ਭਾਰਤ ’ਚ ਇਸ ਦਿਨ ਲਾਂਚ ਹੋਵੇਗੀ ਸ਼ਾਓਮੀ ਦੀ ਫਲੈਗਸ਼ਿਪ Mi 10T ਸੀਰੀਜ਼
Wednesday, Oct 07, 2020 - 02:25 AM (IST)
ਗੈਜੇਟ ਡੈਸਕ—ਚੀਨੀ ਸਮਾਰਟਫੋਨ ਕੰਪਨੀ ਸ਼ਾਓਮੀ ਨੇ ਹਾਲ ਹੀ ’ਚ Mi 10T ਅਤੇ Mi 10T Pro ਨੂੰ ਗਲੋਬਲ ਲਾਂਚ ਕੀਤਾ ਹੈ। ਹੁਣ ਕੰਪਨੀ ਇਸ ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਸ਼ਾਓਮੀ ਨੇ ਐਲਾਨ ਕੀਤਾ ਹੈ ਕਿ ਐੱਮ.ਆਈ. 10ਟੀ ਅਤੇ ਐੱਮ.ਆਈ. 10ਟੀ ਪ੍ਰੋ ਨੂੰ ਭਾਰਤ ’ਚ 15 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਦੋਵੇਂ ਸਮਾਰਟਫੋਨਸ ਕੰਪਨੀ ਦੇ ਫਲੈਗਸ਼ਿਪ ਹਨ।
ਐੱਮ.ਆਈ. 10ਟੀ ਪ੍ਰੋ ’ਚ ਕੰਪਨੀ ਨੇ 144ਐੱਚ.ਜ਼ੈੱਡ. ਰਿਫ੍ਰੇਸ਼ ਰੇਟ ਵਾਲੀ ਡਿਸਪਲੇਅ ਦਿੱਤੀ ਹੈ। ਐੱਮ.ਆਈ.10ਟੀ ਪ੍ਰੋ ਨੂੰ 599 ਯੂਰੋ (ਲਗਭਗ 51,500 ਰੁਪਏ) ’ਚ ਲਾਂਚ ਕੀਤਾ ਜਾਵੇਗਾ ਜਦਕਿ ਐੱਮ.ਆਈ.10ਟੀ ਦੀ ਕੀਮਤ 499 ਯੂਰੋ (ਲਗਭਗ 43,000 ਰੁਪਏ) ਹੋ ਸਕਦੀ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਭਾਰਤ ’ਚ 15 ਅਕਤੂਬਰ ਦੁਪਹਿਰ 2 ਵਜੇ ਲਾਂਚ ਕੀਤਾ ਜਾਵੇਗਾ। ਇਸ ਨੂੰ ਫਲਿੱਪਕਾਰਟ ’ਤੇ ਵੇਚਿਆ ਜਾਵੇਗਾ ਅਤੇ ਸਾਲਾਨਾ ਸੇਲ ਦੌਰਾਨ ਇਸ ਦੀ ਵਿਕਰੀ ਵੀ ਸ਼ੁਰੂ ਕੀਤੀ ਜਾ ਸਕਦੀ ਹੈ।
ਐੱਮ.ਆਈ. 10ਟੀ ਅਤੇ ਐੱਮ.ਆਈ. 10ਟੀ ਪ੍ਰੋ ਦੇ ਭਾਰਤੀ ਵੈਰੀਐਂਟ ’ਚ ਕੀ ਵੱਖ ਹੋਵੇਗਾ ਫਿਲਹਾਲ ਸਾਫ ਨਹੀਂ ਹੈ ਪਰ ਉਮੀਦ ਹੈ ਕਿ ਕੰਪਨੀ ਗਲੋਬਲ ਵੈਰੀਐਂਟ ਨੂੰ ਹੀ ਇਥੇ ਪੇਸ਼ ਕਰੇਗੀ। ਐੱਮ.ਆਈ.10ਟੀ ਪ੍ਰੋ ’ਚ 6.67 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਫੋਨ ’ਚ ਕੁਆਲਕਾਮ ਸਨੈਪਡਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ’ਚ 8ਜੀ.ਬੀ. ਰੈਮ ਨਾਲ 128ਜੀ.ਬੀ. ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਐੱਮ.ਆਈ.10 ਪ੍ਰੋ ’ਚ ਟ੍ਰਿਪਲ ਰੀਅਰ ਕੈਮਰੇ ਦਿੱਤੇ ਗਏ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈਂਸ 108 ਮੈਗਾਪਿਕਸਲ ਦਾ ਹੈ ਤੇ ਦੂਜਾ 13 ਮੈਗਾਪਿਕਸਲ ਦਾ ਜਦਕਿ ਤੀਸਰਾ 5 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐੱਮ.ਆਈ.10ਟੀ ਪ੍ਰੋ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 33ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਐੱਮ.ਆਈ.10 ਟੀ ਦੀ ਗੱਲ ਕਰੀਏ ਤਾਂ ਇਸ ਦੇ ਕੈਮਰੇ ’ਚ ਮੈਗਾਪਿਕਸਲ ਘੱਟ ਹਨ ਜਦਕਿ ਬਾਕੀ ਸਾਰੇ ਫੀਚਰਜ਼ ਬਰਾਬਰ ਹਨ।