ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ

Wednesday, Nov 11, 2020 - 07:07 PM (IST)

ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ

ਗੈਜੇਟ ਡੈਸਕ—ਸਾਲ 2021 ਦੀ ਸ਼ੁਰੂਆਤ 'ਚ ਲਗਜ਼ਰੀ ਸਮਾਰਟਫੋਨ ਬ੍ਰੈਂਡ Vertu ਦਾ ਸਕਸੈੱਸਰ Xor ਆਪਣਾ ਪਹਿਲਾਂ ਲਗਜ਼ਰੀ ਫੋਨ ਲਿਆ ਸਕਦਾ ਹੈ। ਲਗਜ਼ਰੀ ਬ੍ਰੈਂਡ ਵਰਚੁ ਵੱਲੋਂ ਹੈਂਡ-ਮੇਡ ਫੋਨ ਅਤੇ ਸਮਾਰਟਫੋਨ ਯੂਜ਼ਰਸ ਨੂੰ ਆਫਰ ਕੀਤੇ ਜਾ ਰਹੇ ਸਨ। ਮਹਿੰਗੇ ਪਰ ਯੂਨੀਕ ਡਿਵਾਈਸੇਜ ਨੂੰ ਕਸਟਮਰਸ ਨਾ ਮਿਲਣ ਦੇ ਚੱਲਦੇ ਕੰਪਨੀ ਨੇ ਨਵੇਂ ਫੋਨ ਬਣਾਉਣੇ ਬੰਦ ਕਰ ਦਿੱਤੇ ਹਨ। ਵਰਚੁ ਦੇ ਕੁਝ ਪੁਰਾਣੇ ਵਰਕਰਸ ਵੱਲੋਂ ਸ਼ੁਰੂ ਕੀਤਾ ਗਿਆ ਬ੍ਰੈਂਡ Xor ਨਵਾਂ ਪਲੈਟੀਨਮ ਦਾ ਬਣਿਆ ਡਿਵਾਈਸ ਲਿਆਉਣ ਜਾ ਰਿਹਾ ਹੈ।

PunjabKesari

GSMArena ਦੀ ਰਿਪੋਰਟ ਮੁਤਾਬਕ ਬ੍ਰੈਂਡ 'ਏਰਜੋਰ' (Xor) ਨੂੰ ਵਰਚੁ 'ਚ ਡਿਜਾਈਨ ਚੀਫ ਰਹੇ ਹਚ ਹਚਿਸਨ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਗਜ਼ਰੀ ਡਿਵਾਈਸੇਜ ਬਣਾਉਣ ਦੇ ਐਕਸਪੀਰੀਅੰਸ ਵਾਲੇ ਕਈ ਵਰਕਰਸ ਬ੍ਰੈਂਡ 'ਚ ਕੰਮ ਕਰ ਰਹੇ ਹਨ। ਸਾਹਮਣੇ ਆਇਆ ਹੈ ਕਿ ਲਗਜ਼ਰੀ ਡਿਵਾਈਸੇਜ ਖਰੀਦਣ ਦੇ ਸ਼ੌਕੀਨ ਕਸਟਮਰਸ ਵੱਲੋਂ ਵੀ ਫੰਡਿੰਗ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ Xor ਅਲਟਰਾ-ਪ੍ਰੀਮੀਅਮ ਫੋਨਸ ਦੀ ਨਵੀਂ ਰੇਂਜ ਲੈ ਕੇ ਆ ਸਕਦਾ ਹੈ।

ਇਹ ਵੀ ਪੜ੍ਹੋ :M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air

PunjabKesari

ਕੀਮਤ 3 ਲੱਖ ਰੁਪਏ
ਕੰਪਨੀ Xor Titanium ਲਾਂਚ ਕਰਨ ਜਾ ਰਹੀ ਹੈ, ਜੋ ਇਕ ਕੈਂਡੀਬਾਰ ਫੋਨ ਹੋਵੇਗਾ ਅਤੇ ਇਸ ਨੂੰ ਇਗਲੈਂਡ 'ਚ ਹੈਂਡ-ਬਿਲਡ ਕੀਤਾ ਗਿਆ ਹੈ। ਇਸ ਨੂੰ ਕੰਪਨੀ ਵੱਲੋਂ 3000 ਪਾਊਂਡਸ (ਕਰੀਬ 2,96,000 ਰੁਪਏ) ਦੇ ਪ੍ਰਾਈਮ ਟੈਗ 'ਤੇ ਪੇਸ਼ ਕੀਤਾ ਜਾ ਸਕਦਾ ਹੈ। ਡਿਵਾਈਸ ਦੇ ਨਾਂ ਤੋਂ ਹੀ ਸਾਫ ਹੈ ਕਿ ਇਸ ਦਾ ਕੇਸ ਟਾਈਟੇਨੀਅਮ ਦਾ ਬਣਿਆ ਹੋਇਆ ਹੈ ਜਿਸ ਦੇ ਰੀਅਰ 'ਤੇ ਲੈਦਰ ਅਤੇ ਸਾਹਮਣੇ ਕਲਾਸਿਕ ਟੀ9 ਕੀ-ਪੈਡ ਦਿੱਤਾ ਗਿਆ ਹੈ। ਇਹ Xor ਫੋਨ ਕਸਟਮ ਬਿਲਡ Linux ਬੇਸਡ ਸਾਫਟਵੇਅਰ 'ਤੇ ਚੱਲਦਾ ਹੈ।

ਇਹ ਵੀ ਪੜ੍ਹੋ :-ਐਡਵਾਂਸ ਥਰਮਲ ਡਿਜ਼ਾਈਨ ਦੇ ਨਾਲ ਐਪਲ ਲਿਆਈ ਨਵਾਂ ਮੈਕ ਮਿਨੀ

PunjabKesari

ਖਾਸ ਸਕਿਓਰਟੀ ਫੀਚਰ
ਕੰਪਨੀ ਦੀ ਮੰਨੀਏ ਤਾਂ ਇਸ ਫੋਨ ਦੀ ਬੈਟਰੀ ਸਿੰਗਲ ਚਾਰਜ 'ਚ 5 ਦਿਨ ਤੱਕ ਦਾ ਬੈਕਅਪ ਦੇ ਸਕਦੀ ਹੈ। ਇਸ ਤੋਂ ਇਲਾਵਾ ਡਿਵਾਈਸ 'ਚ ਕਾਲਸ ਦੌਰਾਨ ਨਾਇਸ ਕੈਂਸੀਲੇਸ਼ਨ ਵਰਗੇ ਮਾਰਡਨ ਫੀਚਰਸ ਦਿੱਤੇ ਗਏ ਹਨ। ਨਾਲ ਹੀ Xor Titanium 'ਚ ਬਾਇਰਸ ਨੂੰ ਵਾਇਰਲੈਸ ਚਾਰਜਿੰਗ ਦਾ ਆਪਸ਼ਨ ਵੀ ਮਿਲ ਜਾਂਦਾ ਹੈ। ਕੰਪਨੀ ਡਿਵਾਈਸ ਦਾ ਇਕ ਸਕਿਓਰਟੀ ਫੀਚਰ ਵੀ ਐਡਵਰਾਈਜ ਕਰ ਰਹੀ ਹੈ ਅਤੇ ਰਿਮੋਟ ਸੀਕ੍ਰੇਟ-ਕੀ ਦਾ ਇਸਤੇਮਾਲ ਕਰਦੇ ਹੋਏ ਇਸ 'ਤੇ ਸਟੋਰ ਸਾਰਾ ਡਾਟਾ ਡਿਲਿਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ :M1 ਚਿੱਪ ਨਾਲ ਐਪਲ ਨੇ ਲਾਂਚ ਕੀਤੀ ਨਵੀਂ MacBook Air


author

Karan Kumar

Content Editor

Related News