ਲਾਕਡਾਊਨ ਦੌਰਾਨ ਵੀ ਘਰ ਬੈਠੇ ਖਰੀਦ ਸਕਦੇ ਹੋ ਸਕੋਡਾ ਦੀ ਕਾਰ, ਕੰਪਨੀ ਨੇ ਸ਼ੁਰੂ ਕੀਤਾ ਆਨਲਾਈਨ ਪਲੇਟਫਾਰਮ

05/06/2020 9:45:58 PM

ਗੈਜੇਟ ਡੈਸਕ—ਲਾਕਡਾਊਨ ਦੇ ਚੱਲਦੇ ਆਪਣੀਆਂ ਕਾਰਾਂ ਦੀ ਵਿਕਰੀ ਨੂੰ ਬਰਕਰਾਰ ਰੱਖਣ ਲਈ ਸਕੋਡਾ ਆਟੋ ਇੰਡੀਆ ਨੇ ਆਪਣੇ ਆਨਲਾਈਨ ਪਲੇਟਫਾਰਮ ਨੂੰ ਲਾਂਚ ਕਰ ਦਿੱਤਾ ਹੈ। ਇਸ ਦੇ ਤਹਿਤ ਕੰਪਨੀ ਆਪਣੀਆਂ ਸਾਰੀਆਂ ਕਾਰਾਂ ਦੀ ਆਨਲਾਈਨ ਬੁਕਿੰਗ, ਕਸਟਮਾਈਜੇਸ਼ਨ ਅਤੇ ਡਿਲਵਿਰੀ ਉਪਲੱਬਧ ਕਰਵਾਵੇਗੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕ ਕਾਰ ਦੇ ਸ਼ੋਰੂਮ 'ਚ ਜਾਣ ਦੀ ਜਗ੍ਹਾ ਆਨਲਾਈਨ ਕਾਰ ਖਰੀਦਣਾ ਜ਼ਿਆਦਾ ਪਸੰਦ ਕਰਨਗੇ, ਜਿਸ ਨੂੰ ਦੇਖਦੇ ਹੋਏ ਕੰਪਨੀਆਂ ਆਨਲਾਈਨ ਬੁਕਿੰਗ ਅਤੇ ਡਿਲਵਿਰੀ ਉਪਲੱਬਧ ਕਰਵਾ ਰਹੀ ਹੈ।

ਆਨਲਾਈਨ ਉਪਲੱਬਧ ਕੀਤੇ ਗਏ ਸਾਰੀਆਂ ਕਾਰਾਂ ਦੇ ਮਾਡਲਸ
ਸਕੋਡਾ ਨੇ ਆਨਲਾਈਨ ਪਲੇਟਫਾਰਮਸ 'ਤੇ ਸਾਰੀਆਂ ਕਾਰਾਂ ਦੇ ਮਾਡਲਸ ਨੂੰ ਬੁਕਿੰਗ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਪੋਰਟਲ 'ਚ ਸਕੋਡਾ ਸੁਪਰਬ ਐੱਫ.ਐੱਲ. ਅਤੇ ਕੈਰੋਕ ਵਰਗੀਆਂ ਕਾਰਾਂ ਨੂੰ ਵੀ ਬੁਕ ਕੀਤਾ ਜਾ ਸਕਦਾ ਹੈ। ਸਕੋਡਾ ਸੁਪਰਬ ਐੱਫ.ਐੱਲ. ਅਤੇ ਕੈਰੋਕ ਦੀ ਬੁਕਿੰਗ ਲਈ 50,000 ਰੁਪਏ ਦੀ ਰਿਫੰਡੇਬਲ ਟੋਕਨ ਰਾਸ਼ਈ ਲਈ ਜਾ ਰਹੀ ਹੈ ਜਦਕਿ ਨਵੇਂ ਰੈਪਿਡ ਨੂੰ 25,000 ਰੁਪਏ ਦੀ ਐਡਵਾਂਸ ਰਾਸ਼ੀ ਦੇ ਕੇ ਬੁੱਕ ਕੀਤਾ ਜਾ ਸਕਦਾ ਹੈ।

24x7 ਖੁੱਲਿਆ ਰਹੇਗਾ ਆਨਲਾਈਨ ਪੋਰਟਲ
ਕੰਪਨੀ ਦਾ ਕਹਿਣਾ ਹੈ ਕਿ ਭਵਿੱਖ 'ਚ ਕਾਰਾਂ ਦੀ ਕਾਨਟੈਕਟਲੇਸ ਡਿਲਵਿਰੀ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਪੋਰਟਲ ਦੇ ਬਾਰੇ 'ਚ ਦੱਸਦੇ ਹੋਏ ਕੰਪਨੀ ਨੇ ਕਿਹਾ ਕਿ ਇਹ ਆਨਲਾਈਨ ਪਲੇਟਫਾਮਰ 24x7 ਖੁੱਲਿਆ ਰਹੇਗਾ ਅਤੇ ਗਾਹਕ ਬਿਨਾਂ ਕਿਸੇ ਰੁਕਾਵਟ ਅਤੇ ਪ੍ਰੇਸ਼ਾਨੀ ਦੇ ਕਾਰ ਬੁੱਕ ਕਰਵਾ ਸਕਣਗੇ। ਇਸ ਆਨਲਾਈਨ ਪੇਲਟਫਾਮਰਸ 'ਚ ਸਕੋਡਾ ਦੀ 80 ਤੋਂ ਜ਼ਿਆਦਾ ਡਿਲਰਸ਼ਿਪ ਨੂੰ ਜੋੜਿਆ ਗਿਆ ਹੈ।


Karan Kumar

Content Editor

Related News