ਤੁਸੀਂ ਖੁਦ ਤਿਆਰ ਕਰ ਸਕਦੇ ਹੋ Plen2 ਨਾਂ ਦਾ ਇਹ ਰੋਬੋਟ
Saturday, May 14, 2016 - 12:47 PM (IST)

ਜਲੰਧਰ : ਜਾਪਾਨ ''ਚ ਤਿਆਰ ਕੀਤਾ ਗਿਆ ਪਲੀਨ2 ਨਾਂ ਦਾ ਇਕ ਛੋਟਾ ਜਿਹਾ ਰੋਬੋਟ, ਜੋ ਕਿ 20 ਸੈਂਟੀ ਮੀਟਰ ਲੰਬਾ ਹੈ, ਦੇਖਣ ''ਚ ਤਾਂ ਕਾਫੀ ਕਿਊਟ ਲਗਦਾ ਹੈ ਪਰ ਇਹ ਕਰ ਬਹੁਤ ਕੁਝ ਸਕਦਾ ਹੈ ਜਿਵੇਂ ਕਿ ਕਿਸੇ ਫੁਟਬਾਲ ਨੂੰ ਕਿੱਕ ਮਾਰਨ ਤੋਂ ਲੈ ਕੇ ਹੋਰ ਵੀ ਬਹੁਤ ਕੁਝ। ਹੋਰ ਤਾਂ ਹੋਰ ਇਹ ਰੋਬੋਟ ਤੁਹਾਡੇ ਐਕਸ਼ਨ ਵੀ ਐਕਸਬਾਕਸ ਕਨੈਕਟ ਕੈਮਰਾ ਦੀ ਮਦਦ ਨਾਲ ਕਾਪੀ ਕਰ ਸਕਦਾ ਹੈ, ਜੋ ਇਸ ਨੂੰ ਹੋਰ ਵੀ ਕੂਲ ਬਣਾਉਂਦਾ ਹੈ।
ਪਲੀਨ2 ਨੂੰ ਆਈ. ਓ. ਐੱਸ. ਤੇ ਐਂਡ੍ਰਾਇਡ ਡਿਵਾਈਜ਼ ਦੀ ਮਦਦ ਨਾਲ ਬਲੂਟੁਥ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਪਲੀਨ2 ਆਡਿਊਰੀਨੋ ਨਾਂ ਦੇ ਓਪਨ ਸੋਰਸ ਸਾਫਟਵੇਅਰ ਪਲੈਟਫੋਰਮ ਦੀ ਮਦਦ ਨਾਲ ਕੰੰਮ ਕਰਦਾ ਹੈ। ਕੰਪਨੀ ਵੱਲੋਂ ਇੱਕ ਕਿੱਟ ਦੇ ਰੂਪ ''ਚ ਦਿੱਤਾ ਜਾ ਰਿਹਾ ਹੈ, ਤਾਂ ਜੋ ਹਰ ਕੋਈ ਇਸ ਨੂੰ ਬਣਾ ਸਕੇ।
ਕੰਪਨੀ ਵੱਲੋਂ ਇਸ ਦੀ ਗਲੋਬਲੀ ਸੇਲ ਸ਼ੁਰੂ ਕਰ ਦਿੱਤੀ ਗਈ ਹੈ। ਅਲੱਗ-ਅਲੱਗ ਕੀਮਤ ''ਤੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜਿਸ ''ਚ 549 ਡਾਲਰ (ਲਗਭਗ 36,000 ਰੁਪਏ) ਦੀ ਕੀਮਤ ''ਚ ਤੁਸੀਂ ਪੂਰੀ ਕਿੱਟ ਖਰੀਦ ਸਕਦੇ ਹੋ ਤੇ ਇਸ ਨੂੰ ਖੁਦ ਅਸੈਂਬਲ ਕਰ ਸਕਦੇ ਹੋ। ਜੇ ਤੁਸੀਂ ਇਸ ਨੂੰ ਖੁਦ ਅਸੈਂਬਲ ਨਹੀਂ ਕਰਨਾ ਚਾਹੁੰਦੇ ਤਾਂ 999 ਡਾਲਰ (ਲਗਭਗ 66,900 ਰੁਪਏ) ਖਰਚ ਕੇ ਅਸੈਂਬਲ ਕੀਤਾ ਹੋਇਆ ਇਹ ਰੋਬੋਟ ਖਰੀਦ ਸਕਦੇ ਹੋ।