ਗੂਗਲ ਫੋਨਜ਼ ਤੋਂ ਬਾਅਦ ਇਹ ਪਹਿਲਾਂ ਸਮਾਰਟਫੋਨ ਹੋਵੇਗਾ ਜਿਸ ਵਿਚ ਆਏਗਾ ਐਂਡਰਾਇਡ 7.1.1 ਨੂਗਾ ਅਪਡੇਟ
Sunday, Dec 11, 2016 - 05:54 PM (IST)

ਜਲੰਧਰ- ਇਹ ਗੱਲ ਤੁਹਾਨੂੰ ਸ਼ਾਇਦ ਪਤਾ ਹੋਵੇਗੀ ਕਿ ਗੂਗਲ ਦੇ ਪਿਕਸਲ ਫੋਨਜ਼ ਅਤੇ ਕੁਝ ਨੈਕਸਸ ਡਿਵਾਈਸਿਸ ਲਈ ਐਂਡਰਾਇਡ 7.1.1 ਨੂਗਾ ਵਰਜ਼ਨ ਉਪਲੱਬਧ ਹੋ ਗਿਆ ਹੈ। ਹੁਣ ਸੋਨੀ ਐਕਸਪੀਰੀਆ ਐਕਸ ਸਮਾਰਟਫੋਨ ''ਚ ਐਂਡਰਾਇਡ 7.1.1 ਅਪਡੇਟ ਦੇਖਣ ਨੂੰ ਮਿਲੇਗਾ। ਇਹ ਪਹਿਲਾ ਨਾਨ ਗੂਗਲ ਸਮਾਰਟਫੋਨ ਹੋਵੇਗਾ ਜਿਸ ਵਿਚ ਐਂਡਰਾਇਡ 7.1.1 ਨੂਗਾ ਅਪਡੇਟ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਬਾਰੇ ''ਚ ਕੋਈ ਜਾਣਕਾਰੀ ਨਹੀਂ ਹੈ ਕਿ ਸੋਨੀ ਐਕਸਪੀਰੀਆ ਐਕਸ ''ਚ ਕਦੋਂ ਤੱਕ ਐਂਡਰਾਇਡ 7.1.1 ਵਰਜ਼ਨ ਆਏਗਾ।
ਜ਼ਿਕਰਯੋਗ ਹੈ ਕਿ ਐਂਡਰਾਇਡ 7.1.1 ਨੂਗਾ ਵਰਜ਼ਨ ਗੂਗਲ ਪਿਕਸਲ, ਪਿਕਸਲ ਐਕਸ.ਐੱਲ, ਨੈਕਸਸ 5ਐਕਸ, ਨੈਕਸਸ 6ਪੀ, ਨੈਕਸਸ 6, ਨੈਕਸਸ 9 ਨੈਕਸਸ ਪਲੇਅਰ, ਪਿਕਸਲ ਸੀ ਅਤੇ ਜਨਰਲ ਮੋਬਾਇਲ 4ਜੀ ਲਈ 5 ਦਸੰਬਰ ਤੋਂ ਉਪਲੱਬਧ ਹੈ। ਹਾਲ ਦੀ ਘੜੀ ਐਂਡਰਾਇਡ ਬੀਟਾ ਪ੍ਰੋਗਰਾਮ ਦੇ ਤਹਿਤ ਕੰਪੈਟੇਬਲ ਡਿਵਾਈਸਿਸ ਯੂਜ਼ਰਸ ਇਸ ਵਰਜ਼ਨ ਨੂੰ ਇਸਤੇਮਾਲ ਕਰ ਸਕਦੇ ਹਨ।