ਆਪਣੀ ਪੁਰਾਣੀ ਡਿਵਾਈਸ ਨੂੰ ਵੀ ਕਰ ਸਕੋਗੇ ਬਾਇਓਮੈਟ੍ਰਿਕ ਪਾਸਵਰਡ ਨਾਲ ਸਿਕਿਓਰ

Tuesday, Jun 07, 2016 - 04:07 PM (IST)

ਆਪਣੀ ਪੁਰਾਣੀ ਡਿਵਾਈਸ ਨੂੰ ਵੀ ਕਰ ਸਕੋਗੇ ਬਾਇਓਮੈਟ੍ਰਿਕ ਪਾਸਵਰਡ ਨਾਲ ਸਿਕਿਓਰ
ਜਲੰਧਰ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਨਵੈਂਨਸ਼ਨਲ ਪਾਸਵਰਡ ਜ਼ਿਆਦਾਤਰ ਸਿਕਿਓਰ ਨਹੀਂ ਹੁੰਦੇ ਹਨ ਖਾਸ ਤੌਰ ''ਤੇ ਜੇਕਰ ਉਨ੍ਹਾਂ ਦੀ ਵਰਤੋਂ ਮਲਟੀਪਲ ਸਾਈਟ ਲਈ ਕੀਤੀ ਜਾ ਰਹੀ ਹੋਵੇ। ਇਸ ਦੇ ਉਲਟ ਬਾਇਓਮੈਟ੍ਰਿਕ ਇਕ ਤੇਜ਼ ਅਤੇ ਜ਼ਿਆਦਾ ਸਿਕਿਓਰ ਤਰੀਕਾ ਹੈ ਪਰ ਪੁਰਾਣੀਆਂ ਡਿਵਾਈਸਿਸ ਦੀ ਗੱਲ ਕਰੀਏ ਤਾਂ ਇਨ੍ਹਾਂ ''ਚ ਫਿੰਗਪ੍ਰਿੰਟ ਸੈਂਸਰ ਜਾਂ ਆਈਰਿਸ ਸਕੈਨਰ ਵਰਗੀ ਸਿਕਿਓਰਿਟੀ ਨਹੀਂ ਉਪਲੱਬਧ ਹੁੰਦੀ। ਇਸੇ ਮੁਸ਼ਕਿਲ ਦਾ ਹਲ ਕਰਨ ਲਈ ਸਿਨਾਪਟਿਕਸ ਕੰਪਨੀ ਵੱਲੋਂ ਇਕ ਕੋਸ਼ਿਸ਼ ਕੀਤੀ ਜਾ ਰਹੀ ਹੈ। 
 
ਸਿਨਾਪਟਿਕਸ ਦਾ ਮੰਨਣਾ ਹੈ ਕਿ ਪੁਰਾਣੇ ਲੈਪਟਾਪਸ ਨੂੰ ਇਸ ਦੀ ਨਵੀਂ ਫਿੰਗਰਪ੍ਰਿੰਟ ਯੂ.ਐੱਸ.ਬੀ. ਮੋਡਿਊਲ ਨਾਲ ਹੋਰ ਵੀ ਸਿਕਿਓਰ ਬਣਾਇਆ ਜਾ ਸਕਦਾ ਹੈ। "ਟਰੰਕੀ" (Turnkey) ਨਾਂ ਦਾ ਇਹ ਮੋਡਿਊਲ ਕਿਸੇ ਵੀ ਵਿੰਡੋਜ਼ ਪੀ.ਸੀ. ਦੀ ਯੂ.ਐੱਸ.ਬੀ. ਪੋਰਟ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਲਈ ਯੂਜ਼ਰਜ਼ ਨੂੰ ਸਿਰਫ ਆਪਣੇ ਪ੍ਰਿੰਟ ਨੂੰ ਇਨਰੋਲ ਕਰਨਾ ਹੈ ਅਤੇ ਯੂ.ਐੱਸ.ਬੀ. ਨੂੰ ਪੋਰਟ ''ਚ ਲਗਾਉਣਾ ਹੈ ਜਿਸ ਨਾਲ ਉਨ੍ਹਾਂ ਦੀ ਡਿਵਾਈਸ ਦਾ ਐਕਸੈਸ ਕਰਨਾ ਸਿਕਿਓਰ ਹੋ ਜਾਵੇਗਾ। ਟਰੰਕੀ ਐੱਫ.ਆਈ.ਡੀ.ਓ. ਸੈਰਟੀਫਾਇਡ ਹੈ, ਭਾਵ ਇਸ ਨੂੰ ਸਿਕਿਓਰਿਟੀ ਅਤੇ ਪ੍ਰਾਇਵਸੀ ਪੱਖੋਂ ਪਰਖਿਆ ਗਿਆ ਹੈ। ਇਸ ਲਈ ਇਹ ਯੂ.ਐੱਸ.ਬੀ. ਮੋਡਿਊਲ ਤੁਹਾਡੇ ਪੁਰਾਣੇ ਪੀ.ਸੀ. ਦੀ ਸੁਰੱਖਿਆ ਨੂੰ ਕਾਇਮ ਰੱਖੇਗੀ।

Related News