Xiaomi ਲਿਆ ਰਹੀ ਇਲੈਕਟ੍ਰਿਕ ਟੂਥਬਰੱਸ, ਮੋਬਾਇਲ ਨਾਲ ਕਰ ਸਕੋਗੇ ਕੁਨੈਕਟ

02/18/2020 6:11:07 PM

ਗੈਜੇਟ ਡੈਸਕ– ਸ਼ਾਓਮੀ ਦਾ ਇਲੈਕਟ੍ਰਿਕ ਟੂਥਬਰੱਸ਼ ਆ ਰਿਹਾ ਹੈ। ਸ਼ਾਓਮੀ 20 ਫਰਵਰੀ ਨੂੰ ਭਾਰਤ ’ਚ ਆਪਣਾ ਇਲੈਕਟ੍ਰਿਕ ਟੂਥਬਰੱਸ਼ ਲਾਂਚ ਕਰੇਗੀ। ਕੰਪਨੀ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੇ ਗਏ ਟੀਜ਼ਰ ਤੋਂ ਇਸ ਦਾ ਪਤਾ ਲੱਗਾ ਹੈ। ਸ਼ਾਓਮੀ ਨੇ ਸਾਲ 2018 ’ਚ ਗਲੋਬਲ ਮਾਰਕੀਟ ਲਈ ਆਪਣੇ ਪਹਿਲੇ ਡੈਂਟਲ ਕੇਅਰ ਪ੍ਰੋਡਕਟ ਦੇ ਰੂਪ ’ਚ ਮੀ ਇਲੈਕਟ੍ਰਿਕ ਟੂਥਬਰੱਸ਼ ਲਾਂਚ ਕੀਤਾ ਸੀ। ਸ਼ਾਓਮੀ ਦਾ ਮੀ ਇਲੈਕਟਰਿਕ ਟੂਥਬਰੱਸ਼ 230gf.com ਤੋਂ ਜ਼ਿਆਦਾ ਦੇ ਟਾਰਕ ਦੇ ਨਾਲ ਹਰ ਮਿੰਟ 31,000 ਵਾਰ ਤੋਂ ਜ਼ਿਆਦਾ ਵਾਈਬ੍ਰੇਟ ਕਰਦਾ ਹੈ। ਇਹ ਕਈ ਕਸਟਮਾਈਜੇਬਲ ਬਰੱਸ਼ ਮੋਡਸ ਦੇ ਨਾਲ ਆਉਂਦਾ ਹੈ ਅਤੇ ਟ੍ਰੈਕਿੰਗ, ਰਿਪੋਰਟਿੰਗ ਇਨੇਬਲ ਕਰਨ ਲਈ ਇਸ ਵਿਚ ਪੋਜੀਸ਼ਨ ਡਿਟੈਕਸ਼ਨ ਟੈਕਨਾਲੋਜੀ ਦਿੱਤੀ ਗਈ ਹੈ। 

ਇੰਨੀ ਹੋ ਸਕਦੀ ਹੈ ਇਲੈਕਟ੍ਰੋਨਿਕ ਟੂਥਬਰੱਸ਼ ਦੀ ਕੀਮਤ 
ਸ਼ਾਓਮੀ ਇੰਡੀਆ ਨੇ ਆਪਣੇ ਟਵਿਟਰ ਅਕਾਊਂਟ ’ਤੇ ਜੋ ਟੀਜ਼ਰ ਪੋਸਟ ਕੀਤਾ ਹੈ, ਉਸ ਤੋਂ ਇਸ ਇਲੈਟ੍ਰਿਕ ਟੂਥਬਰੱਸ਼ ਦੀ ਝਲਕ ਮਿਲਦੀ ਹੈ। ਸ਼ਾਓਮੀ ਦਾ ਇਹ ਇਲੈਕਟ੍ਰਿਕ ਟੂਥਬਰੱਸ਼ ਸਪੇਨ ’ਚ 29,99 ਯੂਰੋ (ਕਰੀਬ 2300 ਰੁਪਏ) ਦੇ ਪ੍ਰਾਈਜ਼ ਟੈਗ ਦੇ ਨਾਲ ਆਇਆ ਸੀ। ਭਾਰਤ ’ਚ ਵੀ ਇਸ ਇਲੈਕਟ੍ਰਿਕ ਟੂਥਬਰੱਸ਼ ਨੂੰ ਇੰਨੀ ਕੀਮਤ ’ਤੇ ਲਾਂਚ ਕੀਤਾ ਜਾ ਸਕਦਾ ਹੈ। ਮੀ ਇਲੈਕਟ੍ਰਿਕ ਟੂਥਬਰੱਸ਼ ਮੈਗਨੈਟਿਕ ਲੈਵਿਟੇਸ਼ਨ ਸੋਨਿਕ ਮੋਟਰ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਐਂਟੀ-ਕਰੋਸ਼ਨ, ਮੈਟਲ-ਫ੍ਰੀ ਬਰੱਸ਼ ਹੈੱਡ ਦਿੱਤਾ ਗਿਆ ਹੈ। ਸ਼ਾਓਮੀ ਦੇ ਇਸ ਬਰੱਸ਼ ਸਟੈਂਡਰਡ ਅਤੇ ਜੈਂਟਲ ਸਮੇਤ ਕਈ ਕਸਟਮ ਕੀਤੇ ਜਾਣ ਵਾਲੇ ਮੋਡਸ ਦਿੱਤੇ ਗਏ ਹਨ। 

ਮੋਬਾਇਲ ਨਾਲ ਕੁਨੈਕਟ ਕਰ ਸਕਦੇ ਹੋ ਟੂਥਬਰੱਸ਼
ਯੂਜ਼ਰਜ਼ ਮੀ ਇਲੈਕਟ੍ਰਿਕ ਟੂਥਬਰੱਸ਼ ਨੂੰ ਮੋਬਾਇਲ ਐਪ ਨਾਲ ਵੀ ਕੁਨੈਕਟ ਕਰ ਸਕਣਗੇ ਅਤੇ ਬਰੱਸ਼ ਟਾਈਮ, ਬਰੱਸ਼ ਸਟ੍ਰੈਂਗਥ ਨੂੰ ਐਡਜਸਟ ਕਰ ਸਕਣਗੇ। ਨਾਲ ਹੀ ਯੂਜ਼ਰਜ਼ ਆਪਣੀ ਡਾਈਟ ਅਤੇ ਡੇਲੀ ਬਰੱਸ਼ਿੰਗ ਹੈਬਿਟ ਦੇ ਆਧਾਰ ’ਤੇ ਕਈ ਓਰਲ ਕੇਅਰ ਫੰਕਸ਼ੰਸ ਨੂੰ ਵੀ ਐਡਜਸਟ ਕਰ ਸਕਣਗੇ। ਬਲੂਟੁੱਥ ਕੁਨੈਕਟੀਵਿਟੀ ਦਾ ਇਸਤੇਮਾਲ ਕਰਦੇ ਹੋਏ ਮੀ ਇਲੈਕਟ੍ਰਿਕ ਟੂਥਬਰੱਸ਼ ਕੰਪੈਟੇਬਲ ਸਮਾਰਟਫੋਨ ਦੇ ਨਾਲ ਪੇਅਰ ਹੋ ਸਕਣਗੇ ਅਤੇ ਡੈਡੀਕੇਟਿਡ ਐਪ ਰਾਹੀਂ ਡਿਊਰੇਸ਼ਨ, ਕਵਰੇਜ ਵਰਗਾ ਡਾਟਾ ਉਪਲੱਬਧ ਕਰਾਏਗਾ। ਇਸ ਤੋਂ ਇਲਾਵਾ ਇਹ ਐਪ ਡੇਲੀ, ਵੀਕਲੀ ਜਾਂ ਮੰਥਲੀ ਬੇਸਿਸ ’ਤੇ ਬਰੱਸ਼ਿੰਗ ਰਿਪੋਰਟ ਸਾਂਝਾ ਕਰਦਾ ਹੈ। ਸ਼ਾਓਮੀ ਨੇ ਇਸ ਇਲੈਕਟ੍ਰਿਕ ਟੂਥਬਰੱਸ਼ ’ਚ ਹਾਈ-ਪ੍ਰਿਸਿਸ਼ਨ ਐਕਸਲਰੇਸ਼ਨ ਸੈਂਸਰ ਦਾ ਇਸਤੇਮਾਲ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਮੁੰਹ ’ਚ 6 ਵੱਖ-ਵੱਖ ਜੋਨਸ ਨੂੰ ਮਾਨੀਟਰ ਕਰਕੇ ਬਰੱਸ਼ ਪੋਜੀਸ਼ਨ ਦਾ ਪਤਾ ਲਗਾਉਂਦਾ ਹੈ। 

ਸ਼ਾਓਮੀ ਦੇ ਇਲੈਕਟ੍ਰਿਕ ਟੂਥਬਰੱਸ਼ ’ਚ ਬਿਲਟ-ਇਨ ਬੈਟਰੀ ਦਿੱਤੀ ਗਈਹੈ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਤੇ ਇਹ 18 ਦਿਨ ਤਕ ਚੱਲਦਾ ਹੈ। ਇਸ ਤੋਂ ਇਲਾਵਾ ਟੂਥਬਰੱਸ਼ ਦਾ ਚਾਰਜਿੰਗ ਬੇਸ ਯੂ.ਐੱਸ.ਬੀ. ਪੋਰਟ ਦੇ ਨਾਲ ਆਉਂਦਾ ਹੈ, ਜਿਸ ਨੂੰ ਪਾਵਰ ਬੈਂਕ ਅਤੇ ਕੰਪਿਊਟਰ ਸਮੇਤ ਕਈ ਚਾਰਜਿੰਗ ਡਿਵਾਈਸ ਦੇ ਨਾਲ ਸਿੱਧਾ ਕੁਨੈਕਟ ਕੀਤਾ ਜਾ ਸਕਦਾ ਹੈ। ਸ਼ਾਓਮੀ ਦਾ ਇਹ ਟੂਥਬਰੱਸ਼ IPX7 ਵਾਟਰ ਰੈਜਿਸਟੈਂਸ ਰੇਟਿੰਗ ਨਾਲ ਆਉਂਦਾ ਹੈ। 


Related News