Xiaomi ਯੂਜ਼ਰਸ ਲਈ ਵੱਡੀ ਖਬਰ, ਇਨ੍ਹਾਂ 9 ਸਮਾਰਟਫੋਨਾਂ ਨੂੰ ਮਿਲੇਗੀ MIUI 13 ਅਪਡੇਟ

11/22/2021 4:02:09 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ 9 ਸਮਾਰਟਫੋਨਾਂ ਲਈ MIUI 13 ਅਪਡੇਟ ਜਾਰੀ ਕਰਨ ਵਾਲੀ ਹੈ। ਸ਼ਾਓਮੀ ਦੇ ਸੀ.ਈ.ਓ. Lei Junਨੇ ਦਾਅਵਾ ਕੀਤਾ ਹੈ ਕਿ ਨੈਕਸਡ MIUI ਵਰਜ਼ਨ ਨੂੰ ਇਸ ਸਾਲ ਦੇ ਅਖੀਰ ਤਕ 9 ਸਮਾਰਟਫੋਨਾਂ ਲਈ ਜਾਰੀ ਕੀਤਾ ਜਾਵੇਗਾ। ਬਾਕੀ ਸਮਾਰਟਫੋਨਾਂ ਨੂੰ ਅਗਲੇ ਸਾਲ ਤਕ ਇਹ ਅਪਡੇਟ ਮਿਲੇਗੀ। ਇਸ ਅਪਡੇਟ ਦੇ ਆਉਣ ਵਾਲੇ ਕੁਝ ਸਮਾਰਟਫੋਨਾਂ ਦੀ ਪਰਫਾਰਮੈਂਸ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗੀ। ਇਸ ਦੇ ਨਾਲ ਹੀ ਇੰਟਰਫੇਸ ’ਚ ਵੀ ਨਵੇਂ ਫੀਚਰਜ਼ ਵੇਖਣ ਨੂੰ ਮਿਲਣਗੇ। 

GSMArena ਦੀ ਰਿਪੋਰਟ ਮੁਤਾਬਕ, ਸ਼ਾਓਮੀ ਦੇ ਜਿਨ੍ਹਾਂ 9 ਸਮਾਰਟਫੋਨਾਂ ਨੂੰ ਅਪਡੇਟ ਮਿਲੇਗੀ, ਉਨ੍ਹਾਂ ’ਚ Mi Mix 4, Mi 11, Mi 11 Pro, Mi 11 Ultra, Mi 11 Lite, Mi 10S, Redmi K40, Redmi K40 Pro ਅਤੇ Redmi K40 Pro plus ਵਰਗੇ ਸਮਾਰਟਫੋਨ ਸ਼ਾਮਲ ਹਨ। 

ਦੱਸ ਦੇਈਏ ਕਿ ਸ਼ਾਓਮੀ ਦੇ MIUI 12.5 ’ਚ ਪਰਫਾਰਮੈਂਸ ਨਾਲ ਜੁੜੀਆਂ ਕਈ ਸਮੱਸਿਆਵਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਧਿਆਨ ’ਚ ਰੱਖਦੇ ਹੋਏ MIUI 13 ਅਪਡੇਟ ਨੂੰ ਜਲਦ ਜਾਰੀ ਕੀਤਾ ਜਾਵੇਗਾ। ਇਸ ਨਵੀਂ ਅਪਡੇਟ ਦੇ ਆਉਣ ਨਾਲ ਸ਼ਾਓਮੀ ਯੂਜ਼ਰਸ ਨੂੰ ਮਲਟੀਟਾਸਕਿੰਗ ਕਰਨ ’ਚ ਵੀ ਆਸਾਨੀ ਹੋਵੇਗੀ ਅਤੇ ਯੂਜ਼ਰਸ ਜ਼ਿਆਦਾ ਤੋਂ ਜ਼ਿਆਦਾ ਐਪਸ ਨੂੰ ਇਕੱਠੇ ਰਨ ਕਰ ਸਕਣਗੇ। 


Rakesh

Content Editor

Related News