ਯਾਮਾਹਾ ਨੇ ਨਵੇਂ ਰੰਗ ’ਚ ਲਾਂਚ ਕੀਤੀ YZF-R15S V3

07/05/2022 6:31:24 PM

ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ ਆਪਣੀ YZF-R15S V3 ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਬਾਈਕ ਦੀ ਕੀਮਤ 1,60,900 ਰੁਪਏ ਦਿੱਲੀ ਐਕਸ-ਸ਼ੋਅਰੂਮ ਰੱਖੀ ਹੈ। ਕੰਪਨੀ ਨੇ YZF-R15S ਵਰਜ਼ਨ 3.0 ‘ਮੈਟ ਬਲੈਕ’ ਰੰਗ ’ਚ ਪੇਸ਼ ਕੀਤੀ ਹੈ। YZF-R15S ਵਰਜ਼ਨ 3.0 ਬਲਿਊ ਰੰਗ ’ਚ ਪਹਿਲਾਂ ਤੋਂ ਹੀ ਉਪਲੱਬਧ ਹੈ। ਬਾਈਕ ਨੂੰ ਲੈ ਕੇ ਕੰਪਨੀ ਨੇ ਆਪਣਾ ਬਿਆਨ ਵੀ ਜਾਰੀ ਕੀਤਾ ਹੈ। 

ਕੰਪਨੀ ਨੇ ਕਿਹਾ- ਯਾਮਾਹਾ ’ਚ ਹਮੇਸ਼ਾ ਗਾਹਕਾਂ ਦੀ ਮੰਗ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਪਿਛਲੇ ਸਾਲ ਰੇਸਿੰਗ ਬਲਿਊ ਰੰਗ ’ਚ YZF-R15S ਵਰਜ਼ਨ 3.0 ਦੇ ਲਾਂਚ ਤੋਂ ਬਾਅਦ ਹੀ ਕੰਪਨੀ ਨੇ ਸਾਰੇ ਗਾਹਕਾਂ ਦੀ ਪ੍ਰਤੀਕਿਰਿਆ ਦਰਜ ਕਰਨ ਲਈ ਇਕ ਮਾਰਕੀਟ ਰਿਸਰਚ ਕੀਤਾ। ਇਸ ਰਿਸਰਚ ਦੌਰਾਨ ਇਹ ਪਾਇਆ ਗਿਆ ਕਿ ਕਈ ਗਾਹਕ ਇਸ ਵਰਜ਼ਨ ’ਚ ਇਕ ਨਵੇਂ ਕਲਰ ਆਪਸ਼ਨ ਦੀ ਭਾਲ ’ਚ ਸਨ। ਇਨ੍ਹਾਂ ਨੌਜਵਾਨਾਂ ਅਤੇ ਨਵੇਂ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਪਨੀ ਨੇ YZF-R15S ਵਰਜ਼ਨ 3.0 ਨੂੰ ‘ਮੈਟ ਬਲੈਕ’ ਰੰਗ ’ਚ ਲਾਂਚ ਕਰਨ ਦਾ ਫੈਸਲਾ ਕੀਤਾ। 

ਇੰਜਣ

YZF-R15S ਵਰਜ਼ਨ 3.0 ’ਚ ਨਵੇਂ ਰੰਗ ‘ਮੈਟ ਬਲੈਕ’ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਬਾਈਕ 155cc, ਲਿਕੁਇਡ-ਕੂਲਡ, 4-ਸਟ੍ਰੋਕ, SOHC 4-ਵਾਲਵ, ਫਿਊਲ-ਇੰਜੈਕਟਿਡ ਇੰਜਣ ਨਾਲ ਆਉਂਦੀ ਹੈ, ਜੋ ਵੇਰੀਏਬਲ ਵਾਲਵ ਐਕਚੁਏਸ਼ਨ (ਵੀਵੀਏ) ਅਤੇ ਅਸਿਸਟ ਐਂਡ ਸਲਿੱਪਰ (ਏ ਐਂਡ ਐੱਸ) ਕਲੱਚ ਵਰਗੀ ਨਵੀਂ ਤਕਨਾਲੋਜੀ ਦਾ ਇਸਤੇਮਾਲ ਕਰਦੀ ਹੈ। 

ਯਾਮਾਹਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਰੋਮਾਂਚਕ ਅਪਗ੍ਰੇਡੇਸ਼ਨ ਦੇ ਨਾਲ ਸੁਪਰ ਸਪੋਰਟਸ ਮਾਡਲ YZF-R15S ਵਰਜ਼ਨ 3.0 ਦੀ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਉਣਾ ਜਾਰੀ ਰੱਖੇਗੀ, ਜਿਸ ਨਾਲ ਭਾਰਤ ’ਚ ਰੇਸਿੰਗ ਉਤਸ਼ਾਹੀ ਲੋਕਾਂ ਦੇ ਓਵਰਆਪ ਅਨੁਭਵ ਨੂੰ ਬਿਹਤਰ ਕੀਤਾ ਜਾ ਸਕੇ। 


Rakesh

Content Editor

Related News