ਪਾਕਿਸਤਾਨ ’ਚ ਬਣਨਗੇ ਸ਼ਾਓਮੀ ਦੇ ਸਮਾਰਟਫੋਨ, ਅਗਲੇ ਸਾਲ ਸ਼ੁਰੂ ਹੋਵੇਗੀ ਵਿਕਰੀ

Tuesday, Nov 02, 2021 - 04:27 PM (IST)

ਪਾਕਿਸਤਾਨ ’ਚ ਬਣਨਗੇ ਸ਼ਾਓਮੀ ਦੇ ਸਮਾਰਟਫੋਨ, ਅਗਲੇ ਸਾਲ ਸ਼ੁਰੂ ਹੋਵੇਗੀ ਵਿਕਰੀ

ਗੈਜੇਟ ਡੈਸਕ– ਚੀਨੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਾਓਮੀ ਪਾਕਿਸਤਾਨ ’ਚ ਆਪਣੇ ਸਮਾਰਟਫੋਨ ਦੀ ਮੈਨਿਊਫੈਕਚਰਿੰਗ ਕਰੇਗੀ। ਦੱਸ ਦੇਈਏ ਕਿ ਹੁਣ ਤਕ ਭਾਰਤ, ਚੀਨ ਸਮੇਤ ਦੁਨੀਆ ਭਰ ’ਚ ਸ਼ਾਓਮੀ ਸਮਾਰਟਫੋਨਾਂ ਦੀ ਮੈਨਿਊਫੈਕਚਰਿੰਗ ਹੁੰਦੀ ਹੈ ਪਰ ਹੁਣ ਇਸ ਲਿਸਟ ’ਚ ਪਾਕਿਸਤਾਨ ਦਾ ਵੀ ਨਾਂ ਜੁੜ ਗਿਆ ਹੈ। Geo ਨਿਊਜ਼ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਸਟਾਕ ਐਕਸਚੇਂਜ ਦੀ ਫਾਈਲਿੰਗ ਰਿਪੋਰਟ ਤੋਂ ਸ਼ਾਓਮੀ ਦੇ ਪਾਕਿਸਤਾਨ ’ਚ ਸਮਾਰਟਫੋਨ ਬਣਾਉਣ ਦਾ ਖੁਲਾਸਾ ਹੋਇਆ ਹੈ। ਸ਼ਾਓਮੀ ਲੋਕਲ ਪਾਰਟਨਰ ਦੇ ਨਾਲ ਮਿਲ ਕੇ ਪਾਕਿਸਤਾਨ ’ਚ ਸ਼ਾਓਮੀ ਬ੍ਰਾਂਡਿਡ ਸਮਾਰਟਫੋਨ ਦਾ ਨਿਰਮਾਣ ਕਰੇਗੀ। ਗਲੋਬਲ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਸ਼ਾਓਮੀ ਨੇ ਪਾਕਿਸਤਾਨ ’ਚ ਸਮਾਰਟਫੋਨ ਬਣਾਉਣ ਨੂੰ ਲੈ ਕੇ ਸਿਲੈਕਟ ਤਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਦੇ ਨਾਲ ਸਮਝੌਤਾਕੀਤਾ ਹੈ, ਜੋ ਕਿ ਏਅਰ ਲਿੰਕ ਕਮਿਊਨੀਕੇਸ਼ੰਸ ਦੀ ਸਬਸੀਡਯਰੀ ਕੰਪਨੀ ਹੈ। ਇਹ ਪਾਕਿਸਤਾਨ ’ਚ ਸ਼ਾਓਮੀ ਬ੍ਰਾਂਡਿਡ ਸਮਾਰਟਫੋਨ ਦੀ ਮੈਨਿਊਫੈਕਚਰਿੰਗ ਪਾਰਟਨਰ ਹੋਵੇਗੀ।

ਹਰ ਸਾਲ ਪਾਕਿਸਤਾਨ ’ਚ ਬਣਨਗੇ 25 ਤੋਂ 30 ਲੱਖ ਹੈਂਡਸੈੱਟ
ਏਅਰ ਲਿੰਕ ਵਲੋਂ ਕਿਹਾ ਗਿਆ ਹੈ ਕਿ ਉਸ ਵਲੋਂ ਸ਼ੁਰੂਆਤ ’ਚ 25 ਤੋਂ 30 ਲੱਖ ਹੈਂਡਸੈੱਟ ਸਾਲਾਨਾ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਪਾਕਿਸਤਾਨ ’ਚ ਸ਼ਾਓਮੀ ਸਮਾਰਟਫੋਨ ਦੇ ਨਿਰਮਾਣ ਨਾਲ ਅਨੁਮਾਨਿਤ ਤੌਰ ’ਤੇ ਹਰ ਸਾਲ ਕਰੀਬ 450 ਮਿਲੀਅਨ ਡਾਲਰ (ਕਰੀਬ 3,365 ਕਰੋੜ) ਰੁਪਏ ਦਾ ਰੈਵੇਨਿਊ ਪੈਦਾ ਹੋਵੇਗਾ। ਨਾਲ ਹੀ ਵੱਡੇ ਪੱਧਰ ’ਤੇ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ ਹੈ। ਇਹ ਪਾਕਿਸਤਾਨ ਵਰਗੇ ਸੰਕਟਗ੍ਰਸਤ ਦੇਸ਼ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਪਾਕਿਸਤਾਨ ਨੂੰ ਸ਼ਾਓਮੀ ਦੀ ਲੋਕਲ ਮੈਨਿਊਫੈਕਚਰਿੰਗ ਨਾਲ  ਵੱਡਾ ਫਾਇਦਾ ਹੋਣ ਦੀ ਉਮੀਦ ਹੈ। 


author

Rakesh

Content Editor

Related News