ਨਵੀਂ ਕਲਰ ਥੀਮ ਤੇ ਸਪੋਰਟੀ ਲੁੱਕ ਨਾਲ ਯਾਮਾਹਾ ਨੇ ਲਾਂਚ ਕੀਤੀ YZF-R3 ਬਾਈਕ
Monday, Mar 28, 2022 - 05:01 PM (IST)
ਆਟੋ ਡੈਸਕ– ਯਾਮਾਹਾ ਮੋਟਰ ਕੰਪਨੀ ਨੇ ਹਾਲ ਹੀ ’ਚ ਤਾਈਵਾਨ ’ਚ ਆਪਣੀ ਬਾਈਕ 2022 YZF-R3 ਨੂੰ ਲਾਂਚ ਕੀਤਾ ਹੈ। ਕੰਪਨੀ ਨੇ 2022 YZF-R3 ਦਾ ਇਕ ਰਿਵਾਈਜ਼ਡ ਵਰਜ਼ਨ ਪੇਸ਼ ਕੀਤਾ ਹੈ। 2022 YZF-R3 ਬਾਈਕ ਨਵੀਂ ਕਲਰ ਸਕੀਮ ਨਾਲ ਡਿਜ਼ਾਇਨ ਕੀਤੀ ਗਈ ਹੈ। ਬਾਈਕ ਨੂੰ ਹੁਣ ਵਿਵਡ ਓਰੇਂਜ ਪੇਂਟ ਸਕੀਮ ’ਚ ਪੇਸ਼ ਕੀਤਾ ਗਿਆ ਹੈ। ਇਸਤੋਂ ਪਹਿਲਾਂ ਬਾਈਕ ਨੂੰ ਰੇਸਿੰਗ ਬਲਿਊ ਅਤੇ ਮਿਡਨਾਈਟ ਬਲੈਕ ਵਰਗੇ ਰੰਗਾਂ ’ਚ ਵੇਚਿਆ ਜਾਂਦਾ ਸੀ। ਇਸਨੂੰ ਜਲਦ ਹੀ ਦੂਜੇ ਦੇਸ਼ਾਂ ’ਚ ਵੀ ਰੋਲਆਊਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਨਵੀਂ ਬਾਈਕ ਭਾਰਤੀ ਬਾਜ਼ਾਰ ’ਚ ਕਦੋਂਲਾਂਚ ਹੋਵੇਗੀ, ਇਸਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ।
ਡਿਜ਼ਾਇਨ
ਨਵੀਂ ਪੇਸ਼ ਕੀਤੀ ਗਈ ਵਿਵਡ ਓਰੇਂਜ ਪੇਂਟ ਥੀਮ ਨੂੰ ਬਾਈਕ ਦੇ ਫਿਊਲ ਟੈਂਕ, ਫਰੰਟ ਫੈਂਡਰ ਅਤੇ ਫੇਅਰਿੰਗ ਦੇ ਉਪਰੀ ਹਿੱਸੇ ’ਤੇ ਥੀਮ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਸਦੇ ਨਾਲ ਸਪੋਰਟੀ ਦਿਸਣ ਵਾਲੇ ਡਿਊਲ-ਟੋਨ ਫਿਨਿਸ਼ ’ਚ ਪੇਸ਼ ਕੀਤਾ ਗਿਆ ਹੈ। ਬਾਈਕ ਦੇ ਬਾਕੀ ਡਿਜ਼ਾਇਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਫੀਚਰਜ਼
ਸਪੋਰਟਸ ਬਾਈਕ ਦੇ ਫੇਅਰਿੰਗ-ਮਾਊਂਟੇਡ ਰੀਅਰ-ਵਿਊ ਮਿਰਰ ਦੇ ਨਾਲ ਆਈਕੋਨਿਕ ਟਵਿਨ-ਪੋਡ ਹੈੱਡਲਾਈਟ ਦੀ ਸੁਵਿਧਾ ਹੈ। ਇਹ ਸਟੈੱਪ-ਅਪ ਸੀਟ, ਸਪਲਿਟ-ਸਟਾਈਲ ਅਲੌਏ ਵ੍ਹੀਲਜ਼ ਅਤੇ ਬਰੱਸ਼-ਐਲੂਮਿਨੀਅਮ ਟਿਪ ਦੇ ਨਾਲ ਸਾਈਡ-ਸਲੰਗ ਐਗਜਾਸਟ ਵਰਗੇ ਬਿਟਸ ਦੇ ਨਾਲ ਵੀ ਜਾਰੀ ਹੈ। ਬਾਈਕ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਐੱਲ.ਈ.ਡੀ. ਲਾਈਟਿੰਗ, ਇਕ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ ਅਤੇ ਏ.ਬੀ.ਐੱਸ. ਤਕਨੀਕ ਸ਼ਾਮਲ ਹਨ।
ਇੰਜਣ
ਬਾਈਕ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ ਪਹਿਲਾਂ ਵਰਗਾ 321ਸੀਸੀ, ਪੈਰੇਲਲ-ਟਵਿਨ, ਲਿਕੁਇਡ-ਕੂਲਡ ਇੰਜਣ ਦਿੱਤਾ ਗਿਆ ਹੈ, ਜਿਸਨੂੰ 10,750rpm ’ਤੇ 40.4bhp ਦੀ ਪਾਵਰ ਆਊਟਪੁਟ ਅਤੇ 9,000rpm ’ਤੇ 29.4Nm ਦਾ ਪੀਕ ਟਾਰਕ ਜਨਰੇਟ ਕਰਨ ਲਈ ਰੇਟ ਕੀਤਾ ਗਿਆ ਹੈ। ਇਹ ਇੰਜਣ 6-ਸਪੀਡ ਟ੍ਰਾਂਸਮਿਸ਼ਨ ਅਤੇ ਸਲਿਪਡ ਕਲੱਚ ਦੇ ਨਾਲ ਆਉਂਦਾ ਹੈ।
ਕੀਮਤ
ਤਾਈਵਾਨ ’ਚ ਲਾਂਚ ਹੋਈ 2022 YZF-R3 ਦੀ ਕੀਮਤ TWD 2,70,000 (ਕਰੀਬ 7.2 ਲੱਖ ਰੁਪਏ) ਹੈ।