ਸ਼ਾਓਮੀ ਨੇ 1 ਮਿੰਟ ਦੇ ਅੰਦਰ ਹੀ ਵੇਚ ਦਿੱਤੇ 200 ਕਰੋੜ ਰੁਪਏ ਦੇ Mi10 ਸਮਾਰਟਫੋਨਸ

02/15/2020 12:43:16 AM

ਗੈਜੇਟ ਡੈਸਕ—ਸ਼ਾਓਮੀ ਦੇ ਇਕ ਸਮਾਰਟਫੋਨ ਨੇ ਆਉਂਦੇ ਹੀ ਵੱਡਾ ਧਮਾਲ ਕਰ ਦਿੱਤਾ ਹੈ। 1 ਮਿੰਟ ਤੋਂ ਘੱਟ 'ਚ ਸ਼ਾਓਮੀ ਨੇ ਇਸ ਫੋਨ ਦੀਆਂ ਇਨੀਆਂ ਯੂਨੀਟਸ ਵੇਚ ਦਿੱਤੀਆਂ ਜਿਨ੍ਹਾਂ ਦੀ ਕੀਮਤ 200 ਕਰੋੜ ਰੁਪਏ ਤੋਂ ਜ਼ਿਆਦਾ ਹੈ। ਸ਼ਾਓਮੀ ਦਾ ਇਹ ਫੋਨ Mi10 ਹੈ। ਸ਼ਾਓਮੀ ਦੇ ਇਸ ਸਮਾਰਟਫੋਨ ਦੀ ਅੱਜ ਪਹਿਲੀ ਸੇਲ ਸੀ ਅਤੇ ਇਹ 1 ਮਿੰਟ ਅੰਦਰ ਹੀ ਵਿਕ ਗਿਆ। ਹਾਲਾਂਕਿ, ਸ਼ਾਓਮੀ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ 1 ਮਿੰਟ ਤੋਂ ਘੱਟ 'ਚ ਕਿੰਨੇ ਸਮਾਰਟਫੋਨ ਵਿਕੇ ਹਨ। Mi10 ਸਾਮਰਟਫੋਨ ਅਜੇ ਚੀਨ 'ਚ ਲਾਂਚ ਹੋਇਆ ਹੈ ਅਤੇ ਉੱਥੇ ਇਸ ਦੀ ਪਹਿਲੀ ਸੇਲ ਸੀ। ਸ਼ਾਓਮੀ ਦੇ ਇਸ ਸਮਾਰਟਫੋਨ ਦੀ ਦੂਜੀ ਸੇਲ ਅਗਲੇ ਹਫਤੇ 21 ਫਰਵਰੀ ਨੂੰ ਹੋਵੇਗੀ।

ਤਿੰਨ ਵੇਰੀਐਂਟਸ 'ਚ ਆ ਰਿਹਾ ਸਮਾਰਟਫੋਨ
ਸ਼ਾਓਮੀ ਮੁਤਾਬਕ ਇਹ ਸਮਾਰਟਫੋਨ ਸ਼ਾਓਮੀ ਮਾਲ, Tmall  ਅਤੇ JD.com ਸਮੇਤ ਹਰੇਕ ਸਟੋਰ 'ਚ ਸੋਲਡ ਆਊਟ ਹੋ ਗਿਆ। ਚੀਨ 'ਚ 1 ਮਿੰਟ ਅੰਦਰ 200 ਮਿਲੀਅਨ ਯੁਆਨ ਤੋਂ ਜ਼ਿਆਦਾ ਵੈਲਿਊ ਦੇ ਫੋਨ ਵਿਕੇ ਹਨ। ਸ਼ਾਓਮੀ ਐੱਮ.ਆਈ.10 ਸਮਾਰਟਫੋਨ ਤਿੰਨ ਵੇਰੀਐਂਟਸ 'ਚ ਆ ਰਿਹਾ ਹੈ। 8ਜੀ.ਬੀ.ਰੈਮ+128ਜੀ.ਬੀ. ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 3,999 ਯੁਆਨ (ਕਰੀਬ 40,800 ਰੁਪਏ), 8ਜੀ.ਬੀ.+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 4,299 ਯੁਆਨ (ਕਰੀਬ 44,000 ਰੁਪਏ) ਅਤੇ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 4,699 ਯੁਆਨ (ਕਰੀਬ 48,000 ਰੁਪਏ) ਹੈ।

ਗੱਲ ਕਰੀਏ ਸਪੈਸੀਫਿਕੇਸ਼ਨਸ ਦੀ ਤਾਂ ਸ਼ਾਓਮੀ ਦੇ ਇਸ ਸਮਾਰਟਫੋਨ 'ਚ 6.67 ਇੰਚ ਦੀ ਕਵਰਡ AMOLED ਡਿਸਪਲੇਅ ਦਿੱਤੀ ਗਈ ਹੈ। ਸ਼ਾਓਮੀ ਐੱਮ.ਆਈ.10 ਸਮਾਰਟਫੋਨ ਕੁਆਲਕਾਮ ਦੇ ਆਕਟਾ-ਕੋਰ ਸਨੈਪਡਰੈਗਨ 865 ਪ੍ਰੋਸੈਸਰ ਨਾਲ ਪਾਵਰਡ ਹੈ। ਜਿੱਥੇ ਤਕ ਕੂਲਿੰਗ ਦੀ ਹੈ ਤਾਂ ਸ਼ਾਓਮੀ ਦਾ ਇਹ ਫੋਨ ਟੈਂਪਰੇਚਰ ਨੂੰ ਕੰਟਰੋਲ ਕਰਨ ਲਈ ਗ੍ਰੇਫਾਈਟ ਦੀ ਕਈ ਲੇਅਰ ਅਤੇ ਏ.ਆਈ. ਮਸ਼ੀਨ ਲਰਨਿੰਗ ਨਾਲ ਵੈਪਰ ਚੈਂਬਰ ਲਿਕਵਿਡ-ਕੂਲਿੰਗ ਸਿਸਟਮ ਨਾਲ ਆਉਂਦਾ ਹੈ। ਸ਼ਾਓਮੀ ਐੱਮ.ਆਈ.10 ਸਮਾਰਟਫੋਨ ਦੇ ਰੀਅਰ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਬੈਕ 'ਚ ਪ੍ਰਾਈਮਰੀ ਕੈਮਰਾ 108 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 13 ਮੈਗਾਪਿਕਸਲ ਦਾ ਅਲਟਰਾ ਵਾਇਡ ਐਂਗਲ ਲੈਂਸ ਦਿੱਤਾ ਗਿਆ ਹੈ। ਨਾਲ ਹੀ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਦਿੱਤਾ ਗਿਆ ਹੈ।ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਚ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,780 ਐੱਮ.ਏ.ਐੱਚ.  ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30ਵਾਟ ਵਾਇਰਡ ਫਾਸਟ ਚਾਰਜਿੰਗ ਅਤੇ 30ਵਾਟ ਵਾਇਰਲੈਸ ਫਾਸਟ ਚਾਰਜਿੰਗ ਨਾਲ ਆਉਂਦੀ ਹੈ।


Karan Kumar

Content Editor

Related News