Xiaomi ਆਪਣੇ ਇਸ ਹੈਂਡਸੈੱਟ ਨੂੰ ਕੈਮਰਾ AI ਫੀਚਰ ਨਾਲ ਕਰੇਗੀ ਲੈਸ

Thursday, Mar 15, 2018 - 10:52 AM (IST)

Xiaomi ਆਪਣੇ ਇਸ ਹੈਂਡਸੈੱਟ ਨੂੰ ਕੈਮਰਾ AI ਫੀਚਰ ਨਾਲ ਕਰੇਗੀ ਲੈਸ

ਜਲੰਧਰ- ਸ਼ਿਓਮੀ ਆਪਣੇ ਫਲੈਗਸ਼ਿਪ ਬੇਜ਼ਲ-ਲੈਸ Mi MIX 2 ਦੇ ਅਪਡੇਟ ਵਰਜ਼ਨ Mi MIX 2S ਨੂੰ 27 ਮਾਰਚ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਵਿਖਾਈ ਦੇ ਰਹੀ ਹੈ। ਆਧਿਕਾਰਤ ਐਲਾਨ ਤੋਂ ਪਹਿਲਾਂ ਸ਼ਿਓਮੀ ਕਾਫ਼ੀ ਸਮੇ ਤੋਂ ਇਸ ਸਮਾਰਟਫੋਨ ਨੂੰ ਚੀਨ ਦੀ ਮਾਇਕਰ-ਬਲਾਗਿੰਗ ਪਲੇਟਫਾਰਮ Weibo 'ਤੇ ਟੀਜ਼ ਕਰ ਰਹੀ ਹੈ।                                                                         

ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ Mi MIX 2S ਦਾ ਕੈਮਰਾ ਆਰਟੀਫਿਸ਼ਿਅਲ ਇੰਟੈਲੀਜੇਂਸ (AI) ਨਾਲ ਲੈਸ ਹੋਵੇਗਾ। ਇਸ ਗੱਲ ਦੀ ਜਾਣਕਾਰੀ ਕੰਪਨੀ ਨਾਲ ਜਾਰੀ ਕੀਤੇ ਗਏ ਟੀਜ਼ਰ ਤੋਂ ਸਾਹਮਣੇ ਆਈ ਹੈ। ਸ਼ਿਓਮੀ ਨੇ ਨਵੇਂ ਟੀਜ਼ਰ 'ਚ ਜੋ ਤਸਵੀਰ ਜਾਰੀ ਕੀਤੀ ਹੈ ਉਸ 'ਚ 'ਤਾਲੀ ਵਜਾਉਂਦੇ ਹੋਏ ਹੱਥ' ਵਿਖਾਈ  ਦੇ ਰਹੇ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਫੋਨ 'ਚ AI ਕੈਮਰਾ ਫੀਚਰ ਹੋਵੇਗਾ। Weibo 'ਤੇ ਸਾਹਮਣੇ ਆਏ ਟੀਜ਼ਰ ਦੇ ਮੁਤਾਬਕ ਡਿਵਾਇਸ 'ਚ ਹਾਈ-ਸਪੀਡ ਵੀਡੀਓਗ੍ਰਾਫੀ ਦਾ ਅਨੁਭਵ ਪ੍ਰਦਾਨ ਕੀਤਾ ਜਾ ਸਕਦਾ ਹੈ। ਇਹ 4K ਵੀਡੀਓ ਰਿਕਾਰਡਿੰਗ ਦਾ ਵੀ ਇਸ਼ਾਰਾ ਕਰ ਰਿਹਾ ਹੈ। ਨਾਲ ਹੀ ਫੋਨ  ਦੇ 60 ਫਰੇਮ ਪ੍ਰਤੀ ਸੈਕਿੰਡ 'ਤੇ ਸਲੋ-ਮੋਸ਼ਨ ਦਾ ਅਨੰਦ ਵੀ ਲਿਆ ਜਾ ਸਕੇਂਗਾ।PunjabKesari

ਹਾਲ 'ਚ ਲੀਕ ਹੋਈ ਜਾਣਕਾਰੀ 'ਚ ਸਾਹਮਣੇ ਆਇਆ ਸੀ ਕਿ ਕਸਟਮ ਰੋਮ ਦਿੱਤੇ ਜਾਣ ਦੇ ਚੱਲਦੇ ਇਸ 'ਚ ਸੋਨੀ IMX363 ਇਮੇਜ ਸੈਂਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।


Related News