ਇਕ ਕਲਿੱਕ ''ਚ ਬੰਦ ਹੋ ਜਾਣਗੇ ਫੋਨ ''ਚ ਆਉਣ ਵਾਲੇ ਵਿਗਿਆਪਨ, Xiaomi ਲਿਆ ਰਹੀ ਨਵਾਂ ਫੀਚਰ

Tuesday, Aug 13, 2024 - 05:34 PM (IST)

ਗੈਜੇਟ ਡੈਸਕ- ਸ਼ਾਓਮੀ ਕਈ ਨਵੇਂ ਫੀਚਰਜ਼ 'ਤੇ ਕੰਮ ਕਰ ਰਹੀ ਹੈ। ਕੰਪਨੀ ਜਲਦੀ ਹੀ Hyper OS 'ਚ ਇਕ ਨਵਾਂ ਫੀਚਰ ਜੋੜ ਸਕਦੀ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ 'ਵਿਗਿਆਪਨ' ਨੂੰ ਡਿਸੇਬਲ ਕਰ ਸਕਦੇ ਹਨ। ਸ਼ਾਓਮੀ ਦੇ MIUI 'ਚ ਕਈ ਫੀਚਰਜ਼ ਮਿਲਦੇ ਹਨ। ਹਾਲਾਂਕਿ, ਯੂਜ਼ਰਜ਼ ਸ਼ਾਓਮੀ ਦੇ ਫੋਨਜ਼ 'ਚ ਵਿਗਿਆਪਨ ਨੂੰ ਲੈ ਕੇ ਸ਼ਿਕਾਇਤ ਕਰਦੇ ਹਨ।

ਗਾਹਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੰਪਨੀ ਇਸ ਪਰੇਸ਼ਾਨੀ ਨੂੰ ਦੂਰ ਕਰਨ 'ਤੇ ਕੰਮ ਕਰ ਰਹੀ ਹੈ। ਕੰਪਨੀ ਹੁਣ ਯੂਜ਼ਰਜ਼ ਨੂੰ ਡਿਫਾਲਟ ਐਪਸ ਨੂੰ ਅਨਇੰਸਟਾਲ ਕਰਨ ਦਾ ਆਪਸ਼ਨ ਦਿੰਦੀ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਰਿਕਮੇਂਡਿਡ ਐਪਸ ਅਤੇ ਵਿਗਿਆਪਨ ਨੂੰ ਵੀ ਬੰਦ ਕਰ ਸਕਦੇ ਹਨ।

ਮੁਸ਼ਕਿਲ ਹੁੰਦਾ ਹੈ ਵਿਗਿਆਪਨ ਨੂੰ ਆਫ ਕਰਨਾ

ਹਾਲਾਂਕਿ, ਇਹ ਤਰੀਕਾ ਬਹੁਤ ਆਸਾਨ ਹੈ ਅਤੇ ਇਸ ਨੂੰ ਫਾਲੋ ਕਰਨ ਲਈ ਯੂਜ਼ਰਜ਼ ਨੂੰ ਜੱਦੋਜਹਿਦ ਕਰਨੀ ਪੈਂਦੀ ਹੈ। ਅਜਿਹੇ 'ਚ ਕੰਪਨੀ ਇਸ ਪ੍ਰੋਸੈਸ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਾਓਮੀ ਇਕ ਅਜਿਹੇ ਫੀਚਰ 'ਤੇ ਕੰਮ ਕਰ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਇਕ ਸਿੰਗਲ ਟਾਗਲ ਆਨ ਕਰਕੇ ਸਿਸਟਮ ਵੌਇਸ ਵਿਗਿਆਪਨ ਨੂੰ ਆਫ ਕਰ ਸਕਣਗੇ। ਯਾਨੀ ਇਕ ਕਲਿੱਕ ਕਰਦੇ ਹਨ ਯੂਜ਼ਰਜ਼ ਪੂਰੇ ਸਿਸਟਮ ਦੇ ਵਿਗਿਆਪਨ ਨੂੰ ਆਫ ਕਰ ਸਕਦੇ ਹਨ। ਸ਼ਾਓਮੀ ਦੇ ਫੋਨਾਂ 'ਚ ਦਿਸਣ ਵਾਲੇ ਵਿਗਿਆਪਨ ਤੋਂ ਕੰਪਨੀ ਨੂੰ ਮੋਟੀ ਕਮਾਈ ਹੁੰਦੀ ਹੈ। Smartprix ਰਿਪੋਰਟਾਂ ਦੀ ਮੰਨੀਏ ਤਾਂ ਪੂਰੇ ਸਿਸਟਮ ਦੇ ਵਿਗਿਆਪਨ ਨੂੰ ਆਫ ਕਰਨ ਲਈ ਸ਼ਾਓਮੀ ਸਿਰਫ ਇਕ ਕਲਿੱਕ ਫੀਚਰ 'ਤੇ ਕੰਮ ਕਰ ਰਹੀ ਹੈ।

ਕੰਪਨੀ ਇਸ ਫੀਚਰ ਨੂੰ Xiaomi 13 Pro 'ਤੇ ਟੈਸਟ ਕਰ ਰਹੀ ਹੈ। ਗਾਹਕ ਅਜੇ ਵੀ ਸਿਸਟਮ-ਵਿਆਪੀ ਵਿਗਿਆਪਨਾਂ ਨੂੰ ਬੰਦ ਕਰ ਸਕਦੇ ਹਨ ਪਰ ਇਸਦੇ ਲਈ ਉਨ੍ਹਾਂ ਨੂੰ ਕਈ ਕਦਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸ 'ਚ ਕਾਫੀ ਸਮਾਂ ਲੱਗਦਾ ਹੈ, ਜਿਸ ਕਾਰਨ ਕਈ ਲੋਕ ਇਸ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਪਾਉਂਦੇ ਹਨ।

ਅਜਿਹੀ ਸਥਿਤੀ ਵਿਚ, ਜੇਕਰ Xiaomi ਇਕ ਨਵਾਂ ਫੀਚਰ ਰੋਲ ਆਊਟ ਕਰਦੀ ਹੈਤਾਂ ਗਾਹਕਾਂ ਨੂੰ ਇਸਦਾ ਫਾਇਦਾ ਹੋਵੇਗਾ। ਧਿਆਨ ਰਹੇ ਕਿ ਕੰਪਨੀ ਨੇ ਇਸ ਦੇ ਰੋਲਆਊਟ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਨਾਲ ਹੀ, ਇਸ ਫੀਚਰ ਤੋਂ ਬਾਅਦ ਵੀ ਕੰਪਨੀ ਉਨ੍ਹਾਂ ਗਾਹਕਾਂ ਤੋਂ ਕਮਾਈ ਕਰਨ ਦੇ ਯੋਗ ਹੋਵੇਗੀ ਜੋ ਵਿਗਿਆਪਨਾਂ ਨੂੰ ਡਿਸੇਬਲ ਨਹੀਂ ਕਰਨਗੇ।


Rakesh

Content Editor

Related News