ਵਟਸਐਪ ਯੂਜ਼ਰਸ ਲਈ ਖ਼ੁਸ਼ਖ਼ਬਰੀ! ਹੁਣ ਦੋ ਦਿਨ ਬਾਅਦ ਵੀ ਡਿਲੀਟ ਕਰ ਸਕੋਗੇ ਮੈਸੇਜ

08/10/2022 11:45:34 AM

ਨਵੀਂ ਦਿੱਲੀ– ਮੇਟਾ ਦੀ ਮਾਲਕੀ ਵਾਲਾ ਲੋਕਲ ਮੈਸੇਜਿੰਗ ਪਲੇਟਫਾਰਮ ਵਟਸਐਪ ਉਪਭੋਗਤਾਵਾਂ ਲਈ ਸਮੇਂ-ਸਮੇਂ ’ਤੇ ਆਪਣੇ ਫੀਚਰਸ ਵਿਚ ਤਬਦੀਲੀ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ ਸਭ ਤੋਂ ਪਹਿਲਾਂ ਮੌਜੂਦ ਇਕ ਫੀਚਰ ਨੂੰ ਅਪਡੇਟ ਕੀਤਾ ਹੈ। ਯੂਜਰ ਦੋ ਦਿਨ ਬਾਅਦ ਵੀ ਭੇਜੇ ਮੈਸੇਜ ਨੂੰ ਪਰਮਾਨੈਂਟ (ਸਥਾਈ ਤੌਰ ’ਤੇ) ਡਿਲੀਟ ਕਰ ਸਕਦੇ ਹਨ। ਪਹਿਲਾਂ ਇਹ ਕਰਨ ਲਈ ਲਗਭਗ ਇੱਕ ਘੰਟੇ ਦਾ ਸਮਾਂ ਮਿਲਦਾ ਸੀ। ਨਵੀਂ ਵਿਸ਼ੇਸ਼ਤਾ ਦਾ ਉਪਯੋਗ ਕਰਨ ਲਈ ਦੋਵਾਂ ਯੂਜਰਜ (ਸੈਂਡਰ ਅਤੇ ਰਿਸਵਰ) ਦੇ ਕੋਲ ਵਟਸਐਪ ਦਾ ਲੇਟੈਸਟ ਵਰਜ਼ਨ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ– WhatsApp ’ਚ ਆ ਰਹੇ 3 ਨਵੇਂ ਪ੍ਰਾਈਵੇਸੀ ਫੀਚਰ, ਜ਼ੁਕਰਬਰਗ ਨੇ ਕੀਤਾ ਐਲਾਨ

ਭਵਿੱਖ ਵਿਚ ਮਿਲੇਗੀ ਇਹ ਸਹੂਲਤ

ਇਸ ਤੋਂ ਇਲਾਵਾ ਵਟਸਐਪ ਯੂਜਰਜ ਨੂੰ ਟੈਕਸਟ ਮੈਸੇਜਾਂ ਨੂੰ ਐਡਿਟ ਕਰਨ ਦੀ ਸਹੂਲਤ ਪ੍ਰਦਾਨ ਕਰਨ ’ਤੇ ਵੀ ਕੰਮ ਕਰ ਰਿਹਾ ਹੈ। ਮਤਲਬ ਕੋਈ ਵੀ ਮੈਸੇਜ ਭੇਜਣ ਤੋਂ ਬਾਅਦ ਉਸ ਨੂੰ ਐਡਿਟ ਕਰ ਸਕੋਗੇ। ਮੇਟਾ ਦੇ ਸੰਸਥਾਪਕ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਇਸਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ– EPFO ਦੇ 28 ਕਰੋੜ ਖ਼ਾਤਾਧਾਰਕਾਂ ਦੀ ਨਿੱਜੀ ਜਾਣਕਾਰੀ ਲੀਕ, ਖ਼ਤਰੇ ’ਚ ਤੁਹਾਡੇ PF ਦਾ ਪੈਸਾ!


Rakesh

Content Editor

Related News