ਹੁਣ ਗੂਗਲ ਤੁਹਾਡੇ ਆਦੇਸ਼ ’ਚ ਹਟਾਏਗਾ ਤੁਹਾਡੀ ਜਾਣਕਾਰੀ, ਇਹ ਹੈ ਤਰੀਕਾ
Friday, Apr 29, 2022 - 12:22 PM (IST)
ਗੈਜੇਟ ਡੈਸਕ– ਜੇਕਰ ਤੁਸੀਂ ਵੀ ਇਸ ਗੱਲ ਤੋਂ ਪਰੇਸ਼ਾਨ ਹੋ ਕਿ ਗੂਗਲ ਦੇ ਸਰਚ ਰਿਜ਼ਲਟ ’ਚ ਤੁਹਾਡੀ ਜਾਣਕਾਰੀ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਤੁਹਾਡੇ ਲਈ ਇਕ ਚੰਗੀ ਖਬਰ ਹੈ। ਹੁਣ ਤੁਸੀਂਗੂਗਲ ਨੂੰ ਕਹਿ ਕੇ ਸਰਚ ਰਿਜ਼ਲਟ ’ਚ ਆਉਣ ਵਾਲੀ ਆਪਣੀ ਜਾਣਕਾਰੀ ਨੂੰ ਹਟਵਾ ਸਕਦੇ ਹੋ। ਗੂਗਲ ਨੇ ਆਪਣੀ ਨਵੀਂ ਪਾਲਿਟੀ ਜਾਰੀ ਕੀਤੀ ਹੈ ਜਿਸ ਤਹਿਤ ਯੂਜ਼ਰਸ ਨੂੰ ਗੂਗਲ ਪਲੇਟਫਾਰਮ ’ਤੇ ਮੌਜੂਦ ਆਨਲਾਈਨ ਪਰਸਨਲ ਡਿਟੇਲ ਨੂੰ ਹਟਾਉਣ ਦਾ ਮੌਕਾ ਮਿਲੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਗੂਗਲ ਸਰਚ ਰਿਜ਼ਲਟ ’ਚ ਤੁਹਾਡੀ ਫੋਟੋ, ਈ-ਮੇਲ ਆਈ.ਡੀ. ਜਾਂ ਫਿਰ ਮੋਬਾਇਲ ਨੰਬਰ ਆ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਹਟਵਾ ਸਕੋਗੇ।
ਨਵੀਂ ਪਾਲਿਸੀ ਨੂੰ ਲੈ ਕੇ ਗੂਗਲ ਦੇ ਪਾਲਿਸੀ ਹੈੱਡ Michelle Chang ਨੇ ਕਿਹਾ ਹੈ ਕਿ ਜਦੋਂ ਤੁਸੀਂ ਗੂਗਲ ’ਤੇ ਆਪਣਾ ਨਾਂ, ਫੋਨ ਨੰਬਰ, ਈ-ਮੇਲ ਐਡਰੈੱਸ ਜਾਂ ਘਰ ਦਾ ਪਤਾ ਸਰਚ ਕਰਦੇ ਹੋ ਤਾਂ ਕਈ ਵਾਰ ਤੁਹਾਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਜੋ ਕਿ ਤੁਹਾਡੀ ਪ੍ਰਾਈਵੇਸੀ ਲਈ ਠੀਕ ਨਹੀਂ ਹੈ।
ਹੁਣ ਗੂਗਲ ਵਲੋਂ ਅਜਿਹੀਆਂ ਜਾਣਕਾਰੀਆਂ ਨੂੰ ਹਟਾਉਣ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੂਗਲ ਸਿਰਫ ਉਨ੍ਹਾਂ ਹੀ ਜਾਣਕਾਰੀਆਂ ਨੂੰ ਹਟਾਏਗਾ ਜਿਨ੍ਹਾਂ ਨਾਲ ਤੁਹਾਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਾਂ ਫਿਰ ਤੁਹਾਡੇ ਨਾਲ ਫਰਾਡ ਹੋਣ ਦਾ ਖਦਸ਼ਾ ਹੈ।
ਜੇਕਰ ਤੁਸੀਂ ਵੀ ਗੂਗਲ ਤੋਂ ਆਪਣੀਆਂ ਜਾਣਕਾਰੀਆਂ ਨੂੰ ਹਟਵਾਉਣਾ ਚਾਹੁੰਦੇ ਹੋ ਤਾਂ ਗੂਗਲ ਦੇ ਹੈਲਪਲਾਈਨ ਈ-ਮੇਲ ਆਈ.ਡੀ. ’ਤੇ ਤੁਹਾਨੂੰ ਮੇਲ ਕਰਨੀ ਹੋਵੇਗੀ ਅਤੇ ਉਸਤੋਂ ਬਾਅਦ ਗੂਗਲ ਰੀਵਿਊ ਕਰੇਗਾ ਅਤੇ ਫਿਰ ਤੁਹਾਡੀ ਜਾਣਕਾਰੀ ਹਟਾਈ ਜਾਵੇਗੀ, ਹਾਲਾਂਕਿ, ਇਹ ਜਾਣਕਾਰੀ ਗੂਗਲ ਤੋਂ ਇਲਾਵਾ ਕਿਸੇ ਹੋਰ ਪਲੇਟਫਾਰਮ ’ਤੇ ਮੌਜੂਦ ਰਹਿ ਸਕਦੀ ਹੈ।