Yamaha Fascino ਦਾ ਨਵਾਂ ਵੇਰੀਐਂਟ ਲਾਂਚ, ਕੀਮਤ 60 ਹਜ਼ਾਰ ਰੁਪਏ ਤੋਂ ਵੀ ਘੱਟ

Monday, Mar 11, 2019 - 04:26 PM (IST)

Yamaha Fascino ਦਾ ਨਵਾਂ ਵੇਰੀਐਂਟ ਲਾਂਚ, ਕੀਮਤ 60 ਹਜ਼ਾਰ ਰੁਪਏ ਤੋਂ ਵੀ ਘੱਟ

ਆਟੋ ਡੈਸਕ– ਯਾਮਾਹਾ ਮੋਟਰ ਇੰਡੀਆ ਨੇ Fascino ਦਾ Dark Knight Edition ਭਾਰਤ ’ਚ ਲਾਂਚ ਕਰ ਦਿੱਤਾ ਹੈ। ਯਾਮਾਹਾ ਨੇ Fascino Dark Knight ਐਡੀਸ਼ਨ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 56,793 ਰੁਪਏ ਰੱਖੀ ਹੈ। Fascino ’ਚ ਡਾਰਕ ਬਲੈਕ ਦਾ ਨਵਾਂ ਕਲਰ ਸਕੀਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ ਮਰੂਨ ਸੀਟ ਦਿੱਤੀ ਗਈ ਹੈ। 

ਨਵੇਂ ਕਲਰ ਸਕੀਨ ਤੋਂ ਇਲਾਵਾ Fascino Dark Knight ਐਡੀਸ਼ਨ ’ਚ ਯੂਨੀਫਾਈਡ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ ਮੈਨਟੇਂਨੈਂਸ ਫ੍ਰੀ ਬੈਟਰੀ ਦਿੱਤੀ ਗਈ ਹੈ। ਇਨ੍ਹਾਂ ਫੀਚਰਜ਼ ਤੋਂ ਇਲਾਵਾ ਬਾਕੀ ਸਾਰੇ ਫੀਚਰਜ਼ ਪੁਰਾਣੇ ਵਰਜਨ ਵਰਗੇ ਹੀ ਹਨ।

PunjabKesari

ਪਰਫਾਰਮੈਂਸ 
ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਨਵੇਂ ਕਲਰ ਸਕੀਮ ਤੋਂ ਇਲਾਵਾ ਇਸ ਸਕੂਟਰ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਪਰਫਾਰਮੈਂਸ ਦੀ ਗੱਲ ਕਰੀਏ ਤਾਂ ਯਾਮਾਹਾ Fascino Dark Knight ਐਡੀਸ਼ਨ ’ਚ ਪਾਵਰ ਲਈ 113cc ਬਲਿਊ ਕੋਰ, ਏਅਰ-ਕੂਲਡ, 4 ਸਟਰੋਕ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 7 bhp ਦੀ ਪਾਵਰ ਅਤੇ 8.1Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ CVT ਗਿਅਰਬਾਕਸ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਵਿਚ ਇਲੈਕਟ੍ਰਿਕ ਅਤੇ ਕਿੱਕ ਸਟਾਰਟ ਦੋਵੇਂ ਆਪਸ਼ਨ ਮਿਲਦੇ ਹਨ। 

PunjabKesari

ਬ੍ਰੇਕਿੰਗ ਅਤੇ ਸਸਪੈਂਸ਼ਨ
ਇਸ ਸਕੂਟਰ ’ਚ ਯੂਨੀਫਾਇਡ ਬ੍ਰੇਕਿੰਗ ਸਿਸਟਮ ਦੇ ਚੱਲਦੇ ਬ੍ਰੇਕਿੰਗ ਡਿਸਟੈਂਸ ਘੱਟ ਹੋ ਜਾਵੇਗਾ। ਸਿੱਧੀ ਭਾਸ਼ਾ ’ਚ ਕਹੀਏ ਤਾਂ ਬ੍ਰੇਕ ਲਗਾਉਣ ’ਤੇ ਬਾਈਕ ਘੱਟ ਦੂਰੀ ’ਤੇ ਹੀ ਰੁੱਕ ਜਾਵੇਗੀ। ਇਸ ਦੇ ਨਾਲ ਹੀ ਇਸ ਵਿਚ ਜ਼ਿਆਦਾ ਬਿਹਤਰ ਹੈਂਡਲਿੰਗ ਮਿਲੇਗਾ। Fascino Dark Knight ਐਡੀਸ਼ਨ ’ਚ ਸਾਹਮਣੇ ਵੱਲ ਟੈਲੀਸਕੋਪਿਕ ਸਸਪੈਂਸ਼ਨ ਅਤੇ ਰੀਅਰ ’ਚ ਯੂਨਿਟ ਸਵਿੰਗ ਦਿੱਤਾ ਗਿਆ ਹੈ। 

6 ਕਲਰ ਵੇਰੀਐਂਟ
Dark Knight ਐਡੀਸ਼ਨ ਤੋਂ ਇਲਾਵਾ Fascino ਭਾਰਤੀ ਬਾਜ਼ਾਰ ’ਚ 6 ਕਲਰ ਵੇਰੀਐਂਟਸ ’ਚ ਉਪਲੱਬਧ ਹੈ। ਇਸ ਵਿਚ ਸੀਜਨ ਗ੍ਰੀਨ, ਗਲੈਮਰਸ ਗੋਲਡ, ਡੇਪਰ ਬਲਿਊ, ਡੈਜਲਿੰਗ ਗ੍ਰੇਅ ਅਤੇ ਸੈਸੀ ਕਿਆਨ ਸ਼ਾਮਲ ਹਨ। ਇਨ੍ਹਾਂ ਵੇਰੀਐਂਟਸ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 55,293 ਰੁਪਏ ਹੈ। 


Related News