ਬਿਨਾਂ ਇੰਟਰਨੈੱਟ ਦੇ ਵੀ ਤੁਹਾਡੇ ਕੰਪਿਊਟਰ ’ਚੋਂ ਚੋਰੀ ਹੋ ਸਕਦੈ ਨਿੱਜੀ ਡਾਟਾ

02/08/2020 4:25:37 PM

ਗੈਜੇਟ ਡੈਸਕ– ਸਮਾਰਟ ਡਿਵਾਈਸਿਜ਼ ਦੇ ਲਾਂਚ ਹੋਣ ਦੇ ਨਾਲ ਹੀ ਡਾਟਾ ਸਕਿਓਰਿਟੀ ਦੇ ਇੰਤਜ਼ਾਮ ਵੀ ਪਹਿਲਾਂ ਨਾਲੋਂ ਬਿਹਤਰ ਕੀਤੇ ਗਏ ਹਨ ਪਰ ਹਰ ਵਾਰ ਕੋਈ ਨਾ ਕੋਈ ਤਰੀਕਾ ਡਾਟਾ ਚੋਰੀ ਲਈ ਲੱਭ ਲਿਆ ਜਾਂਦਾ ਹੈ। ਰਿਸਰਚਰਾਂ ਨੇ ਹੁਣ ਅਜਿਹਾ ਹੀ ਤਰੀਕਾ ਪਤਾ ਲਗਾਇਆ ਹੈ, ਜਿਸ ਵਿਚ ਬਿਨਾਂ ਇੰਟਰਨੈੱਟ ਕੁਨੈਕਟੀਵਿਟੀ ਦੇ ਟੀਵੀ ਜਾਂ ਪੀਸੀ ਸਕਰੀਨ ਦੀ ਮਦਦ ਦੇ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਇਸ ਤਕਨੀਕ ਨਾਲ ‘ਏਅਰ-ਗੈਪਡ’ ਕੰਪਿਊਟਰਸ ਦੀ ਡਿਸਪਲੇਅ ਅਤੇ ਐੱਲ.ਸੀ.ਡੀ. ਬ੍ਰਾਈਟਨੈੱਸ ਦੀ ਮਦਦ ਦੇ ਡਾਟਾ ਕਾਪੀ ਕੀਤਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਯੂਜ਼ਰਜ਼ ਦਾ ਡਾਟਾ ਚੋਰੀ ਕਰਨ ਲਈ ਕੋਈ ਖਾਸ ਸੈੱਟਅਪ ਕਰਨ ਦੀ ਲੋੜ ਵੀ ਨਹੀਂ ਪੈਂਦੀ। ਦਰਅਸਲ ਏਅਰ ਗੈਪਡ ਡਿਸਪਲੇਅ ਆਰ.ਜੀ.ਬੀ. ਕਲਰ ਵੈਲਿਊ ਦੀ ਮਦਦ ਨਾਲ ਇਨਫਾਰਮੇਸ਼ਨ ਦਿਖਾਉਣ ਲਈ ਕਰਦੇ ਹਨ, ਜਿਸ ਨਾਲ ਕੋਈ ਕੈਮਰਾ ਡਿਵਾਈਸ ਡਿਟੈਕਟ ਕਰ ਸਕਦਾ ਹੈ। ਤੁਸੀਂ ਕਿਸੇ ਟਾਰਗੇਟ ਸਿਸਟਮ ’ਚ ਯੂ.ਐੱਸ.ਬੀ. ਡ੍ਰਾਈਵ ਦੀ ਮਦਦ ਦੇ ਮਾਲਵੇਅਰ ਲੋਡ ਕਰ ਸਕਦੇ ਹੋ ਅਤੇ ਇਸ ਤੋਂ ਬਾਅਦ ਆਲੇ-ਦੁਆਲੇ ਮੌਜੂਦ ਸਕਿਓਰਿਟੀ ਕੈਮਰਾ ਹਾਈਜੈੱਕ ਕਰਕੇ ਉਨ੍ਹਾਂ ਦੇ ਪੀਸੀ ’ਤੇ ਦਿਸਰਹੀ ਜਾਣਕਾਰੀ ਨੂੰ ਟ੍ਰਾਂਸਮਿਟ ਕੀਤਾ ਜਾ ਸਕਦਾ ਹੈ। 

ਇੰਟੈਲੀਜੈਂਸ ਏਜੰਸੀਆਂ ਕਰਨਗੀਆਂ ਇਸਤੇਮਾਲ
ਭਲੇ ਹੀ ਇਹ ਤਰੀਕਾ ਕੰਮ ਕਰਦਾ ਹੋਵੇ ਪਰ ਅਜਿਹਾ ਕਰਨਾ ਆਸਾਨ ਨਹੀਂ ਹੈ ਅਤੇ ਤੁਹਾਨੂੰ ਕੰਪਿਊਟਰ ’ਤੇ ਲਾਗ-ਇਨ ਡੀਟੇਲਸ ਐਂਟਰ ਕਰਦੇ ਸਮੇਂ ਡਰਨ ਦੀ ਲੋੜ ਨਹੀਂ ਹੈ। ਭਲੇ ਹੀ ਇਹ ਤਰੀਕਾ ਸਿੱਧਾ ਜਿਹਾ ਹੋਵੇ, ਡਾਟਾ ਚੋਰੀ ਕਰਨ ਲਈਅਟੈਕਰ ਨੂੰ ਵਿਕਟਿਮ ਦੇ ਸਿਸਟਮ ’ਚ ਸੰਨ੍ਹ ਲਗਾਉਣੀ ਹੋਵੇਗੀ, ਨਾਲ ਹੀ ਕੈਮਰਾ ਕੰਟਰੋਲ ਵੀ ਇਸ ਲਈ ਜ਼ਰੂਰੀ ਹੋਵੇਗਾ। ਰਿਸਰਚਰਾਂ ਦਾ ਕਹਿਣਾ ਹੈ ਕਿ ਇਹ ਤਰੀਕਾ ਇੰਟੈਲੀਜੈਂਸ ਏਜੰਸੀਆਂ ਵਲੋਂ Stuxnet-style ਡਾਟਾ ਟ੍ਰੈਕ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਅਟੈਕਰ ਕਿਸੇ ਬਿਲਡਿੰਗ ਦੇ ਬਾਹਰ ਬੈਠ ਕੇ ਇੰਝ ਹੀ ਕੰਪਿਊਟਰ ਮਾਨੀਟਰ ’ਚੋਂ ਡਾਟਾ ਨਹੀਂ ਰੀਡ ਕਰ ਸਕਦਾ। 

ਇੰਝ ਕੰਮ ਕਰਦੀ ਹੈ ਕੈਮਰਾ ਪ੍ਰੋਸੈਸਿੰਗ
ਅਜਿਹੇ ’ਚ ਆਪਣੇ ਕੰਪਿਊਟਰ ਦੇ ਪਿੱਛੇ ਕੈਮਰਾ ਇੰਸਟਾਲ ਕਰਨ ’ਚ ਸਮਝਦਾਰੀ ਨਹੀਂ ਹੈ ਅਤੇ ਏਅਰ-ਗੈਪਡ ਮਾਨੀਟਰ ਇਸਤੇਮਾਲ ਨਾ ਕਰਨ ’ਚ ਵੀ ਸਮਝਦਾਰੀ ਹੈ। ਰਿਸਰਚਰਾਂ ਨੇ ਇਸ ਤਰੀਕੇ ਨੂੰ ਵੱਖ-ਵੱਖ ਆਬਜੈਕਟਸ ’ਤੇ ਟੈਸਟ ਕੀਤਾ ਅਤੇ ਪਾਇਆ ਕਿ ਸਕਰੀਨ ’ਤੇ ਦਿਸਣ ਵਾਲਾ ਵਿਜ਼ੁਅਲ ਪਰਸੈਪਸ਼ਨ, ਮਾਨੀਟਰ ’ਤੇ ਦਿਖਾਏ ਜਾਣ ਵਾਲੇ ਪਿਕਸਲਸ ਤੋਂ ਕਾਫੀ ਅਲੱਗ ਹੁੰਦਾ ਹੈ। ਕੈਮਰਾ ਬੇਸਡ ਪ੍ਰੋਸੈਸਿੰਗ ਨਾਲ ਇਨ੍ਹਾਂ ਪਿਕਸਲਸ ਨੂੰ ਰੀਡ ਕਰਨ ਲਈ ਦੁਬਾਰਾ ਇਮੇਜ ਕ੍ਰਿਏਟ ਕੀਤੀ ਜਾ ਸਕਦੀ ਹੈ ਅਤੇ ਡਾਟਾ ਆਉਟਪੁਟ ਅਟੈਕਰ ਨੂੰ ਮਿਲ ਸਕਦੀ ਹੈ। 


Related News