...ਤਾਂ ਇਸ ਲਈ ਬੰਦ ਹੋ ਰਹੀ ਹੈ YouTube ਦੀ ਗੇਮਿੰਗ ਐਪ

09/19/2018 6:30:31 PM

ਗੈਜੇਟ ਡੈਸਕ— ਸਾਲ 2015 'ਚ ਯੂਟਿਊਬ ਗੇਮਿੰਗ ਐਪ ਲਾਂਚ ਕੀਤੀ ਸੀ। ਇਹ ਇਕ ਅਲੱਗ ਗੇਮਿੰਗ ਐਪ ਹੈ ਜੋ ਵੀਡੀਓ ਗੇਮ ਲਾਈਵ-ਸਟਰੀਮ ਅਤੇ ਗੇਮਿੰਗ ਨਾਲ ਜੁੜੀਆਂ ਬਾਕੀ ਵੀਡੀਓ ਨੂੰ ਦਿਖਾਉਂਦੀ ਹੈ। ਅਮੇਜ਼ਨ ਦੀ ਮਲਕੀਅਤ ਵਾਲੀ ਇਕ ਪ੍ਰਸਿੱਧ ਵੀਡੀਓ ਗੇਮ ਸਟਰੀਮਿੰਗ ਵੈੱਬਸਾਈਟ “witch.tv ਨੂੰ ਟੱਕਰ ਦੇਣ ਲਈ ਐਪ ਨੂੰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਐਪ ਨੂੰ ਉਨਾ ਚੰਗਾ ਰਿਸਪਾਂਸ ਨਹੀਂ ਮਿਲਿਆ ਜਿੰਨਾ ਗੂਗਲ ਨੂੰ ਉਮੀਦ ਸੀ। ਇਸ ਲਈ ਕੰਪਨੀ ਨੇ ਹੁਣ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਅਧਿਕਾਰਤ ਯੂਟਿਊਬ ਬਲਾਗ 'ਤੇ ਖਬਰਾਂ ਦਾ ਐਲਾਨ ਕਰਦੇ ਹੋਏ ਗੂਗਲ ਨੇ ਕਿਹਾ ਕਿ ਉਹ ਇਸ ਯੂਟਿਊਬ ਗੇਮਿੰਗ ਐਪ ਨੂੰ ਯੂਟਿਊਬ ਦੀ ਮੇਨ ਵੈੱਬਸਾਈਟ 'ਚ ਮਰਜ ਕਰ ਰਿਹਾ ਹੈ। ਯੂਜ਼ਰਸ ਹੁਣ https://www.youtube.com/gaming 'ਤੇ ਜਾ ਸਕਦੇ ਹਨ ਜਿਥੋਂ ਉਹ ਪੇਜ ਦੇ ਟਾਪ 'ਤੇ ਕੰਟੈਂਟ ਦੀ ਫੀਡ ਦੇਖ ਸਕਣਗੇ। ਇਸ ਤੋਂ ਇਲਾਵਾ ਇਥੇ ਯੂਜ਼ਰਸ ਸਬਸਕ੍ਰਾਈਬ ਕੀਤੇ ਗਏ ਚੈਨਲ, ਨਵੇਂ ਅਪਲੋਡ ਅਤੇ ਲਾਈਵ-ਸਟਰੀਮ ਦੇਖ ਸਕਣਗੇ। ਇਸ ਤੋਂ ਇਲਾਵਾ ਯੂਟਿਊਬ ਦੀ ਵੈੱਬਸਾਈਟ 'ਤੇ ਨਵੇਂ ਗੇਮਿੰਗ ਸੈਕਸ਼ਨ 'ਚ ਗੇਮ ਲਈ ਇਕ ਡੈਡੀਕੇਟਿਡ ਪੇਜ ਹੋਵੇਗਾ ਜੋ ਪ੍ਰਸਿੱਧ ਵੀਡੀਓ, ਸਟਰੀਮ ਅਤੇ ਬਾਕੀ ਡਿਵੈੱਲਪਰ ਦੁਆਰਾ ਬਣਾਏ ਗਏ ਗੇਮ ਜਿਵੇਂ ਕੰਟੈਂਟ ਦਿਖਾਏਗਾ। ਇਨ੍ਹਾਂ ਪੇਜ ਨੂੰ ਸਬਸਕ੍ਰਾਈਬ ਵੀ ਕੀਤਾ ਜਾ ਸਕਦਾ ਹੈ।

ਨਵੇਂ ਗੇਮਿੰਗ ਸੈਕਸ਼ਨ 'ਚ 'ਆਨ ਦਿ ਰਾਈਜ਼ ਸੈਕਸ਼ਨ' ਤਹਿਤ ਨਵੇਂ ਅਤੇ ਆਉਣ ਵਾਲੇ ਗੇਮ ਮੇਕਰ ਹੋਣਗੇ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਐਕਸਪੋਜ਼ਰ ਦਿੱਤਾ ਜਾ ਸਕੇ। ਹਰ ਹਫਤੇ ਵੈੱਬਸਾਈਟ ਇਕ ਨਵੇਂ ਗੇਮ ਮੇਕਰ ਨੂੰ ਦਿਖਾਇਆ ਜਾਵੇਗਾ। ਇਹ ਸਰਵਿਸ ਫਿਲਹਾਲ ਅਮਰੀਕਾ 'ਚ ਲਾਂਚ ਹੋ ਰਹੀ ਹੈ ਪਰ ਆਉਣ ਵਾਲੇ ਸਮੇਂ 'ਚ ਬਾਕੀ ਦੇਸ਼ਾਂ 'ਚ ਇਸ ਨੂੰ ਲਾਂਚ ਕੀਤਾ ਜਾਵੇਗਾ। 


Related News