ਐਂਡ੍ਰਾਇਡ ਅਤੇ ਆਈ.ਓ.ਐੱਸ ਯੂਜ਼ਰਜ਼ ਲਈ ਯਾਹੂ ਮੇਲ ''ਚ ਐਡ ਹੋਏ ਇਹ ਖਾਸ ਫੀਚਰਸ

Friday, Jul 08, 2016 - 06:16 PM (IST)

ਐਂਡ੍ਰਾਇਡ ਅਤੇ ਆਈ.ਓ.ਐੱਸ ਯੂਜ਼ਰਜ਼ ਲਈ ਯਾਹੂ ਮੇਲ ''ਚ ਐਡ ਹੋਏ ਇਹ ਖਾਸ ਫੀਚਰਸ
ਜਲੰਧਰ-ਯਾਹੂ ਮੇਲ ਵੱਲੋਂ ਹਾਲ ਹੀ ''ਚ ਆਈ.ਓ.ਐੱਸ. ਅਤੇ ਐਂਡ੍ਰਾਇਡ ਆਪ੍ਰੇਟਿੰਗ ਪਲੈਟਫਾਰਮ ਲਈ ਕੁੱਝ ਨਵੀਆਂ ਅਪਡੇਟਸ ਨਾਲ ਜਾਣੂ ਕਰਵਾਇਆ ਗਿਆ ਹੈ। ਯਾਹੂ ਵੱਲੋਂ ਆਈ.ਓ.ਐੱਸ. ਯੂਜ਼ਰਜ਼ ਲਈ ਇਕ ਈਮੇਲ ਨੂੰ ਸੈਂਡ ਹੋਣ ਤੋਂ ਪਹਿਲਾਂ ਅੰਡੂ ਜਾਂ ਵਾਪਿਸ ਲੈ ਕੇ ਆਉਣ ਦੀ ਅਪਡੇਟ ਦਿੱਤੀ ਜਾ ਰਹੀ ਹੈ। ਕਿਸੇ ਈਮੇਲ ''ਚ ਸੈਂਡ ਬਟਨ ''ਤੇ ਟੈਪ ਕਰਨ ਤੋਂ ਪਹਿਲਾਂ ਅੰਡੂ ਦੀ ਇਕ ਆਪਸ਼ਨ ਦਿੱਤੀ ਜਾਵੇਗੀ ਜੋ ਇਨਬਾਕਸ ਫੀਡ ਦੇ ਹੇਠਾਂ ਸਿਰਫ ਤਿੰਨ ਸੈਕਿੰਡ ਲਈ ਦਿਖਾਈ ਦਵੇਗੀ। ਇਸ ''ਤੇ ਕਲਿੱਕ ਕਰਨ ਨਾਲ ਤੁਸੀਂ ਸੈਂਡ ਕੀਤੀ ਗਈ ਮੇਲ ਨੂੰ ਰੋਕ ਸਕਦੇ ਹੋ। ਕੰਪਨੀ ਦੇ ਇਕ ਬਿਆਨ ਅਨੁਸਾਰ ਜ਼ੋਬਨੀ ਟੈਕਨਾਲੋਜੀ ਦੀ ਵਰਤੋਂ ਨਾਲ ਯਾਹੂ ਆਈ.ਓ.ਐੱਸ. ਯੂਜ਼ਰਜ਼ ਲਈ ਮੇਲ ''ਚ ਕਿਸੇ ਵਿਅਕਤੀ ਨੂੰ ਸਰਚ ਕਰਨ ਦੀ ਆਪਸ਼ਨ ਵੀ ਦੇ ਰਹੀ ਹੈ। ਇਸ ਦੇ ਨਾਲ ਹੀ ਤੁਸੀਂ ਹਾਲ ਹੀ ''ਚ ਆਉਣ ਵਾਲੀਆਂ ਈਮੇਲਜ਼ ਦੇ ਕਾਨਟੈਕਟ ਕਾਰਡ ਨੂੰ ਇਨਫਾਰਮੇਸ਼ਨ ਦੇ ਨਾਲ ਦੇਖ ਸਕੋਗੇ ਜਿਸ ''ਚ ਫੋਟੋ, ਫੋਨ ਨੰਬਰ ਅਤੇ ਈਮੇਲ ਹਿਸਟਰੀ ਵੀ ਸ਼ਾਮਿਲ ਹਨ। 
 
ਐਂਡ੍ਰਾਇਡ ਯੂਜ਼ਰਜ਼ ਲਈ ਯਾਹੂ ਸਟੇਸ਼ਨਰੀ ਫੀਚਰ ਲੈ ਕੇ ਆਈ ਹੈ, ਇਸ ਫੀਚਰ ''ਚ ਯੂਜ਼ਰਜ਼ ਲਈ ਉਨ੍ਹਾਂ ਦੀ ਈਮੇਲਜ਼ ''ਚ ਇਕ ਐਕਸਟ੍ਰਾ ਟੱਚ ਐਡ ਕੀਤਾ ਗਿਆ ਹੈ ਜਿਨ੍ਹਾਂ ''ਚ ਕਿਸੇ ਖਾਸ ਦੋਸਤ ਨੂੰ ਜਨਮਦਿਨ ਦੀ ਮੁਬਾਰਕਬਾਦ ਦੇਣਾ ਜਾਂ ਆਪਣੀ ਗ੍ਰੈਂਡਮਾ ਨੂੰ ਲੈਟਰ ਲਿੱਖਣਾ ਆਦਿ ਆਪਸ਼ਨਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਡਾਕਿਊਮੈਂਟ ਪ੍ਰਿਵਿਊ, ਹੋਮ ਸਕ੍ਰੀਨ ਵਿਜ਼ੈੱਟਸ, ਡਿਸੇਬਲ ਸਵਾਇਪਿੰਗ, ਸਪੇਸਿੰਗ ਅਤੇ ਅਪਡੇਟ ਥੀਮ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਹ ਨਵੇਂ ਆਈ.ਓ.ਐੱਸ. ਅਤੇ ਐਂਡ੍ਰਾਇਡ ਫੀਚਰਸ ਭਾਰਤ ''ਚ ਉਪਲੱਬਧ ਹਨ ਜਿਨ੍ਹਾਂ ਨੂੰ ਯਾਹੂ ਮੇਲ ਐਪ ਲਈ ਐਪ ਸਟੋਰ ਅਤੇ ਪਲੇਅ ਸਟੋਰ ਤੋਂ ਲੇਟੈਸਟ ਵਰਜਨ ਆਈ.ਓ.ਐੱਸ.4.5 ਅਤੇ ਐਂਡ੍ਰਾਇਡ 5.6 ''ਚ ਅਪਡੇਟ ਕੀਤਾ ਜਾ ਸਕਦਾ ਹੈ।

Related News