ਨੌਜਵਨ ਦੀ ਪੈਂਟ ਦੀ ਜੇਬ 'ਚ ਫਟਿਆ ਫੋਨ, ਗੰਭੀਰ ਰੂਪ ਨਾਲ ਹੋਇਆ ਜ਼ਖ਼ਮੀ, ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
Wednesday, May 10, 2023 - 07:03 PM (IST)
ਗੈਜੇਟ ਡੈਸਕ- ਅੱਜ-ਕੱਲ ਸਮਾਰਟਫੋਨ 'ਚ ਅੱਗ ਲੱਗਣ ਅਤੇ ਧਮਾਕਾ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਮੋਬਾਇਲ 'ਤੇ ਵੀਡੀਓ ਦੇਖਦੇ ਸਮੇਂ ਫੋਨ ਫਟਣ ਕਾਰਨ 8 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਹੁਣ ਕੇਰਲ 'ਚ ਇਕ ਨੌਜਵਾਨ ਦੀ ਪੈਂਟ ਦੀ ਜੇਬ 'ਚ ਮੋਬਾਇਲ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਫੋਨ ਫਟਣ ਨਾਲ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਘਟਨਾ ਕੇਰਲ ਦੇ ਕੋਝੀਕੋਡ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ– ਟਵਿਟਰ ਯੂਜ਼ਰਜ਼ ਲਈ ਖ਼ੁਸ਼ਖ਼ਬਰੀ, ਜਲਦ ਮਿਲੇਗੀ ਵੌਇਸ ਤੇ ਵੀਡੀਓ ਕਾਲਿੰਗ ਦੀ ਸਹੂਲਤ
ਨੌਜਵਾਨ ਦੀ ਪਛਾਣ ਭਾਰਤੀ ਰੇਲਵੇ 'ਚ ਸੰਵਿਦਾ ਕਰਮਚਾਰੀ ਹਰਿਸ ਰਹਿਮਾਨ ਦੇ ਰੂਪ 'ਚ ਹੋਈ ਹੈ, ਜਿਸਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਵੇਰੇ 7 ਵਜੇ ਉਸ ਸਮੇਂ ਹੋਈ ਜਦੋਂ ਉਹ ਆਪਣੇ ਦਫਤਰ ਪਹੁੰਚਿਆ ਸੀ। ਉਹ ਫੋਨ ਆਪਣੀ ਜੀਂਸ ਦੀ ਜੇਲ 'ਚ ਰੱਖ ਰਿਹਾ ਸੀ ਕਿ ਅਚਾਨਕ ਉਸ ਵਿਚ ਧਮਾਕਾ ਹੋ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ।
ਇਹ ਵੀ ਪੜ੍ਹੋ– ਹੁਣ ਕਿਤੋਂ ਵੀ ਠੀਕ ਕਰਵਾਓ ਮੋਬਾਇਲ, ਕਾਰ ਜਾਂ ਬਾਈਕ, ਖ਼ਤਮ ਨਹੀਂ ਹੋਵੇਗੀ ਵਾਰੰਟੀ, ਜਾਣੋ ਨਵਾਂ ਨਿਯਮ
ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ
ਜੇਕਰ ਤੁਸੀਂ ਵੀ ਫੋਨ ਨੂੰ ਚਾਰਜ ਕਰਨ ਲਈ ਲੋਕਲ ਚਾਰਜਰ ਦੀ ਵਰਤੋਂ ਕਰ ਰਹੇ ਹੋ ਤਾਂ ਇਸਨੂੰ ਤੁਰੰਤ ਬੰਦ ਕਰ ਦਿਓ। ਇਹ ਸਮਾਰਟਫੋਨ ਦੀ ਬੈਟਰੀ ਨੂੰ ਤਾਂ ਖਰਾਬ ਕਰਦਾ ਹੀ ਹੈ ਨਾਲ ਹੀ ਬੈਟਰੀ ਬਲਾਸਟ ਦਾ ਪ੍ਰਮੁੱਖ ਕਾਰਨ ਵੀ ਬਣ ਸਕਦਾ ਹੈ। ਫੋਨ ਦੇ ਜ਼ਿਆਦਾ ਹੀਟ ਹੋਣ 'ਤੇ ਤੁਰੰਤ ਫੋਨ ਬੰਦ ਕਰ ਦਿਓ ਜਾਂ ਆਪਣੇ ਤੋਂ ਦੂਰ ਰੱਖੋ। ਫੋਨ ਨੂੰ ਚਾਰਜਿੰਗ ਦੌਰਾਨ ਇਸਤੇਮਾਲ ਨਾ ਕਰੋ ਅਤੇ ਰਾਤ ਨੂੰ ਸੋਂਦੇ ਸਮੇਂ ਫੋਨ ਚਾਰਜਿੰਗ 'ਤੇ ਲਗਾ ਕੇ ਨਾਲ ਰੱਖੋ।
ਇਹ ਵੀ ਪੜ੍ਹੋ– ਏਲਨ ਮਸਕ ਨੇ ਫਿਰ ਵਧਾਈ ਟਵਿਟਰ ਯੂਜ਼ਰਜ਼ ਦੀ ਪਰੇਸ਼ਾਨੀ, ਕੀਤਾ ਇਹ ਵੱਡਾ ਫੈਸਲਾ