ਸ਼ਾਓਮੀ ਦੇ ਇਨ੍ਹਾਂ ਸਮਾਰਟਫੋਨਸ ਲਈ ਰੋਲ ਆਊਟ ਹੋਇਆ MiUI 11

11/10/2019 9:01:27 PM

ਗੈਜੇਟ ਡੈਸਕ—ਸ਼ਾਓਮੀ ਨੇ ਪਿਛਲੇ ਮਹੀਨੇ ਰੈੱਡਮੀ ਨੋਟ 8 ਸੀਰੀਜ਼ ਨਾਲ ਹੀ ਆਪਣਾ ਲੇਟੈਸਟ ਯੂਜ਼ਰ ਇੰਟਰਫੇਸ MiUI 11 ਵੀ ਲਾਂਚ ਕੀਤਾ ਸੀ। ਇਸ ਨਵੇਂ ਯੂਜ਼ਰ ਇੰਟਰਫੇਸ ਨੂੰ ਸਭ ਤੋਂ ਪਹਿਲਾਂ ਕੰਪਨੀ ਨੇ ਆਪਣੇ ਪ੍ਰੀਮੀਅਮ ਸਮਾਰਟਫੋਨ Redmi K20 ਸੀਰੀਜ਼ ਲਈ ਰੋਲ ਆਊਟ ਕੀਤਾ ਸੀ। ਹੁਣ ਇਸ ਨਵੇਂ ਯੂਜ਼ਰ ਇੰਟਰਫੇਸ ਨੂੰ ਹੋਰ ਸਮਾਰਟਫੋਨਸ ਲਈ ਰੋਲਆਊਟ ਕੀਤਾ ਜਾ ਰਿਹਾ ਹੈ। ਹੁਣ ਤਕ ਕੰਪਨੀ ਨੇ ਅੱਧੇ ਦਰਜਨ ਤੋਂ ਜ਼ਿਆਦਾ ਸਮਾਰਟਫੋਨਸ ਜਾਂ ਸਮਾਰਟਫੋਨ ਸੀਰੀਜ਼ ਲਈ ਇਸ ਅਪਡੇਟ ਨੂੰ ਰੋਲ ਆਊਟ ਕੀਤਾ ਹੈ।

ਹਾਲਾਂਕਿ ਇਸ ਨਵੇਂ ਯੂਜ਼ਰ ਇੰਟਰਫੇਸ ਕਾਰਨ Mi Fans ਨੂੰ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ। ਸ਼ਾਓਮੀ ਨੇ ਇਸ ਪੁਰਾਣੇ ਆਪਰੇਟਿੰਗ ਸਿਸਟਮ ਐਂਡ੍ਰਾਇਡ 9 ਪਾਈ ਨਾਲ ਲਾਂਚ ਕੀਤਾ ਹੈ। ਐੱਮ.ਆਈ. ਫੈਂਸ ਨੂੰ ਇਸ ਨਵੇਂ ਯੂਜ਼ਰ ਇੰਟਰਫੇਸ ਨਾਲ ਐਂਡ੍ਰਾਇਡ 10 ਮਿਲਣ ਦੀ ਉਮੀਦ ਸੀ। ਹਾਲਾਂਕਿ ਕੰਪਨੀ ਨੇ ਆਪਣੀ ਇਸ ਨਵੇਂ ਯੂਜ਼ਰ ਇੰਟਰਫੇਸ 'ਚ ਕਈ ਅਜਿਹੇ ਫੀਚਰਸ ਜੋੜੇ ਹਨ ਜੋ ਐਂਡ੍ਰਾਇਡ 10 ਦਾ ਫੀਲ ਯੂਜ਼ਰਸ ਨੂੰ ਦੇਵੇਗਾ।

ਇਸ ਸਮੇਂ ਸ਼ਾਓਮੀ ਨੇ MiUI 11 ਨੂੰ Redmi Note 7 Pro, Redmi K20, Poco F1, Redmi Y3, Redmi Note 7, Redmi Note 7s ਤੇ Redmi 7 ਲਈ ਰੋਲਆਊਟ ਕੀਤਾ ਸੀ। ਹੁਣ ਕੰਪਨੀ ਨੇ ਕਈ ਹੋਰ ਡਿਵਾਈਸੇਜ਼ ਲਈ ਵੀ ਇਸ ਨਵੇਂ ਯੂਜ਼ਰ ਇੰਟਰਫੇਸ ਨੂੰ ਰੋਲ ਆਊਟ ਕੀਤਾ ਹੈ। ਇਨ੍ਹਾਂ ਸਮਾਰਟਫੋਨਸ 'ਚ ਰੈੱਡਮੀ 6 ਅਤੇ ਰੈੱਡਮੀ 6ਏ ਵਰਗੇ ਬਜਟ ਸਮਾਰਟਫੋਨਸ ਤੋਂ ਇਲਾਵਾ ਕਈ ਹੋਰ ਬਜਟ ਸਮਾਰਟਫੋਨਸ ਵੀ ਸ਼ਾਮਲ ਹਨ। ਸ਼ਾਓਮੀ ਹੁਣ ਤਕ ਇਨ੍ਹਾਂ ਸਮਾਰਟਫੋਨਸ ਲਈ MiUI 11 ਅਪਡੇਟ ਨੂੰ ਰੋਲ ਆਊਟ ਕਰ ਚੁੱਕਿਆ ਹੈ।

  • Redmi K20 Pro
  • Redmi 6 Pro
  • Mi 9 Pro 5G
  • Mi 6
  • Mi Mix 2
  • Redmi Note 7
  • Mi CC9
  • Mi 9
  • Mi Note 3
  • Redmi S2
  • Redmi Note 5A
  • Redmi 7A

MiUI 11 ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਯੂਜ਼ਰਸ ਨੂੰ ਸਿਸਟਮ ਵਾਈਡ ਡਾਰਕ ਮੋਡ ਵਰਗੇ ਐਂਡ੍ਰਾਇਡ 10 ਵਾਲੇ ਫੀਚਰਸ ਵੀ ਮਿਲਣਗੇ। ਨਾਲ ਹੀ ਯੂਜ਼ਰਸ ਨੂੰ ਨਵੇਂ ਸਟਾਈਲ ਵਾਲੇ ਏਨੀਮੇਸ਼ਨ, ਥੀਮ, ਵਾਲਪੇਪਰ ਅਤੇ ਨੋਟੀਫਿਕੇਸ਼ਨ ਸਟਾਈਲ ਵੀ ਮਿਲੇਗਾ। ਉੱਥੇ ਯੂਜ਼ਰਸ ਨੂੰ ਇਕ ਸਮੂਥ ਡਿਸਪਲੇਅ ਐਕਸਪੀਰੀਅੰਸ ਵੀ ਮਿਲੇਗਾ। ਇਸ ਮਹੀਨੇ ਦੀ 13 ਨਵੰਬਰ ਤੋਂ ਇਹ ਅਪਡੇਟ ਇਨ੍ਹਾਂ ਸਮਾਰਟਫੋਨਸ ਲਈ ਰੋਲ ਆਊਟ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨੂੰ ਫੇਜ ਵਾਈਜ ਰੋਲ ਆਊਟ ਕੀਤਾ ਜਾਵੇਗਾ, ਅਜਿਹੇ 'ਚ 29 ਨਵੰਬਰ ਤਕ ਇਨ੍ਹਾਂ ਸਾਰਿਆਂ ਸਮਾਰਟਫੋਨਸ ਲਈ ਯੂਜ਼ਰਸ ਨੂੰ ਇਹ ਨਵੀਂ ਅਪਡੇਟ ਮਿਲਣ ਲੱਗੇਗੀ।


Karan Kumar

Content Editor

Related News