ਸ਼ਾਓਮੀ ਤੋਂ ਹੋਈ ਵੱਡੀ ਗਲਤੀ, Redmi Note 9 Pro ਦੀ ਐਡ ’ਚ ਦਿਖਾ ਦਿੱਤਾ ਪ੍ਰਮਾਣੂ ਬੰਬ

Saturday, May 09, 2020 - 10:40 PM (IST)

ਸ਼ਾਓਮੀ ਤੋਂ ਹੋਈ ਵੱਡੀ ਗਲਤੀ, Redmi Note 9 Pro ਦੀ ਐਡ ’ਚ ਦਿਖਾ ਦਿੱਤਾ ਪ੍ਰਮਾਣੂ ਬੰਬ

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੂੰ ਰੈੱਡਮੀ ਨੋਟ 9 ਪ੍ਰੋ ਦੇ ਇਕ ਵਿਗਿਆਪਨ ਨੂੰ ਲੈ ਕੇ ਜਨਤਕ ਤੌਰ ’ਤੇ ਮੁਆਫੀ ਮੰਗਣੀ ਪਈ ਹੈ। ਸ਼ਾਓਮੀ ਨੇ ਇਹ ਵਿਗਿਆਪਨ ਜਾਪਾਨ ’ਚ ਜਾਰੀ ਕੀਤਾ ਸੀ। ਇਸ ’ਚ ‘ਫੈਟ ਮੈਨ’ ਨਾਂ ਦੇ ਨਾਲ ਨਿਊਕਲੀਅਰ ਬੰਬ ਦੇ ਇਸਤੇਮਾਲ ਅਤੇ ਪ੍ਰਮਾਣੂ ਨੂੰ ਦਿਖਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਪ੍ਰਮਾਣੂ ਬੰਬ ਹਮਲੇ ਲਈ 'Fat Man' ਕੋਡ ਦਾ ਇਸਤੇਮਾਲ ਕੀਤਾ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਪ੍ਰਮਾਣੂ ਹਮਲੇ ’ਚ ਜਾਪਾਨ ਦਾ ਨਾਗਾਸਾਕੀ ਸ਼ਹਿਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਸੀ।

ਵਿਗਿਆਪਨ ਦੀ ਵੀਡੀਓ ਫੁੱਟੇਜ਼ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਸ਼ਾਇਦ ਸ਼ਾਓਮੀ ਇਸ ਮੈਸੇਜ ਰਾਹੀਂ ਇਹ ਦੱਸਣਾ ਚਾਹੁੰਦੀ ਸੀ ਕਿ ਰੈੱਡਮੀ ਨੋਟ 9 ਪ੍ਰੋ ਇਕ ਪ੍ਰਮਾਣੂ ਬੰਬ ਦੇ ਜਿੰਨਾ ਹੀ ਪਾਵਰਫੁੱਲ ਹੈ। ਪਰ ਇਸ ’ਚ ‘ਫੈਟ ਮੈਨ’ ਦੇ ਜ਼ਿਕਰ ਤੋਂ ਇਲਾਵਾ ਪ੍ਰਮਾਣੂ ਧਮਾਕੇ ਨੂੰ ਵੀ ਗ੍ਰਾਫਿਕਸ ਰਾਹੀਂ ਦਿਖਾਇਆ ਗਿਆ। ਰਿਲੀਜ਼ ਦੇ ਤੁਰੰਤ ਬਾਅਦ ਹੀ ਰੈੱਡਮੀ ਨੋਟ 9 ਪ੍ਰੋ ਦੇ ਇਸ ਵਿਗਿਆਪਨ ਨੂੰ ਕਾਫੀ ਆਲੋਚਨਾ ਝੇਲਣੀ ਪਈ। ਇਸ ਤੋਂ ਬਾਅਦ ਸ਼ਾਓਮੀ ਜਾਪਾਨ ਨੂੰ ਵੀਡੀਓ ਹਟਾਉਣੀ ਪਈ ਅਤੇ ਮੁਆਫੀ ਵੀ ਮੰਗਣੀ ਪਈ। ਹਾਲਾਂਕਿ, ਅਜੇ ਇਸ ਦੇ ਬਾਰੇ ’ਚ ਸਪੱਸ਼ਟਤਾ ਨਹੀਂ ਮਿਲੀ ਹੈ ਕਿ ਆਖਿਰ ਸ਼ਾਓਮੀ ਨੇ ਆਪਣੇ ਸਮਾਰ ਟਫੋਨ ਦੇ ਵਿਗਿਆਪਨ ਨੂੰ ਪ੍ਰਮਾਣੂ ਹਮਲੇ ਨਾਲ ਕਿਉਂ ਜੋੜਿਆ।


author

Karan Kumar

Content Editor

Related News