ਹੁਣ ਇਕੋ ਮੈਸੇਂਜਰ ''ਤੇ ਚੱਲਣਗੇ ਸਾਰੇ ਸੋਸ਼ਲ ਮੈਸੇਜਿੰਗ ਐਪਸ
Friday, Jul 29, 2016 - 06:07 PM (IST)
ਜਲੰਧਰ- ਮੈਸੇਜਿੰਗ ਪਲੈਟਫਾਰਮ ''ਤੇ ਕਈ ਸਾਰੇ ਐਪਸ ਹਨ ਜਿਨ੍ਹਾਂ ਦੀ ਵਰਤੋਂ ਇਕੋ ਸਮੇਂ ਜਾਂ ਇਕੋ ਜਗ੍ਹਾ ਕਰਨਾ ਔਖਾ ਹੋ ਜਾਂਦਾ ਹੈ। ਵਟਸਐਪ ਦੇ ਕਾਨਟੈਕਟਸ ਲਈ ਅਲੱਗ ਐਪ, ਫੇਸਬੁਕ ਦੀ ਵੱਖਰੀ ਟੈਬ, ਟਵਿਟਰ ਅਤੇ ਕਈ ਹੋਰ ਮੈਸੇਜਿੰਗ ਐਪ ਦੇ ਹਰ ਮੈਸੇਜ ਦਾ ਜਵਾਬ ਉਸ ਐਪ ਨੂੰ ਓਪਨ ਕਰ ਕੇ ਦੇਣਾ ਪੈਂਦਾ ਹੈ। ਇਨ੍ਹਾਂ ਲਈ ਕਈ ਵਾਰ ਤਾਂ ਇਕ ਡਿਵਾਈਸ ਵੀ ਛੋਟੀ ਲੱਗਣ ਲੱਗ ਜਾਂਦੀ ਹੈ ਪਰ ਹੁਣ ਤੁਸੀਂ ਇਸ ਮੁਸ਼ਕਿਲ ਤੋਂ ਛੁਟਕਾਰਾ ਪਾ ਸਕਦੇ ਹੋ। ਜੀ ਹਾਂ ਆਲ-ਇਨ-ਵਨ ਮੈਸੇਂਜਰ ਇਕ ਕ੍ਰੋਮ ਐਪ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਮੈਸੇਂਜਰ ਕਿਸੇ ਵੀ ਵਿੰਡੋਜ਼, ਮੈਕ, ਲੀਨਕਸ ਜਾਂ ਕ੍ਰੋਮ ਓ.ਐੱਸ. ਕੰਪਿਊਟਰ ''ਤੇ ਕੰਮ ਕਰ ਸਕਦਾ ਹੈ। ਇਸ ਮੈਸੇਜਿੰਗ ਪਲੈਟਫਾਰਮ ''ਤੇ ਸਾਰੇ ਮਸ਼ਹੂਰ ਐਪਸ ਨੂੰ ਇਕੋ ਸਮੇਂ ਇਕੋ ਜਗ੍ਹਾ ''ਤੇ ਐਕਸੈਸ ਕੀਤਾ ਜਾ ਸਕਦਾ ਹੈ ਜਿਨ੍ਹਾਂ ''ਚ ਵਟਸਐਪ, ਸਕਾਇਪ, ਫੇਸਬੁਕ ਮੈਸੇਂਜਰ, ਹੈਂਗ ਆਊਟ ਅਤੇ ਹੋਰ ਕਈ ਮੈਸੇਜਿੰਗ ਐਪ ਸ਼ਾਮਿਲ ਹਨ ਜਿਨ੍ਹਾਂ ਲਈ ਤੁਹਾਨੂੰ ਕਿਸੇ ਦੂਸਰੇ ਐਪ ਲਈ ਸਵਿਚ ਨਹੀਂ ਕਰਨਾ ਪਏਗਾ। ਮੈਸੇਂਜਰ ਨੂੰ ਆਪਣੀ ਡਿਵਾਈਸ ''ਤੇ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਸ ''ਚ ਆਪਣੇ ਮਨਪਸੰਦ ਐਪਸ ਨੂੰ ਐਡ ਕਰ ਸਕਦੇ ਹੋ। ਆਲ-ਇਨ-ਵਨ ਮੈਸੇਂਜਰ ਨੂੰ ਕ੍ਰੋਮ ਵੈੱਬ ਬਰਾਊਜ਼ਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
