YouTube ਦਾ ਇਹ ਐਪ ਹੋ ਰਿਹੈ ਬੰਦ, ਸਸਤੇ ਫੋਨ ਵਾਲੇ ਲੱਖਾਂ ਲੋਕਾਂ ਨੂੰ ਹੋਵੇਗੀ ਪਰੇਸ਼ਾਨੀ

05/05/2022 1:00:21 PM

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਸਮਾਰਟਫੋਨ ਹੈ ਜੋ ਐਂਡਰਾਇਡ ਗੋ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਅਤੇ ਇਸ ਵਿਚ ਯੂਟਿਊਬ ਐਪ ਦੇ ਤੌਰ ’ਤੇ YouTube Go ਐਪ ਹੈ ਤਾਂ ਤੁਹਾਨੂੰ ਇਹ ਖਬਰ ਨਿਰਾਸ਼ ਕਰ ਸਕਦੀ ਹੈ। YouTube Go ਨੂੰ 2016 ’ਚ ਐਂਡਰਾਇਡ ਗੋ ਵਰਜ਼ਨ ਵਾਲੇ ਫੋਨਾਂ ਲਈ ਲਾਂਚ ਕੀਤਾ ਗਿਆ ਸੀ। YouTube Go ਦਾ ਸਾਈਜ਼ ਬਹੁਤ ਘੱਟ ਹੈ ਅਤੇ ਜਿਨ੍ਹਾਂ ਫੋਨਾਂ ’ਚ ਰੈਮ ਅਤੇ ਸਟੋਰੇਜ ਘੱਟ ਹੈ ਉਨ੍ਹਾਂ ਲਈ ਇਹ ਐਪ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। 

ਯੂਟਿਊਬ ਨੇ ਕਿਹਾ ਹੈ ਕਿ ਇਸ ਸਾਲ ਅਗਸਤ ’ਚ YouTube Go ਨੂੰ ਬੰਦ ਕਰ ਦਿੱਤਾ ਜਾਵੇਗਾ, ਹਾਲਾਂਕਿ ਇਸਨੂੰ ਅਚਾਨਕ ਬੰਦ ਨਹੀਂ ਕੀਤਾ ਜਾਵੇਗਾ। ਅਗਸਤ ਤੋਂ ਇਸ ਨੂੰ ਬੰਦ ਕਰਨ ਦੀ ਸ਼ੁਰੂਆਤ ਹੋਵੇਗੀ। ਉਸਤੋਂ ਬਾਅਦ ਇਸ ਐਪ ਨੂੰ ਕੋਈ ਅਪਡੇਟ ਨਹੀਂ ਮਿਲੇਗੀ। ਅਜਿਹੇ ’ਚ ਜਿਨ੍ਹਾਂ ਲੋਕਾਂ ਦੇ ਫੋਨ ’ਚ ਇਹ ਐਪ ਪਹਿਲਾਂ ਤੋਂ ਇੰਸਟਾਲ ਹੋਵੇਗਾ ਉਹ ਇਸਦਾ ਇਸਤੇਮਾਲ ਕਰ ਸਕਣਗੇ। 

ਦਰਅਸਲ, ਯੂਟਿਊਬ ਗੋ ਐਪ ਨੂੰ ਯੂਟਿਊਬ ਦੇ ਮੇਨ ਐਪ ਨਾਲਰਿਪਲੇਸ ਕਰਨਾ ਚਾਹੁੰਦਾ ਹਾ। ਉਂਝ ਗੂਗਲ ਆਪਣੇ ਮੇਨ ਯੂਟਿਊਬ ਐਪ ’ਚ ਵੀ ਲਗਾਤਾਰ ਆਪਟੀਮਾਈਜੇਸ਼ਨ ਕਰ ਰਿਹਾ ਹੈ। ਯੂਟਿਊਬ ਦਾ ਕਹਿਣਾ ਹੈ ਕਿ ਐਂਟਰੀ ਲੈਵਲ ਐਪ ’ਚ ਵੀ ਤੁਸੀਂ ਯੂਟਿਊਬ ਐਪ ਨੂੰ ਸਲੋ ਨੈੱਟਵਰਕ ’ਤੇ ਵੀ ਆਰਾਮ ਨਾਲ ਐਕਸੈੱਸ ਕਰ ਸਕਦੇ ਹੋ। ਅਜਿਹੇ ’ਚ ਅਲੱਗ ਤੋਂ ਇਕ ਐਪ ਦੀ ਲੋੜ ਨਹੀਂ ਹੈ। 

ਗੂਗਲ ਨੇ YouTube Go ਦਾ ਆਖਰੀ ਅਪਡੇਟ ਅਕਤੂਬਰ 2021 ’ਚ ਜਾਰੀ ਕੀਤਾ ਸੀ। ਇਸ ਐਪ ਨੂੰ ਅਜੇ ਤਕ 500 ਮਿਲੀਅਨ ਯਾਨੀ 50 ਕਰੋੜਲੋਕਾਂ ਨੇ ਡਾਊਨਲੋਡ ਕੀਤਾ ਹੈ। ਇਸਤੋਂ ਇਲਾਵਾ ਕਈ ਐਂਟਰੀ ਲੈਵਲ ਫੋਨਾਂ ’ਚ ਇਹ ਐਪ ਪ੍ਰੀ-ਇੰਸਟਾਲ ਆਉਂਦਾ ਹੈ। YouTube Go ਨੂੰ ਸਲੋਅ ਨੈੱਟਵਰਕ ਅਤੇ ਘੱਟ ਰੈਮ ਤੇ ਸਟੋਰੇਜ ਵਾਲੇ ਫੋਨ ਲਈ ਡਿਜ਼ਾਇਨ ਕੀਤਾ ਗਿਆ ਸੀ। 

ਦੱਸ ਦੇਈਏ ਕਿ YouTube Go ਤੋਂ ਇਲਾਵਾ ਗੂਗਲ ਨੇ ਗੂਗਲ ਗੋ, ਮੈਪਸ ਗੋ, ਅਸਿਸਟੈਂਟ ਗੋ, ਨੈਵੀਗੇਸ਼ਨ ਗੋ, ਜੀਮੇਲ ਗੋ ਅਤੇ ਗੈਲਰੀ ਗੋ ਐਪ ਵੀ ਲਾਂਚ ਕੀਤੇ ਹਨ, ਹਾਲਾਂਕਿ, ਹੋਰ ਐਪਸ ਦੇ ਬੰਦ ਹੋਣ ਬਾਰੇ ਫਿਲਹਾਲ ਕੋਈ ਰਿਪੋਰਟ ਨਹੀਂ ਹੈ। YouTube Go ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਵਿਚ ਵੀਡੀਓ ਡਾਊਨਲੋਡ ਕਰਨ ਅਤੇ ਸ਼ੇਅਰ-ਇਟ ਦੀ ਤਰ੍ਹਾਂ ਗੋ ਐਪ ਦੇ ਨਾਲ ਵੀਡੀਓ ਸ਼ੇਅਰ ਕਰਨ ਦੀ ਸੁਵਿਧਾ ਮਿਲਦੀ ਸੀ।


Rakesh

Content Editor

Related News