ਦੀਵਾਲੀ ਮੌਕੇ ਤੁਸੀਂ ਵੀ ਵੱਡਾ ਸਮਾਰਟ ਟੀ.ਵੀ. ਖਰੀਦਣ ਜਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Wednesday, Nov 03, 2021 - 12:41 PM (IST)

ਦੀਵਾਲੀ ਮੌਕੇ ਤੁਸੀਂ ਵੀ ਵੱਡਾ ਸਮਾਰਟ ਟੀ.ਵੀ. ਖਰੀਦਣ ਜਾ ਰਹੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਗੈਜੇਟ ਡੈਸਕ– ਦੀਵਾਲੀ ਦਾ ਤਿਉਹਾਰ ਪੂਰੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਜੇਕਰ ਤੁਸੀਂ ਇਸ ਦੀਵਾਲੀ ਮੌਕੇ ਇਕ ਵੱਡਾ ਸਮਾਰਟ ਟੀ.ਵੀ. ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਬਿਹਤਰੀਨ ਆਪਸ਼ਨ ਬਾਰੇ ਦੱਸਣ ਵਾਲੇ ਹਾਂ। ਆਨਲਾਈਨ ਸ਼ਾਪਿੰਗ ਸਾਈਟਾਂ ਜਿਵੇਂ- ਫਲਿਪਕਾਰਟ ’ਤੇ ਇਨ੍ਹਾਂ ਟੀਵੀਆਂ ’ਤੇ ਕਈ ਆਫਰ ਮਿਲ ਰਹੇ ਹਨ। 

ਅੱਜ ਅਸੀਂ ਤੁਹਾਡੇ ਲਈ 65 ਇੰਚ ਦੇ ਸਮਾਰਟ ਟੀ.ਵੀ. ਦੀ ਇਕ ਸੂਚੀ ਲੈ ਕੇ ਆਏ ਹਾਂ ਜਿਸ ਨੂੰ ਅਸੀਂ ਤੁਹਾਡੀ ਇਸ ਦੀਵਾਲੀ ਨੂੰ ਖਾਸ ਬਣਾਉਣ ਲਈ ਹੀ ਤਿਆਰ ਕੀਤਾ ਹੈ।

1.Blaupunkt ਸਾਈਬਰ ਸਾਊਂਡ 164 ਸੈ.ਮੀ. (65 ਇੰਚ), ਕੀਮਤ- 55,999 ਰੁਪਏ
ਇਸ ਦੀਵਾਲੀ, ਮਨੋਰੰਜਨ ਦੇ ਬਿਹਤਰੀਨ ਅਨੁਭਵ ਲਈ ਤੁਸੀਂ Blaupunkt ਸਾਈਬਰ ਸਾਊਂਡ ਅਲਟਰਾ ਐੱਚ.ਡੀ. (4ਕੇ) ਐੱਲ.ਈ.ਡੀ. ਸਮਾਰਟ ਐਂਡਰਾਇਡ ਟੀ.ਵੀ. ਘਰ ਲਿਆ ਸਕਦੇ ਹੋ। ਇਸ ਟੀ.ਵੀ. ’ਚ ਕ੍ਰਿਸਟਲ-ਕਲੀਅਰ ਇਮੇਜ ਅਤੇ ਹਾਈ-ਫਿਡੇਲਿਟੀ ਸਾਊਂਡ ਲਈ HDR10+, DTS TruSurround ਅਤੇ Dolby MS12 ਤਕਨੀਕ ਦਿੱਤੀ ਗਈ ਹੈ। ਨੈੱਟਫਲਿਕਟ, ਐਮਾਜ਼ੋਨ ਪ੍ਰਾਈਮ, ਯੂਟਿਊਬ, ਵੂਟ ਆਦਿ ਵਰਗੇ ਰੋਮਾਂਚਕ ਪਲੇਟਫਾਰਮ ’ਤੇ ਆਪਣੀਆਂ ਪਸੰਦੀਦਾ ਫਿਲਮਾਂ, ਵੈੱਬ-ਸੀਰੀਜ਼ ਤੁਸੀਂ ਇਸ ’ਤੇ ਵੇਖ ਸਕਦੇ ਹੋ। 

2. ਮੋਟੋਰੋਲਾ ZX 164 ਸੈ.ਮੀ. (65 ਇੰਚ), ਕੀਮਤ- 56,999 ਰੁਪਏ
ਚਾਹੇ ਤੁਸੀਂ ਮੂਵੀ ਵੇਖ ਰਹੇ ਹੋਵੋ, ਆਪਣਾ ਪਸੰਦੀਦਾ ਟੀ.ਵੀ. ਸ਼ੋਅ ਜਾਂ ਆਪਣੇ ਦੋਸਤਾਂ ਨਾਲ ਕੰਸੋਲ ’ਤੇ ਗੇਮ ਖੇਡ ਰਹੇ ਹੋਵੋ, ਮੋਟੋਰੋਲਾ ਦਾ ਇਹ ਅਲਟਰਾ ਐੱਚ.ਡੀ. (4ਕੇ) ਐੱਲ.ਈ.ਡੀ. ਸਮਾਰਟ ਟੀ.ਵੀ. ਤੁਹਾਡੇ ਮਨੋਰੰਜਨ ਦੇ ਅਨੁਭਵ ਨੂੰ ਬਦਲਣ ਲਈ ਹੀ ਲਿਆਇਆ ਗਿਆ ਹੈ। 

3.iFFALCON by TCL 164 cm (65 ਇੰਚ), ਕੀਮਤ- 54,999 ਰੁਪਏ
ਆਈਫੈਲਕਾਨ ਦਾ ਇਹ 4ਕੇ ਯੂ.ਐੱਚ.ਡੀ. ਟੀ.ਵੀ. ਬਿਹਤਰੀਨ ਵਿਜ਼ੁਅਲ ਅਨੁਭਵ ਪ੍ਰਦਾਨ ਕਰਦਾ ਹੈ। ਇਸ ਨੂੰ ਐੱਚ.ਡੀ.ਆਰ.-10 ਦੀ ਸਪੋਰਟ ਨਾਲ ਲਿਆਇਆ ਗਿਆ ਹੈ। 

4. ਵੀ.ਯੂ. ਪ੍ਰੀਮੀਅਮ 164 ਸੈ.ਮੀ. (65 ਇੰਚ), ਕੀਮਤ- 56,999 ਰੁਪਏ
ਇਸ ਵੀ.ਯੂ. ਟੀ.ਵ. ’ਚ ਬੈਕਲਾਊਟ ਐੱਲ.ਈ.ਡੀ. ਡਿਸਪਲੇਅ ਮਿਲਦੀ ਹੈ। ਇਹ ਟੀ.ਵੀ. ਡਾਲਬੀ ਵਿਜ਼ਨ, ਐੱਚ.ਡੀ.ਆਰ. 10 ਅਤੇ ਐੱਚ.ਐੱਲ.ਜੀ. ਤਕਨੀਕ ਨਾਲ ਆਉਂਦਾ ਹੈ। ਇਸ ਤਰ੍ਹਾਂ ਤੁਹਾਨੂੰ ਕਮਰੇ ਦੀ ਲਾਈਟ ਘੱਟ ਹੋਣ ’ਤੇ ਵੀ ਸਪੱਸ਼ਟ ਦ੍ਰਿਸ਼ ਵੇਖਣ ਨੂੰ ਮਿਲਦੇ ਹਨ। 

5. MI 4X 163.9 ਸੈ.ਮੀ. (65 ਇੰਚ), ਕੀਮਤ- 58,999 ਰੁਪਏ
ਇਸ ਟੀ.ਵੀ. ਦੀ 4ਕੇ ਡਿਸਪਲੇਅ ਤੁਹਾਨੂੰ ਟੀ.ਵੀ. ਵੇਖਣ ਦਾ ਬਿਹਤਰ ਅਨੁਭਵ ਪ੍ਰਦਾਨ ਕਰਦੀ ਹੈ। ਤੁਸੀਂ ਇਸ ਟੀ.ਵੀ. ’ਤੇ ਵੀਡੀਓ ਸਟਰੀਮਿੰਗ ਐਪਸ ਨੂੰ ਵੀ ਐਕਸੈੱਸ ਕਰ ਸਕਦੇ ਹੋ। ਕੀਮਤ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਇਸ ਨੂੰ ਵੀ ਇਕ ਬਿਹਹਤਰੀਨ ਆਪਸ਼ਨ ਕਿਹਾ ਜਾ ਸਕਦਾ ਹੈ। 


author

Rakesh

Content Editor

Related News