ਕਿਸੇ ਵੀ ਆਕਾਰ ''ਚ ਕੱਟਿਆ ਜਾ ਸਕੇਗਾ ਇਨ੍ਹਾਂ ਡਿਸਪਲੇਜ਼ ਨੂੰ

Tuesday, Aug 02, 2016 - 02:12 PM (IST)

ਕਿਸੇ ਵੀ ਆਕਾਰ ''ਚ ਕੱਟਿਆ ਜਾ ਸਕੇਗਾ ਇਨ੍ਹਾਂ ਡਿਸਪਲੇਜ਼ ਨੂੰ
ਜਲੰਧਰ- ਹੁਣ ਤੱਕ ਤੁਸੀਂ ਪਤਲੀ, ਫੋਲਡੇਬਲ ਅਤੇ ਗੁੱਟ ''ਤੇ ਲਪੇਟਨ ਵਾਲੀ ਡਿਸਪਲੇ ਜ਼ਰੂਰ ਦੇਖੀ ਹੋਵੇਗੀ ਪਰ ਹੁਣ ਅਜਿਹੀ ਡਿਸਪਲੇ ਵੀ ਆ ਗਈ ਜਿਸ ਨੂੰ ਤੁਸੀਂ ਕੈਂਚੀ ਨਾਲ ਕੱਟ ਕੇ ਕੋਈ ਵੀ ਸ਼ੇਪ ਦੇ ਸਕਦੇ ਹੋ। ਜੀ ਹਾਂ ਇਹ ਸੱਚ ਹੈ ਅਤੇ ਜਾਪਾਨ ਦੀ ਨੈਸ਼ਨਲ ਇੰਸਟੀਚਿਊਟ ਫਾਰ ਮੈਟੀਰੀਅਲ ਸਾਇੰਸ ਨੇ ਇਸ ਨੂੰ ਸੰਭਵ ਬਣਾਇਆ ਹੈ। ਅਡਵਾਂਸ ਟੈਕਨਾਲੋਜੀ ਦੀ ਵਰਤੋਂ ਨਾਲ ਉਨ੍ਹਾਂ ਵੱਲੋਂ ਇਕ ਫਲੈਕਸੀਬਲ, ਓਰਗੈਨਿਕ/ਮੈਟਲ ਹਾਈਬ੍ਰਿਡ ਪਾਲੀਮਰ ਡਿਸਪਲੇ ਨੂੰ ਡਵੈਪਲ ਕੀਤਾ ਗਿਆ ਹੈ ਜਿਸ ਬਿਨਾਂ ਕਿਸੇ ਮੁਸ਼ਕਿਲ ਕੱਟਿਆ ਜਾ ਸਕਦਾ ਹੈ। ਇਸ ਦੇ ਕੰਮ ਕਰਨ ਦਾ ਤਰੀਕਾ ਵੀ ਥੋੜਾ ਅਲੱਗ ਹੈ। ਇਸ ਡਿਸਪਲੇ ਨੂੰ ਨਵੀਂ ਸ਼ੇਪ ਦੇਣ ਲਈ ਸਿਰਫ ਕੁੱਝ ਸਕਿੰਟਾਂ ਦੀ ਪਾਵਰ ਦੀ ਲੋੜ ਹੁੰਦੀ ਹੈ। 
 
ਇਹ ਡਿਸਪਲੇ ਬੰਦ ਹੋਣ ''ਤੇ ਆਪਣੀ ਆਖਰੀ ਜਾਣਕਾਰੀ ਨੂੰ ਸਟੋਰ ਰੱਖਦੀ ਹੈ। ਜਦਕਿ ਮੌਜੂਦਾ ਡਿਜ਼ਾਇਨ ''ਚ ਇਕ ਹੀ ਕਲਰ ਦਿੱਤਾ ਗਿਆ ਹੈ ਅਤੇ ਇਕ ਸੀਮੀਤ ਏਰੀਆ ਦੀ ਡਿਸਪਲੇ ਦਿੱਤੀ ਗਈ ਹੈ। ਇਹ ਤਕਨੀਕ 21ਵੀਂ ਸਦੀ ਦੀ ਟੈਕਨਾਲੋਜੀਕਲ ਅਡਵਾਂਸਮੈਂਟ ਦੀ ਹਿਸਟਰੀ ''ਚ ਇਕ ਵੱਡੀ ਸਫਲਤਾ ਹੋਵੇਗੀ। ਇਸ ਤਕਨੀਕ ਨਾਲ ਤੁਸੀਂ ਆਪਣੀ ਮਰਜ਼ੀ ਨਾਲ ਡਿਸਪਲੇ ਦੇ ਕੱਪੜੇ, ਕ੍ਰਾਫਟ ਸਮਾਰਟ ਵਿਅਰੇਬਲਜ਼ ਅਤੇ ਹੋਰ ਵੀ ਬਹੁਤ ਕੁੱਝ ਬਣਾ ਸਕਦੇ ਹੋ।

Related News