵੇਗੀ, ਜੋ ਯੂਟਿਊਬ ਦੇ ਮੌਜੂਦਾ ਵੀਡੀਓ ਸਿਸਟਮ ਤੋਂ ਵੱਖ ਹੋਵੇਗੀ। ਇਸ ’ਚ ਫਰਾਡ ਦੀ ਸੰਭਾਵਨਾ ਘੱਟ ਹੋਵੇਗੀ। ਯੂਜ਼ਰਸ ਇਸ ਦੀ ਮਦਦ ਨਾਲ ਮੋਟੀ ਕਮਾਈ ਕਰ ਸਕਣਗੇ।
ਇਹ ਵੀ ਪੜ੍ਹੋ– ਵਾਰ-ਵਾਰ ਮੋਬਾਇਲ ਹੈਂਗ ਹੋਣ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ
ਤੁਹਾਨੂੰ ਦੱਸ ਦਈਏ ਕਿ ਬਲਾਕਚੇਨ ਬੇਸਡ NFT ਟੈਕਨਾਲੋਜੀ ਦੇ ਜ਼ਰੀਏ ਯੂਟਿਊਬ ਵੀਡੀਓ ਬਣਾਉਣ ਵਾਲੇ ਯੂਜ਼ਰਸ ਆਪਣੇ ਯੂਨੀਕ ਵੀਡੀਓਜ਼, ਫੋਟੋ ਅਤੇ ਆਰਟ ਵਰਕ ਨੂੰ ਪੇਸ਼ ਕਰ ਸਕਣਗੇ। ਕੋਈ ਵੀ ਯੂਜ਼ਰਸ ਇੱਥੋਂ ਆਪਣੀ ਯੂਟਿਊਬ ਵੀਡੀਓ ਨੂੰ ਖ਼ਰੀਦ ਅਤੇ ਵੇਚ ਸਕੇਗਾ। ਤੁਹਾਨੂੰ ਦੱਸ ਦਈਏ ਕਿ NFT ਇਕ ਕ੍ਰਿਪਟੋ ਟੋਕਨ ਹੈ। ਜੇਕਰ ਤੁਸੀਂ ਇਕ ਯੂਨੀਕ ਆਰਟ ਵਰਕ ਬਣਾਇਆ ਹੈ ਤਾਂ ਉਸ ਦੀ ਕੀਮਤ ਹੋਵੇਗੀ, ਜਿਸ ਦੇ ਬਦਲੇ ’ਚ ਤੁਹਾਨੂੰ ਨਾਨ ਫੰਜਿਬਲ ਟੋਕਨ ਦਿੱਤਾ ਜਾਵੇਗਾ। NFT ਦੀ ਮਦਦ ਨਾਲ ਡਿਜੀਟਲ ਵਰਲਡ ’ਚ ਕਿਸੇ ਪੇਂਟਿੰਗ, ਕਿਸੇ ਪੋਸਟਰ, ਆਡੀਓ ਜਾਂ ਵੀਡੀਓ ਨੂੰ ਖ਼ਰੀਦ ਅਤੇ ਵੇਚ ਕੇ ਕਮਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ