ਫੇਸ ਅਨਲਾਕ ਫੀਚਰ ਵਾਲਾ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ
Saturday, Jan 05, 2019 - 11:38 AM (IST)

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਨਿਮਰਾਤਾ ਕੰਪਨੀ ਲਾਵਾ ਨੇ ਆਪਣੇ ਸਬ ਬ੍ਰਾਂਡ Xolo ਦਾ ਨਵਾਂ ਬਜਟ ਸਮਾਰਟਫੋਨ Era 4X ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਆਨਲਾਈਨ ਸ਼ਾਪਿੰਗ ਪੋਰਟਲ ਅਮੇਜ਼ਨ ’ਤੇ 4,444 ਰੁਪਏ ’ਚ ਲਿਮਟਿਡ ਹੋ ਚੁੱਕਾ ਹੈ। ਇਸ ਦੀ ਵਿਕਰੀ 9 ਜਨਵਰੀ ਤੋਂ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਇਹ 30 ਦਿਨਾਂ ਦੇ ਮਨੀਬੈਕ ਆਫਰ ਦੇ ਨਾਲ ਸੇਲ ਲਈ ਉਪਲੱਬਧ ਹੋਵੇਗਾ।
Xolo Era 4X ਸਮਾਰਟਫੋਨ ’ਚ 5.45 ਇੰਚ ਦੀ ਡਿਸਪਲੇਅ ਦੇ ਨਾਲ ਐੱਚ.ਡੀ. ਰੈਜ਼ੋਲਿਊਸ਼ਨ ਮਿਲਦਾ ਹੈ ਅਤੇ 18:9 ਦਾ ਆਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਇਸ ਵਿਚ 2.5ਡੀ ਫਿਨਿਸ਼ ਦੇ ਨਾਲ ਗੋਰਿਲਾ ਗਲਾਸ ਪ੍ਰੋਟੈਕਸ਼ਨ ਵੀ ਮਿਲਦਾ ਹੈ। ਕੈਮਰਾ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ।
ਡਿਵਾਈਸ ’ਚ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ ਅਤੇ ਇਹ 3000mAh ਬੈਟਰੀ ਪਾਵਰਡ ਹੈ। ਕੰਪਨੀ ਨੇ ਹੁਣ ਵੀ ਇਸ ਦੇ ਪ੍ਰੋਸੈਸਰ, ਸਟੋਰੇਜ ਅਤੇ ਰੈਮ ਨਾਲ ਜੁੜੀ ਜਾਣਕਾਰੀ ਸ਼ੇਅਰ ਨਹੀਂ ਕੀਤੀ। ਲਾਵਾ ਨੇ ਇਸ ਤੋਂ ਪਹਿਲਾਂ ਜ਼ੈੱਡ60 ਸਮਾਰਟਫੋਨ ਲਾਂਚ ਕੀਤਾ ਸੀ, ਜਿਸ ਦੀ ਕੀਮਤ 4,949 ਰੁਪਏ ਰੱਖੀ ਗਈ ਸੀ। ਇਹ ਫੋਨ ਵੀ ਉਸ ਹੀ ਰੇਂਜ ’ਚ ਉਤਾਰਿਆ ਗਿਆ ਹੈ।