ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਸਾਫਟਵੇਅਰ ਅਪਟੇਡ

Friday, Feb 17, 2017 - 01:56 PM (IST)

ਸ਼ਿਓਮੀ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਸਾਫਟਵੇਅਰ ਅਪਟੇਡ
ਜਲੰਧਰ- ਸ਼ਿਓਮੀ ਨੇ ਵੀਰਵਾਰ ਨੂੰ ਮੀ.ਯੂ.ਆਈ. 8.2 ਗਲੋਬਲ ਰੋਮ ਨੂੰ ਜਾਰੀ ਕਰ ਦਿੱਤਾ ਹੈ। ਇਸ ਰੋਲਆਊਟ ਦੀ ਪੁਸ਼ਟੀ ਮੀ.ਯੂ.ਆਈ. ਪੇਜ ਰਾਹੀਂ ਕੀਤੀ ਗਈ ਹੈ ਅਤੇ ਇਸ ਰੋਲਆਊਟ ਲਈ ਸਪੋਰਟ ਕਰਨ ਵਾਲੇ ਡਿਵਾਈਸ ਨੂੰ ਓ.ਟੀ.ਏ. ਅਪਡੇਟ ਵੀਰਵਾਰ ਤੋਂ ਜਾਰੀ ਹੋਣਾ ਸ਼ੁਰੂ ਹੋ ਜਾਵੇਗਾ। 
ਸ਼ਿਓਮੀ ਮੀ ਮੈਕਸ, ਸ਼ਿਓਮੀ ਮੀ ਮੈਕਸ ਪ੍ਰਾਈਮ, ਸ਼ਿਓਮੀ ਮੀ 4ਆਈ, ਸ਼ਿਓਮੀ ਮੀ3, ਸ਼ਿਓਮੀ ਮੀ4, ਸ਼ਿਓਮੀ ਮੀ ਨੋਟ, ਸ਼ਿਓਮੀ ਰੈੱਡਮੀ 1ਐੱਸ, ਸ਼ਿਓਮੀ ਰੈੱਡਮੀ ਨੋਟ 4ਜੀ ਨੂੰ ਅਗਲੇ ਕੁਝ ਦਿਨਾਂ ਦੇ ਅੰਦਰ ਅਪਡੇਟ ਮਿਲੇਗਾ। ਉਥੇ ਹੀ ਸ਼ਿਓਮੀ ਰੈੱਡਮੀ 2, ਸ਼ਿਓਮੀ ਰੈੱਡਮੀ 2 ਪ੍ਰਾਈਮ, ਸ਼ਿਓਮੀ ਰੈੱਡਮੀ ਨੋਟ 3 (ਕੁਆਲਕਾਮ), ਸ਼ਿਓਮੀ ਰੈੱਡਮੀ ਨੋਟ 3 ਸਪੈਸ਼ਲ ਐਡੀਸ਼ਨ, ਸ਼ਿਓਮੀ ਰੈੱਡਮੀ ਨੋਟ4 ਐੱਮ.ਟੀ.ਕੇ., ਸ਼ਿਓਮੀ ਰੈੱਡਮੀ ਨੋਟ 2, ਸ਼ਿਓਮੀ ਰੈੱਡਮੀ ਨੋਟ ਪ੍ਰਾਈਮ, ਸ਼ਿਓਮੀ ਮੀ2, ਸ਼ਿਓਮੀ ਮੀ 5ਐਕਸ, ਸ਼ਿਓਮੀ ਮੀ5, ਸ਼ਿਓਮੀ ਮੀ5 ਐੱਸ, ਸ਼ਿਓਮੀ ਮੀ 5ਐੱਸ ਪਲੱਸ, ਸ਼ਿਓਮੀ ਰੈੱਡਮੀ 3, ਸ਼ਿਓਮੀ ਰੈੱਡਮੀ 3 ਪ੍ਰਾਈਮ, ਸ਼ਿਓਮੀ ਰੈੱਡਮੀ 3ਐੱਸ, ਸ਼ਿਓਮੀ ਰੈੱਡਮੀ 3ਐੱਸ ਪ੍ਰਾਈਮ, ਸ਼ਿਓਮੀ ਰੈੱਡਮੀ ਨੋਟ4 (ਕੁਆਲਕਾਮ) ਨੂੰ 20 ਫਰਵਰੀ ਤੋਂ ਬਾਅਦ ਮੀ.ਯੂ.ਆਈ. 8.2 ਅਪਡੇਟ ਮਿਲੇਗਾ। 
ਮੀ.ਯੂ.ਆਈ. ਪੇਜ ''ਤੇ ਮੀ.ਯੂ.ਆਈ. 8.2 ਅਪਡੇਟ ਦੇ ਨਾਲ ਆਉਣ ਵਾਲੇ ਬਹੁਤ ਸਾਰੇ ਫੀਚਰ, ਆਪਟੀਮਾਈਜੇਸ਼ਨ ਅਤੇ ਬਗ ਫਿਕਸ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ''ਚ ਨੋਟੀਫਿਕੇਸ਼ਨ ਸ਼ੇਡ ''ਚ ਪਹਿਲਾਂ ਨਾਲੋਂ ਬਿਹਤਰ ਟਾਗਲ, ਆਟੋਮੇਟਿਡ ਟਾਸਕ ''ਤੇ ਫੁੱਲ ਕੰਟਰੋਲ ਅਤੇ ਨਵੇਂ ਸਿਸਟਮ ਸਾਊਂਡ ਅਤੇ ਰਿੰਗਟੋਨ ਵਰਗੇ ਫੀਚਰ ਸ਼ਾਮਲ ਹਨ। ਖਾਸ ਗੱਲ ਹੈ ਕਿ ਸਿਰਫ ਸਮਾਰਟ ਅਸਿਸਟੈਂਟ ਫੀਚਰ ਸਿਰਫ ਚੀਨ ''ਚ ਮੌਜੂਦ ਰੋਮ ''ਚ ਹੀ ਮਿਲੇਗਾ। 
ਮੀ.ਯੂ.ਆਈ. 8.2 ਗਲੋਬਲ ਰੋਮ ''ਚ ਨੋਟੀਫਿਕੇਸ਼ਨ ਸ਼ੇਡ ''ਚ ਆਉਣ ਵਾਲੀ ਸਮੱਸਿਆ, ਵਾਈ-ਫਾਈ ਪੇਜ ਦਾ ਫਰੀਜ਼ ਹੋਣਾ, ਥਰਡ ਪਾਰਟੀ ਥੀਮਜ਼ ਦੇ ਨਾਲ ਲੈਂਡਸਕੇਪ ਮੋਡ ਦੀ ਸਮੱਸਿਆ ਵਰਗੇ ਕਈ ਫੀਚਰ ਸ਼ਾਮਲ ਹਨ। ਇਸ ਤੋਂ ਇਲਾਵਾ ਸੈਟਿੰਗ ਮੈਨਿਊ ''ਚ ਹੁਣ ਇਕ ''ਹੋਮ ਸਕਰੀਨ'' ਸੈਟਿੰਗ ਵੀ ਹੈ। ਇਸ ਤੋਂ ਇਲਾਵਾ ਇਕ ਵਾਇਰਸ ਸਕੈਨ ਫੀਚਰ ਵੀ ਹੈ ਜੋ ਗੂਗਲ ਪਲੇ ਸਟੋਰ ਦੇ ਬਾਹਰੋਂ ਇੰਸਟਾਲ ਕੀਤੇ ਗਏ ਐਪ ਨੂੰ ਸਕੈਨ ਕਰੇਗਾ।

Related News