ਬਿਨ੍ਹਾਂ ਤਾਰ ਦੇ ਸਿਰਫ਼ 19 ਮਿੰਟਾਂ ’ਚ ਚਾਰਜ ਹੋ ਜਾਵੇਗਾ ਫੋਨ, ਸ਼ਾਓਮੀ ਲਿਆਈ ਜ਼ਬਰਦਸਤ ਤਕਨੀਕ

10/19/2020 12:40:12 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਆਧੁਨਿਕ ਵਾਇਰਲੈੱਸ ਫਾਸਟ ਚਾਰਜਿੰਗ ਤਕਨੀਕ ਨੂੰ ਲਾਂਚ ਕਰ ਦਿੱਤਾ ਹੈ। 80 ਵਾਟ ਦੀ ਰੇਟਿੰਗ ਕਾਰਨ ਇਸ ਨੂੰ ਦੁਨੀਆ ਦੀ ਸਭ ਤੋਂ ਫਾਸਟ ਵਾਇਰਲੈੱਸ ਚਾਰਜਿੰਗ ਤਕਨੀਕ ਕਿਹਾ ਜਾ ਰਿਹਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਤਕਨੀਕ ਦੀ ਮਦਦ ਨਾਲ 4000mAh ਦੀ ਬੈਟਰੀ ਵਾਲੇ ਸਮਾਰਟਫੋਨ ਨੂੰ ਸਿਰਫ 19 ਮਿੰਟਾਂ ’ਚ ਚਾਰਜ ਕੀਤਾ ਜਾ ਸਕਦਾ ਹੈ। ਉਥੇ ਹੀ 8 ਮਿੰਟਾਂ ’ਚ ਇੰਨੀ ਹੀ ਸਮਰਥਾ ਵਾਲੀ ਬੈਟਰੀ 50 ਫੀਸਦੀ ਤਕ ਚਾਰਜ ਹੋ ਜਾਵੇਗੀ। 

PunjabKesari

ਪਹਿਲਾਂ ਆਈ ਸੀ 50 ਵਾਟ ਫਾਸਟ ਚਾਰਜਿੰਗ ਤਕਨੀਕ
ਇਸ ਤੋਂ ਪਹਿਲਾਂ ਸ਼ਾਓਮੀ ਨੇ ਸਭ ਤੋਂ ਤੇਜ਼ 50 ਵਾਟ ਦੀ ਵਾਇਰਲੈੱਸ ਚਾਰਜਿੰਗ ਤਕਨੀਕ ਨੂੰ ਲਾਂਚ ਕੀਤਾ ਸੀ। ਇਸ ਨੂੰ ਕੰਪਨੀ ਇਸ ਸਾਲ ਅਗਸਤ ’ਚ ਲਾਂਚ ਹੋਏ Mi 10 Ultra ਸਮਾਰਟਫੋਨ ’ਚ ਦੇ ਰਹੀ ਹੈ। 

ਅਗਲੇ ਸਾਲ ਆਏਗੀ 100 ਵਾਟ ਦੀ ਫਾਸਟ ਚਾਰਜਿੰਗ ਤਕਨੀਕ
ਕੁਝ ਦਿਨ ਪਹਿਲਾਂ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਸ਼ਾਓਮੀ ਅੱਜ-ਕੱਲ੍ਹ 100 ਵਾਟ ਦੀ ਫਾਸਟ ਚਾਰਜਿੰਗ ਤਕਨੀਕ ’ਤੇ ਕੰਮ ਕਰ ਰਹੀ ਹੈ। ਇਸ ਤਕਨੀਕ ਨਾਲ ਨਵੇਂ ਸਮਾਰਟਫੋਨ ਅਗਲੇ ਸਾਲ ਤਕ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਤਕਨੀਕ ਨੂੰ ਆਪਣੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ’ਚ ਆਫਰ ਕਰ ਸਕਦੀ ਹੈ। 


Rakesh

Content Editor

Related News