Xiaomi ਨੇ ਫੋਲਡੇਬਲ ਫੋਨ ’ਚ ਹੋ ਸਕਦੈ ਟ੍ਰਿਪਲ ਰੀਅਰ ਕੈਮਰਾ ਸੈੱਟਅਪ

08/16/2019 2:52:39 PM

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ ਇਕ ਵੀਡੀਓ ’ਚ ਆਪਣੇ ਆਉਣ ਵਾਲੇ ਫੋਲਡੇਬਲ ਫੋਨ ਨੂੰ ਦਿਖਾਇਆ ਸੀ ਪਰ ਹੁਣ ਤਕ ਇਸ ਡਿਵਾਈਸ ਦੇ ਹਾਰਡਵੇਅਰ ਜਾਂ ਕੈਮਰਾ ਸੈੱਟਅਪ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਸ਼ਾਓਮੀ ਦੁਆਰਾ ਦਾਇਰ ਇਕ ਪੇਟੈਂਟ ਐਪਲੀਕੇਸ਼ਨ ਤੋਂ ਪਤਾ ਲੱਗਾ ਹੈ ਕਿ ਕੰਪਨੀ ਦਾ ਪਹਿਲਾ ਫੋਲਡੇਬਲ ਫੋਨ ਟ੍ਰਿਪਲ ਰੀਅਰ ਕੈਮਰੇ ਨਾਲ ਲੈਸ ਹੋ ਸਕਦਾ ਹੈ। ਸ਼ਾਓਮੀ ਦੇ ਪੇਟੈਂਟ ਐਪਲੀਕੇਸ਼ਨ ’ਚ ਸਕੇਮੈਟਿਕ ਤੋਂ ਡਿਵਾਈਸ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਣ ਦੀ ਗੱਲ ਪਤਾ ਲੱਗੀ ਹੈ ਪਰ ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਕਿ ਕੈਮਰੇ ਕਿੰਨੇ ਮੈਗਾਪਿਕਸਲ ਦੇ ਹੋਣਗੇ। 

EUIPO (ਯੂਰਪੀ ਯੂਨੀਅਨ ਇੰਟਲੈਕਚੁਅਲ ਪ੍ਰਾਪਰਟੀ ਆਫੀਸ) ’ਤੇ ਵੀ ਸ਼ਾਓਮੀ ਦੇ ਆਉਣ ਵਾਲੇ ਫੋਲਡੇਬਲ ਫੋਨ ਦੇ ਸਕੇਮੈਟਿਕ ਦੀ ਝਲਕ ਦੇਖਣ ਨੂੰ ਮਿਲ ਜਾਵੇਗੀ ਪਰ ਇਸ ਨੂੰ ਸਭ ਤੋਂ ਪਹਿਲਾਂ @Xiaomishka ਦੁਆਰਾ ਸਪਾਟ ਕੀਤਾ ਗਿਆ ਹੈ। ਇਹ ਟੈਬਲੇਟ ਵਰਗਾ ਡਿਵਾਈਸ ਦਿਖਾਈ ਦੇ ਰਿਹਾ ਹੈ। ਹਾਲ ਹੀ ’ਚ ਸ਼ਾਓਮੀ ਦੇ ਪ੍ਰਾਜ਼ੀਡੈਂਟ ਲਿਨ ਬਿਨ ਨੇ ਇਕ ਵੀਡੀਓ ਨੂੰ ਪੇਸ਼ ਕੀਤਾ ਸੀ ਜਿਸ ਵਿਚ ਫੋਲਡੇਬਲ ਫੋਨ ਦਾ ਡਿਜ਼ਾਈਨ ਵੀ ਸਮਾਨ ਸੀ।

ਵੀਡੀਓ ’ਚ ਸਕਰੀਨ ਨੂੰ ਦੋਵਾਂ ਪਾਸੋਂ ਫੋਲਡ ਕਰਕੇ ਦਿਖਾਇਆ ਗਿਆ ਸੀ। ਦੋਵਾਂ ਪਾਸੋਂ ਫੋਲਡ ਹੋਣ ਤੋਂ ਬਾਅਦ ਇਹ ਟੈਬਲੇਟ ਸਮਾਰਟਫੋਨ ਵਰਗਾ ਲੱਗ ਰਿਹਾ ਹੈ ਜਿਸ ਵਿਚ ਵੱਡੀ ਡਿਸਪਲੇਅ ਹੈ। ਇਸ ਤੋਂ ਬਾਅਦ ਸ਼ਾਓਮੀ ਦੁਆਰਾ ਇਕ ਹੋਰ ਟੀਜ਼ਰ ਵੀਡੀਓ ਨੂੰ ਵੀ ਸ਼ੇਅਰ ਕੀਤਾ ਗਿਆ ਸੀ। ਸ਼ਾਓਮੀ ਦੁਆਰਾ ਦਾਇਰ ਪੇਟੈਂਟ ਐਪਲੀਕੇਸ਼ਨ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਫੋਲਡੇਬਲ ਡਿਵਾਈਸ ’ਚ ਤਿੰਨ ਰੀਅਰ ਕੈਮਰੇ ਹੋਣਗੇ। 


Related News