ਵਟਸਐਪ ''ਤੇ ਮੈਸੇਜ ਪੜ੍ਹੇ ਬਿਨਾਂ ਕਰ ਸਕਦੇ ਹੋ ਆਟੋ ਰਿਪਲਾਈ, ਇਹ ਹੈ ਟ੍ਰਿਕ

04/16/2017 2:31:15 PM

ਜਲੰਧਰ- ਵਟਸਐਪ ਇਕ ਅਜਿਹੀ ਮੈਸੇਜਿੰਗ ਐਪ ਹੈ ਜਿਸ ਦੁਆਰਾ ਲੋਕ ਇਕ-ਦੂਜੇ ਨਾਲ ਜੁੜੇ ਰਹਿੰਦੇ ਹਨ। ਅੱਜ ਦੁਨੀਆ ''ਚ ਹਰ ਵਿਅਕਤੀ ਆਪਣੀ ਜ਼ਿੰਦਗੀ ''ਚ ਬਿਜ਼ੀ ਹੋ ਗਿਆ ਹੈ ਕਿ ਉਹ ਆਪਣਿਆਂ ਨੂੰ ਸਮਾਂ ਨਹੀਂ ਦੇ ਪਾਉਂਦਾ। ਅਜਿਹੇ ''ਚ ਉਹ ਸੋਸ਼ਲ ਸਾਈਟ ਅਤੇ ਮੈਸੇਜਿੰਗ ਐਪ ਨਾਲ ਜੁੜੇ ਰਹਿੰਦੇ ਹਨ, ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਨਾਲ ਗੱਲ ਕਰ ਸਕਣ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣਿਆਂ ਦੇ ਮੈਸੇਜ ਦਾ ਰਿਪਲਾਈ ਨਹੀਂ ਕਰ ਪਾਉਂਦੇ। ਇਸ ਲਈ ਅੱਜ ਅਸੀਂ ਤੁਹਾਡੀ ਇਸ ਦੁਚਿੱਤੀ ਨੂੰ ਦੂਰ ਕਰਨ ਲਈ ਇਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਦੁਆਰਾ ਤੁਸੀਂ ਆਪਣੇ ਸਮਰਾਟਫੋਨ ਨੂੰ ਛੂਹੇ ਬਿਨਾਂ ਸਾਹਮਣੇ ਵਾਲੇ ਯੂਜ਼ਰ ਨੂੰ ਰਿਪਲਾਈ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਕਿਵੇਂ ਹੁੰਦਾ ਹੈ ਆਟੋ-ਰਿਪਲਾਈ।
 
ਇਸ ਲਈ ਸਭ ਤੋਂ ਪਹਿਲਾਂ ਵਟਸਐਪ ''ਤੇ ਆਟੋ ਰਿਪਲਾਈ ਲਈ ਯੂਜ਼ਰ ਨੂੰ ਸਮਾਰਟਫੋਨ ''ਚ ''Auto-reply for WhatsApp'' ਐਪ ਨੂੰ ਇੰਸਟਾਲ ਕਰਨਾ ਹੁੰਦਾ ਹੈ। ਇਹ ਇਕ ਫਰੀ ਐਪ ਹੈ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਇਹ ਐਪ ਆਪਣੇ ਵਟਸਐਪ ਅਕਾਊਂਟ ਨਾਲ ਲਿੰਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਸੈਟਿੰਗਸ ''ਚ ਕੁਝ ਬਦਲਾਅ ਕਰਕੇ ਤੁਸੀਂ ਕਿਸੇ ਵੀ ਮੈਸੇਜ ਦਾ ਆਟੋ-ਰਿਪਲਾਈ ਕਰ ਸਕਦੇ ਹੋ। 
 
ਕੀ ਹੈ Auto-reply for WhatsApp ਐਪ?
ਆਟੋ ਰਿਪਲਾਈ ਐਪ ਨੂੰ Team apps for WhatsApp ਨਾਂ ਦੇ ਡਿਵੈੱਲਪਰ ਨੇ ਡਿਜ਼ਾਈਨ ਕੀਤਾ ਹੈ। ਇਹ ਡਿਵੈੱਲਪਰ ਵਟਸਐਪ ਨਾਲ ਜੁੜੇ ਐਪਸ ਬਣਾਉਂਦਾ ਹੈ। ਐਪ ਨੂੰ ਐਂਡਰਾਇਡ 4.4 ਅਤੇ ਅਪਗ੍ਰੇਡ ਵਰਜ਼ਨ ''ਤੇ ਹੀ ਇੰਸਟਾਲ ਕੀਤਾ ਜਾ ਸਕਦਾ ਹੈ। ਯੂਜ਼ਰਸ ਦੁਆਰਾ ਗੂਗਲ ਪਲੇ ਸਟੋਰ ''ਤੇ ਇਸ ਨੂੰ 4.3 ਰੇਟਿੰਗ ਦਿੱਤੀ ਗਈ ਹੈ। ਗੂਗਲ ਪਲੇ ਸਟੋਰ ਦੁਆਰਾ ਇਸ ਐਪ ਨੂੰ 50 ਹਜ਼ਾਰ ਲੋਕਾਂ ਨੇ ਡਾਊਨਲੋਡ ਕੀਤਾ ਹੈ। 
 
ਆਟੋ ਰਿਪਲਾਈ ''ਚ ਕੀ ਹੈ ਖਾਸ?
ਆਟੋ ਰਿਪਲਾਈ ਉਸ਼ ਸਮੇਂ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਜਦੋਂ ਤੁਸੀਂ ਕਿਸੇ ਮੀਟਿੰਗ ''ਚ ਹੋਵੋ ਜਾਂ ਫਿਰ ਮੈਸੇਜ ਦਾ ਰਿਪਲਾਈ ਨਾ ਕਰ ਸਕਦੇ ਹੋਵੋ। ਇਹ ਫੀਚਰ ਉਦੋਂ ਵੀ ਕੰਮ ਆਉਂਦਾ ਹੈ ਜਦੋਂ ਤੁਸੀਂ ਆਪਣੇ ਸਮਾਰਟਫੋਨ ਤੋਂ ਦੂਰ ਹੋਵੋ। ਇਸ ਫੀਚਰ ''ਚ ਤੁਸੀਂ ਕੋਈ ਇਕ ਮੈਸੇਜ ਹੀ ਸੈੱਟ ਕਰ ਸਕਦੇ ਹੋ, ਜੋ ਤੁਹਾਡੇ ਪੋਨ ਦੇ ਕੰਟੈੱਕਟ ਦੇ ਸਾਰੇ ਲੋਕਾਂ ਨੂੰ ਜਾਏਗਾ। ਮੈਸੇਜ ਕੀ ਭੇਜਣਾ ਹੈ ਇਹ ਯੂਜ਼ਰ ਨੂੰ ਤੈਅ ਕਰਨਾ ਹੁੰਦਾ ਹੈ। ਤੁਸੀਂ ਗਰੁੱਪ ''ਚ ਵੀ ਇਸ ਫੀਚਰ ਨਾਲ ਆਟੋ ਰਿਪਲਾਈ ਕਰ ਸਕਦੇ ਹੋ। 
 
ਕਿਵੇਂ ਕਰੋ ਸੈਟਿੰਗਸ?
1. ਇੰਸਟਾਲ ਹੋਣ ਤੋਂ ਬਾਅਦ ਐਪ ਨੂੰ ਓਪਨ ਕਰੋ, ਜਿਸ ਤੋਂ ਬਾੱਦ ਤੁਹਾਨੂੰ ਇਕ Grant Permission ਦਾ ਮੈਸੇਜ ਆਏਗਾ। 
2. ਇਸ ਲਈ ਯੂਜ਼ਰ ਨੂੰ ਨੋਟੀਫਿਕੇਸ਼ਨ ਐਕਸੈਸ ''ਤੇ ਜਾ ਕੇ ਵਟਸਐਪ ਰਿਪਲਾਈ ਐਪ ਨੂੰ ਆਨ ਕਰਨਾ ਹੁੰਦਾ ਹੈ। 
3. ਹੁਣ ਐਪ ਓਪਨ ਹੋਣ ਤੋਂ ਬਾਅਦ ਆਟੋ ਰਿਪਲਾਈ ਦਾ ਟਾਈਮ ਅਤੇ ਆਟੋ ਰਿਪਲਾਈ ਦਾ ਫੀਚਰ ਨਜ਼ਰ ਆਉਣ ਲੱਗੇਗਾ। 
4. ਜੇਕਰ ਤੁਸੀਂ ਗਰੁੱਪ ''ਚ ਆਟੋ ਰਿਪਲਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਨੇਬਲ ਆਪਸ਼ਨ ਤੋਂ ਟਿਕ ਹਟਾ ਸਕਦੇ ਹੋ। 
5. ਆਟੋ ਰਿਪਲਾਈ ''ਚ ਤੁਸੀਂ ਜੋ ਵੀ ਮੈਸੇਜ ਭੇਜਣਾ ਹੋਵੇ, ਉਸ ਨੂੰ ਰਿਪਲਾਈ ਟੈਕਸਟ ''ਚ ਜਾ ਕੇ ਲਿਖ ਸਕਦੇ ਹੋ। 
6. ਹੁਣ ਤੁਹਾਡੇ ਕੋਲ ਜਿਵੇਂ ਹੀ ਕੋਈ ਮੈਸੇਜ ਆਏਗਾ ਤਾਂ ਤੁਹਾਡੇ ਤੈਅ ਕੀਤੇ ਹੋਏ ਸਮੇਂ ''ਤੇ ਤੁਹਾਡਾ ਉਹ ਮੈਸੇਜ ਸੈਂਡ ਹੋ ਜਾਵੇਗਾ। 
7. ਤੁਸੀਂ ਜਦੋਂ ਨਾ ਚਾਹੋ ਤਾਂ ਆਟੋ ਰਿਪਲਾਈ ਦੇ ਫੀਚਰ ਨੂੰ ਉਪਰਲੇ ਪਾਸੇ ਤੋਂ ਡਿਸੇਬਲ ਵੀ ਕਰ ਸਕਦੇ ਹੋ।

Related News