ਸੁਪਰੀਮ ਕੋਰਟ ਦਾ ਅਸਰ : Yamaha ਨੇ ਲਾਂਚ ਕੀਤੇ ਇਨ੍ਹਾਂ ਨਵੀਂਆਂ ਬਾਈਕਸ ਦੇ bs-4 ਵੇਰੀਅੰਟ
Saturday, Apr 01, 2017 - 02:05 PM (IST)

ਜਲੰਧਰ- ਸੁਪਰੀਮ ਕੋਰਟ ਦੁਆਰਾ ਭਾਰਤ ਸਟੇਜ 4 (ਬੀ. ਐੱਸ-4) ਮਾਨਕਾਂ ਤੋਂ ਘੱਟ ਮਾਣਕ ਵਾਲੇ ਵਾਹਨਾਂ ਦੀ ਵਿਕਰੀ ''ਤੇ ਰੋਕ ਲਗਾਉਣ ਤੋ ਬਾਅਦ ਇੰਡੀਆਂ ਯਾਮਾਹਾ ਮੋਟਰ ਪ੍ਰਾਈਵੈੱਟ ਲਿਮਟਿਡ ਨੇ ਬੀ. ਐੱਸ-4 ਦੇ ਮਾਨਕਾਂ ''ਤੇ ਊਰਜਾ ਸਮਰੱਥਾ ਵਾਲੇ ਸਕੂਟਰਾਂ ਅਤੇ ਮੋਟਰਸਾਈਕਲਾਂ ਦੇ ਨਵੇਂ ਵੇਰੀਅੰਟ ਉਤਾਰੇ ਹਨ। ਕੰਪਨੀ ਨੇ ਇੱਕ ਬਿਆਨ ''ਚ ਕਿਹਾ ਕਿ ਨਵੇਂ ਵਾਇਬਰੇਂਟ ਕਲਰ ''ਚ ਪੇਸ਼ ਇਸ ਪ੍ਰੋਡਕਟ ''ਚ ਏ. ਐੱਚ. ਓ (ਆਟੋ ਹੈੱਡਲੈਂਪ-ਆਨ ) ਸਮੇਤ ਕਈ ਹੋਰ ਫੀਚਰਸ ਹਨ।
ਕੰਪਨੀ ਨੇ ਦੱਸਿਆ ਕਿ ਯਾਮਾਹਾ ਐੱਫ. ਜ਼ੈੱਡ-ਐੱਸ ਐੱਫ ਵਨ, ਐੱਫ. ਜ਼ੈੱਡ ਐੱਫ ਵਨ, ਫੇਜ਼ਰ ਐੱਫ ਵਨ ਅਤੇ ਐੱਸ. ਜ਼ੈੱਡ ਆਰ. ਆਰ ਮਾਡਲਾਂ ਨੂੰ ਬੀ. ਐੱਸ-4 ਮਾਣਕ ''ਤੇ ਅਪਗ੍ਰੇਡ ਕੀਤਾ ਹੈ। ਇਸ ਤਰਾਂ ਕੰਪਨੀ ਨੇ ਫੈਸ਼ਿਨੋ ਮਾਡਲ ਅਤੇ ਸਾਈਜਨਸ ਅਲਫਾ ਮਾਡਲ ਦੇ ਸਕੂਟਰਾਂ ਦੀ ਰੇਂਜ ਨੂੰ ਵੀ ਬੀ. ਐੱਸ-4 ਮਾਣਕ ''ਤੇ ਅਪਗ੍ਰੇਡ ਕੀਤਾ ਹੈ।
ਨਵੇਂ ਫੀਚਰਸ
ਨਵੀਂ ਯਾਮਾਹਾ ਐੱਫ. ਜ਼ੈੱਡ-ਐੱਸ ਐੱਫ 1 ਅਤੇ ਐੱਫ. ਜ਼ੈੱਡ ਐੱਫ. ਵਨ ''ਚ ਮਿਡਸ਼ਿਪ ਮਫਲਰ, ਵੱਡੇ ਟਿਊਬਲਸ ਰੇਡੀਅਲਸ (ਰਿਅਰ) ਅਤੇ ਡਿਸਕ ਬ੍ਰੇਕ (ਫ੍ਰੰਟ), ਮੋਨੋਕਰਾਸ ਸਸਪੈਂਸ਼ਨ ਜਿਹੇ ਫੀਚਰਸ ਦਿੱਤੇ ਗਏ ਹਨ। ਫੇਜ਼ਰ ਐੱਫ. ਵਨ ਦੇ ਨਵੇਂ ਫੀਚਰਸ ''ਚ ਨਵਾਂ ਫਿਊਲ ਇੰਜੈਕਸ਼ਨ ਇੰਜਣ, ਮੋਨੋ ਕਰਾਸ ਸਸਪੈਂਸ਼ਨ ਦਿੱਤਾ ਗਿਆ ਹੈ, ਉਥੇ ਹੀ ਐੱਸ. ਜ਼ੈੱਡ ਆਰ. ਆਰ ''ਚ ਸਟਾਈਲਿਸ਼ ਗਰਾਫਿਕਸ, ਡਿਸਕ ਬ੍ਰੈਕਸ, ਵੱਡੀ ਅਤੇ ਆਰਾਮਦਾਈਕ ਸੀਟ ਜਿਹੇ ਐਡਆਨ ਫੀਚਰਸ ਦਿੱਤੇ ਗਏ ਹਨ।
ਇੰਜਣ ਦੀ ਗੱਲ ਕਰੀਏ ਤਾਂ ਐੱਫ. ਜ਼ੈੱਡ-ਐੱਸ. ਐੱਫ 1, ਐੱਫ. ਜ਼ੈੱਡ ਐੱਫ-ਵਨ ਅਤੇ ਫੇਜ਼ਰ ਐੱਫ-ਵਨ ''ਚ ਪਹਿਲਾਂ ਦੀ ਤਰ੍ਹਾਂ 149 ਸੀ. ਸੀ ਏਅਰ ਕੂਲਡ, 4-ਸਟ੍ਰੋਕ ਇੰਜਣ ਦਿੱਤਾ ਗਿਆ ਹੈ। ਨਾਲ ਹੀ ਐੱਸ ਜ਼ੈੱਡ ਆਰ. ਆਰ ''ਚ ਵੀ 149 ਸੀ. ਸੀ ਦਾ ਇੰਜਣ ਦਿੱਤਾ ਗਿਆ ਹੈ।