ਸਿਰਫ 2 ਮਿਟਾਂ ''ਚ ਆਓਟ ਆਫ ਸਟਾਕ ਹੋ ਗਿਆ ਸ਼ਿਓਮੀ ਦਾ ਇਹ ਸਮਾਰਟਫੋਨ

06/05/2018 9:21:44 PM

ਨਵੀਂ ਦਿੱਲੀ—Xiaomi MI 8 ਨੂੰ ਪਿਛਲੇ ਹਫਤੇ ਚੀਨ 'ਚ ਲਾਂਚ ਕੀਤਾ ਗਿਆ ਸੀ ਅਤੇ ਲਾਂਚਿੰਗ ਦੌਰਾਨ ਇਸ ਨੂੰ ਪਹਿਲੀ ਵਾਰੀ ਸੇਲ 'ਚ ਉਪਲੱਬਧ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਸੇਲ 'ਚ ਇਹ ਸਮਾਰਟਫੋਨ ਇਕ ਮਿੰਟ 'ਚ ਆਓਟ ਆਫ ਸਟਾਕ ਹੋ ਗਿਆ। ਹਾਲਾਂਕਿ ਕੰਪਨੀ ਨੇ ਸੇਲ 'ਚ ਮੌਜੂਦਾ ਯੂਨਿਟਸ ਦੀ ਗਿਣਤੀ ਨਹੀਂ ਦੱਸੀ ਹੈ। ਪਹਿਲੀ ਸੇਲ 'ਚ ਮੌਜੂਦ ਸਾਰੇ ਐੱਮ.ਆਈ.8 ਕੇਵਲ 1 ਮਿੰਟ 37 ਸੈਕਿੰਡਸ 'ਚ ਵਿਕ ਗਏ। ਚੀਨ 'ਚ ਇਸ ਸਮਾਰਟਫੋਨ ਦੀ ਅਗਲੀ ਸੇਲ 12 ਜੂਨ ਨੂੰ ਹੋਵੇਗੀ।


ਸ਼ਿਓਮੀ ਮੀ 8 ਦੀ ਕੀਮਤ CNY2,699 (ਲਗਭਗ 28,600 ਰੁਪਏ) ਹੈ। ਇਹ ਸ਼ੁਰੂਆਤੀ ਵੇਰੀਐਂਟ ਦੀ ਕੀਮਤ ਹੈ ਜਿਸ 'ਚ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। 6ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ CNY 2,999 (ਲਗਭਗ 31,600 ਰੁਪਏ) ਹੈ। ਟਾਪ ਵੇਰੀਐਂਟ ਦੀ ਜਿਸ 'ਚ 6ਜੀ.ਬੀ. ਰੈਮ ਅਤੇ 256 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਦੀ ਕੀਮਤ CNY 3,299 (ਲਗਭਗ 34,800 ਰੁਪਏ) ਹੈ। mi 8 ਵ੍ਹਾਈਟ, ਗੋਲਡ, ਲਾਈਟ ਬਲਿਊ ਬਲੂ ਅਤੇ ਬਲੈਕ ਕਲਰ 'ਚ ਉਪਲੱਬਧ ਹੈ।

PunjabKesari
ਇਸ 'ਚ 6.21 ਇੰਚ ਦੀ ਓ.ਐੱਲ.ਈ.ਡੀ. ਸਕਰੀਨ ਦਿੱਤੀ ਗਈ ਹੈ ਜਿਸ ਨੂੰ ਕੰਪਨੀ ਨੇ ਸੈਮਸੰਗ ਤੋਂ ਖਰੀਦਿਆਂ ਹੈ। ਇਹ ਸਮਾਰਟਫੋਨ ਪੂਰੀ ਤਰ੍ਹਾਂ ਕਵਰਡ ਹੈ ਅਤੇ ਬੈਕ ਪੈਨਲ 'ਤੇ ਗਲਾਸ ਹੈ ਅਤੇ ਫਰੇਮ ਐਲੂਮੀਨੀਅਨਮ 'ਤੇ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਕੁਆਲਕਾਮ ਦਾ ਫਲੈਗਸ਼ਿਪ ਪ੍ਰੋਸੈਸਰ ਸਨੈਪਡਰੈਗਨ 845 ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ ਜੋ 12 ਮੈਗਾਪਿਸਕਲ ਦਾ ਹੈ। ਕੰਪਨੀ ਨੇ ਲਾਂਚ ਦੌਰਾਨ ਦਾਅਵਾ ਕੀਤਾ ਹੈ ਕਿ ਇਹ ਪਹਿਲਾ ਫੋਨ ਹੈ ਜੋ ਡਿਊਲ ਫਰੀਕਵੇਂਸੀ ਜੀ.ਪੀ.ਐੱਸ. ਯੂਜ਼ ਕਰਦਾ ਹੈ ਜੋ ਬਿਹਤਰ ਅਤੇ ਸਟੀਕ ਲੋਕੇਸ਼ਨ ਲਈ ਦਿੱਤਾ ਜਾਂਦਾ ਹੈ। ਕੰਪਨੀ ਨੇ MI8 ਦਾ ਇਕ ਖਾਸ ਵੇਰੀਐਂਟ MI Explorer Edition ਵੀ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਖਾਸੀਅਤ ਇਹ ਹੈ ਕਿ ਇਸ 'ਚ ਇਨ ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਹ ਸਕੈਨਰ ਪ੍ਰੇਸ਼ਰ ਸੈਂਸੀਟਿਵਿਟੀ ਨਾਲ ਕੰਮ ਕਰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ Explorer Edition ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ 'ਚ 3D ਫੇਸ ਰਿਕਾਗਨੀਸ਼ਨ ਟੈਕਨਾਲੋਜੀ ਦਿੱਤੀ ਗਈ ਹੈ। ਇਹ ਆਈਫੋਨ ਐਕਸ ਦੀ ਫੇਸ ਆਈ.ਡੀ. ਦੀ ਤਰ੍ਹਾਂ ਹੀ ਹੈ ਅਤੇ ਇਸ ਫੋਨ 'ਚ Animoji ਵਰਗਾ ਵੀ ਫੀਚਰ ਦਿੱਤਾ ਗਿਆ ਹੈ।


Related News